Punjab

ਹੁਸ਼ਿਆਰਪੁਰ ‘ਚ ਇੱਕ ਸਕੂਲ ਬੱਸ ਪ ਲਟੀ, ਇੱਕ ਬੱਚੀ ਦੀ ਮੌ ਤ ਕਈ ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਸਕੂਲ ਬੱਸਾਂ ਨਾਲ ਹੋਣ ਵਾਲੇ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਚੱਬੇਵਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਸਕੂਲੀ ਬੱਸ ਹਾਦ ਸੇ ਦਾ ਸ਼ਿ ਕਾਰ ਹੋ ਗਈ ਤੇ ਇਸ ਹਾਦਸੇ ਵਿਚ ਇੱਕ ਬੱਚੇ ਦੀ ਮੌ ਤ ਵੀ ਹੋ ਗਈ।

ਜਾਣਕਾਰੀ ਮੁਤਾਬਕ ਬੱਸ ਵਿਚ 17 ਬੱਚੇ ਸਵਾਰ ਸਨ। ਬੱਸ ਦਿੱਲੀ ਇੰਟਰਨੈਸ਼ਨਲ ਸਕੂਲ ਚੱਬੇਵਾਲ ਦੀ ਸੀ ਤੇ ਦੁਪਿਹਰ ਦੀ ਛੁੱਟੀ ਹੋਣ ਦੇ ਬਾਅਦ ਜਦੋਂ ਬੱਸ ਬੱਚਿਆਂ ਨੂੰ ਲੈ ਕੇ ਪਰਤ ਰਹੀ ਸੀ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਬਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਪਲਟ ਗਈ ਅਤੇ ਹਾ ਦਸੇ  ‘ਚ ਕਈ ਬੱਚੇ ਜ਼ਖ ਮੀ ਹੋ ਗਏ ਜਦਕਿ ਇੱਕ ਸਾਢੇ 6 ਸਾਲ ਦੀ ਬੱਚੀ ਜਸਨੂਰ ਕੌਰ ਦੀ ਮੌ ਤ ਹੋ ਗਈ ਤੇ ਬੱਸ ਡਰਾਈਵਰ ਵੀ ਮੌਕੇ ਤੋਂ ਫਰਾਰ ਹੋ ਗਿਆ।

ਦੱਸਿਆ ਜਾ ਰਿਹਾ ਹੈ ਦੁਪਹਿਰ ਕਰੀਬ 3.30 ਵਜੇ ਇਹ ਹਾਦਸਾ ਵਾਪਰਿਆ। ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨਾਲ ਭਰੀ ਬੱਸ ਜਦੋਂ ਪਿੰਡ ਸੀਣਾ ਨੇੜੇ ਪਹੁੰਚੀ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸੰਤੁਲਨ ਗਵਾ ਬੈਠੀ ਅਤੇ ਅਚਾਨਕ ਖੇਤ ‘ਚ ਪਲਟ ਗਈ। ਜਿਸ ਕਾਰਨ ਇੱਕ ਬੱਚੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿ ਤਕ ਘੋਸ਼ਿਤ ਕਰ ਦਿੱਤਾ ਗਿਆ। ਬੱਸ  ‘ਚ ਹਾਦਸੇ ਸਮੇਂ 14 ਤੋਂ 15 ਬੱਚੇ ਮੌਜੂਦ ਸਨ ਜਿਹਨਾਂ ਨੂੰ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਉਹਨਾਂ ਨੂੰ ਸੁਰੱਖਿਅਤ ਆਪਣੇ ਘਰ ਪਹੁੰਚਾਇਆ ਗਿਆ। ਹੁਸ਼ਿਆਰਪੁਰ ਵਿਚ ਸਕੂਲ ਬੱਸ ਪਲਟਣ ਦੀ ਇਹ ਦੂਜੀ ਘਟ ਨਾ ਹੈ ਬੀਤੇ ਦਿਨੀਂ ਵੀ ਹੁਸ਼ਿਆਰਪੁਰ ਨੇੜੇ ਸਕੂਲ ਦੀ ਬੱਸ ਪਲਟ ਗਈ ਸੀ ਜਿਸ ਵਿਚ 2 ਬੱਚੇ ਜ਼ਖ ਮੀ ਹੋ ਗਏ ਸਨ।