ਵੀਰਵਾਰ ਨੂੰ ਰਿਪੁਦਮਨ ਸਿੰਘ ਮਲਿਕ ਦਾ ਕੈਨੇਡਾ ਵਿੱਚ ਕਤ ਲ ਕਰ ਦਿੱਤਾ ਗਿਆ
‘ਦ ਖ਼ਾਲਸ ਬਿਊਰੋ : ਵੀਰਵਾਰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕੈਨੇਡੀਅਨ ਸਿੱਖ ਰਿਪੁਦਮਨ ਸਿੰਘ ਮਲਿਕ ਦੇ ਕਤ ਲ ਦੀ ਪੁਲਿ ਸ ਜਾਂਚ ਕਰ ਰਹੀ ਹੈ ਪਰ ਖੁਫੀਆ ਵਿਭਾਗ ਨੂੰ ਮਲਿਕ ਦੇ ਕਤ ਲ ਪਿੱਛੇ 2 ਕਾਰਨ ਸਾਹਮਣੇ ਆ ਰਹੇ ਹਨ। ਇਸ ਵਿੱਚ ਸਭ ਤੋਂ ਅਹਿਮ ਵਜ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਵਿੱਚ ਲਿਖਿਆ ਪੱਤਰ ਸੀ ਅਤੇ ਦੂਜਾ ਵੱਡਾ ਕਾਰਨ ਉਨ੍ਹਾਂ ਵੱਲੋਂ 20 ਜੁਲਾਈ ਤੋਂ ਐਲਾਨਿਆਂ TV TALK SHOW ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਧਮ ਕੀਆਂ ਵੀ ਮਿਲ ਰਹੀਆਂ ਸਨ ਅਤੇ ਗਦਾਰ ਤੱਕ ਕਿਹਾ ਜਾ ਰਿਹਾ ਸੀ ।
ਰਿਪੁਦਮਨ ਸਿੰਘ ਮਲਿਕ ਦੇ ਕਤ ਲ ਦੇ ਪਿੱਛੇ ਵਜ੍ਹਾ
ਕਨਿਸ਼ਕ ਬੰ ਬ ਧਮਾ ਕੇ ਵਿੱਚ ਰਿਪੁਦਮਨ ਸਿੰਘ ਮਲਿਕ 2005 ਵਿੱਚ ਬ ਰੀ ਹੋ ਗਏ ਸਨ । 2019 ਵਿੱਚ ਮੋਦੀ ਸਰਕਾਰ ਨੇ ਜਿਨ੍ਹਾਂ 312 ਸਿੱਖਾਂ ਨੂੰ ਕਾਲੀ ਸੂਚੀ ਤੋਂ ਬਾਹਰ ਕੱਢਿਆ ਸੀ ਉਸ ਵਿੱਚ ਰਿਪੁਦਮਨ ਸਿੰਘ ਮਲਿਕ ਦਾ ਵੀ ਨਾਂ ਸੀ। ਜਿਸ ਤੋਂ ਬਾਅਦ ਉਹ ਭਾਰਤ ਆ ਸਕੇ ਸਨ। ਇਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦੇ ਤੌਰ ‘ਤੇ ਮਨਾਉਣ ਦਾ ਐਲਾਨ ਕੀਤਾ ਤਾਂ ਰਿਪੁਦਮਨ ਸਿੰਘ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਮਕੇ ਤਾਰੀਫ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਲੋਕ ਗਦਾਰ ਕਹਿਣ ਲੱਗੇ ਪਰ ਰਿਪੁਦਮਨ ਸਿੰਘ ਮਲਿਕ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕੁੱਝ ਸਿੱਖ ਵਿਦੇਸ਼ੀ ਤਾਕਤਾਂ ਦੇ ਹੱਥ ਖੇਡ ਰਹੇ ਹਨ। ਮਲਿਕ ਨੇ 20 ਜੁਲਾਈ ਤੋਂ ਵੱਡੇ ਪੱਧਰ ‘ਤੇ TV TALK SHOW ਦੇ ਜ਼ਰੀਏ ਲੋਕਾਂ ਵਿੱਚ ਆਪਣੀ ਗੱਲ ਰੱਖਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਇਹ ਗੱਲ ਕੁੱਝ ਲੋਕਾਂ ਨੂੰ ਰਾਸ ਨਹੀਂ ਆ ਰਹੀ ਸੀ ਇਸੇ ਲਈ ਖੁਫੀਆ ਵਿਭਾਗ ਨੂੰ ਸ਼ੱਕ ਹੈ ਕਿ ਰਿਪੁਦਮਨ ਸਿੰਘ ਮਲਿਕ ਦੇ ਕਤ ਲ ਦੀ ਸਾਜਿਸ਼ ਰਚੀ ਗਈ ਹੋਵੇ। ਮਲਿਕ ਦੇ ਵਿਰੋਧ ਦੀ ਵਜ੍ਹਾ ਕਰਕੇ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਕੈਨੇਡਾ ਦਾ ਪ੍ਰੋਗਰਾਮ ਕੈਂਸਲ ਕਰਨਾ ਪਿਆ ਸੀ ।
ਮਲਿਕ ਦੇ ਪ੍ਰੋਗਰਾਮ ‘ਚ ਜਥੇਦਾਰ ਨੇ ਆਉਣਾ ਸੀ
ਰਿਪੁਦਮਨ ਸਿੰਘ ਮਲਿਕ ਸਤਨਾਮ ਟਰੱਸਟ ਦੇ ਫਾਊਂਡਰ ਸਨ ਅਤੇ ਉਨ੍ਹਾਂ ਨੇ ਕੈਨੇਡਾ ਵਿੱਚ ਪਹਿਲਾ ਖਾਲਸਾ ਸਕੂਲ ਖੋਲਿਆ ਸੀ। ਇਸ ਤੋਂ ਇਲਾਵਾ ਮਲਿਕ ਨੇ ਹੀ ਕੈਨੇਡਾ ਵਿੱਚ ਪਹਿਲੇ ਖਾਲਸਾ ਕਰੈਡਿਟ ਯੂਨਿਅਨ ਬੈਂਕ ਦੀ ਸ਼ੁਰੂਆਤ ਕੀਤੀ ਸੀ। ਕੁੱਝ ਹੀ ਮਹੀਨੇ ਪਹਿਲਾਂ ਉਨ੍ਹਾਂ ਨੇ ਖਾਲਸਾ ਕਾਲਜ ਖੋਲ੍ਹਣ ਦੇ ਲਈ City Abbotsford ਵਿੱਚ 13 ਏਕੜ ਦੀ ਜ਼ਮੀਨ ਵੀ ਲਈ ਸੀ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਸੇ ਕਾਲਜ ਦਾ ਨੀਂਹ ਪੱਥਰ ਰੱਖਣ ਲਈ ਜਾ ਰਹੇ ਸਨ ਪਰ ਕੁਝ ਸਿੱਖ ਜਥੇਬੰਦੀਆਂ ਨੇ ਮਲਿਕ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ‘ਤੇ ਜਥੇਦਾਰ ਦਾ ਵਿਰੋਧ ਕੀਤਾ ਉਨ੍ਹਾਂ ਨੂੰ ਆਪਣੀ ਤਿੰਨ ਦਿਨ ਦੀ ਕੈਨੇਡਾ ਫੇਰੀ ਰੱਦ ਕਰਨੀ ਪਈ ਸੀ ।
ਕੀ ਸੀ ਕਨਿਸ਼ਕ ਬੰ ਬ ਧ ਮਾਕਾ ?
1985 ਵਿੱਚ ਏਅਰ ਇੰਡੀਆ 182 Emperor kanishika ਹਵਾਈ ਜਹਾਜ਼ ਜੋ ਦਿੱਲੀ ਆ ਰਿਹਾ ਸੀ । ਉਸ ਵਿੱਚ ਧ ਮਾਕਾ ਹੋਇਆ ਸੀ, ਜਿਸ ਨਾਲ 329 ਯਾਤਰੀਆਂ ਦੀ ਮੌ ਤ ਹੋ ਗਈ ਸੀ। ਇਸ ਧ ਮਾਕੇ ਵਿੱਚ ਰਿਪੁਦਮਨ ਸਿੰਘ ਮਲਿਕ, ਇੰਦਰਜੀਤ ਸਿੰਘ ਰੇਯਾਤ ਅਤੇ ਅਜਾਇਬ ਸਿੰਘ ਬਾਗੜੀ ਦਾ ਨਾਂ ਆਇਆ ਸੀ ਪਰ ਅਦਾਲਤ ਨੇ ਰਿਪੁਦਮਨ ਸਿੰਘ ਮਲਿਕ ਨੂੰ ਬਰੀ ਕਰ ਦਿੱਤਾ ਸੀ। ਕੁੱਝ ਮਹੀਨੇ ਪਹਿਲਾਂ ਰਿਪੁਦਮਨ ਸਿੰਘ ਮਲਿਕ ਭਾਰਤ ਆਏ ਸਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਵੀ ਕੀਤੀ ਸੀ।