ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਨੇ ਪਾਵਰਲਿਫਟਰ ਸੰਦੀਪ ਕੌਰ ਉਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਦੇ ਦੂਜੇ ਅਪਰਾਧ ਕਾਰਨ 10 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਦੀ 31 ਸਾਲਾ ਪਾਵਰਲਿਫਟਰ ਸੰਦੀਪ ਉਤੇ ਡੋਪਿੰਗ ਦੇ ਦੂਜੇ ਅਪਰਾਧ ਲਈ ਅੱਠ ਸਾਲ ਦੀ ਪਾਬੰਦੀ ਅਤੇ ਉਸ ਦੇ ਨਮੂਨਿਆਂ ’ਚ ਕਈ ਪਾਬੰਦੀਸ਼ੁਦਾ ਪਦਾਰਥ ਪਾਏ ਜਾਣ ਉਤੇ ਹੋਰ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ।
ਇਕ ਹੋਰ ਫੈਸਲੇ ’ਚ ਵੁਸ਼ੂ ਖਿਡਾਰੀ ਅਵਨੀਸ਼ ਗਿਰੀ ਉਤੇ ਪਾਬੰਦੀ ਦੌਰਾਨ ਮੁਕਾਬਲੇ ਵਿਚ ਹਿੱਸਾ ਲੈਣ ਕਾਰਨ ਚਾਰ ਸਾਲ ਦੀ ਹੋਰ ਪਾਬੰਦੀ ਲਗਾ ਦਿੱਤੀ ਗਈ ਹੈ। ਗੋਆ ਕੌਮੀ ਖੇਡਾਂ ’ਚ ਤਗ਼ਮਾ ਜਿੱਤਣ ਵਾਲੀ ਕੇਰਲ ਦੀ 4×100 ਮੀਟਰ ਰਿਲੇਅ ਟੀਮ ਦੀ ਮੈਂਬਰ ਨੇਹਾ ’ਤੇ ਵੀ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਚਾਰ ਸਾਲ ਦੀ ਪਾਬੰਦੀ ਲਾਈ ਗਈ ਹੈ।
ਉਸ ਨੂੰ ਪਹਿਲੀ ਵਾਰ 2019 ’ਚ ਸਟੈਨੋਜ਼ੋਲੋਲ ਲਈ ਸਕਾਰਾਤਮਕ ਟੈਸਟ ਕੀਤਾ ਗਿਆ ਸੀ। ਸੰਦੀਪ ਕੌਰ ਚਾਰ ਸਾਲ ਦੀ ਪਾਬੰਦੀ ਕੱਟਣ ਤੋਂ ਬਾਅਦ ਪਿਛਲੇ ਸਾਲ ਅਗੱਸਤ ’ਚ ਹੀ ਵਾਪਸ ਆਈ ਸੀ। ਉਹ ਉਤਰਾਖੰਡ ਦੇ ਕਾਸ਼ੀਪੁਰ ’ਚ ਕੌਮੀ ਸੀਨੀਅਰ ਮਹਿਲਾ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਓਪਨ 69 ਕਿਲੋਗ੍ਰਾਮ ਵਰਗ ’ਚ ਤੀਜੇ ਸਥਾਨ ’ਤੇ ਰਹੀ ਸੀ।
ਮੁਕਾਬਲੇ ਦੌਰਾਨ ਇਕੱਤਰ ਕੀਤੇ ਗਏ ਉਨ੍ਹਾਂ ਦੇ ਪਿਸ਼ਾਬ ਦੇ ਨਮੂਨਿਆਂ ਵਿਚ ਨੋਰਐਂਡਰੋਸਟ੍ਰੋਨ, ਮੈਟਾਨਡੀਨੋਨ ਅਤੇ ਮੈਫੇਂਟਰਮਾਈਨ ਦੇ ਅੰਸ਼ ਪਾਏ ਗਏ। ਏ.ਡੀ.ਡੀ.ਪੀ. ਨੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਸੰਦੀਪ ਕੌਰ ਇਹ ਨਹੀਂ ਦੱਸ ਸਕੀ ਕਿ ਪਦਾਰਥ ਉਸ ਦੇ ਸਰੀਰ ਵਿਚ ਕਿਵੇਂ ਆਏ। ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅਪਣੇ ਵਕੀਲਾਂ ਰਾਹੀਂ ਪੈਨਲ ਨੂੰ ਬੇਨਤੀ ਕੀਤੀ ਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਵੀ ਧਿਆਨ ਵਿਚ ਰੱਖੇ ਕਿਉਂਕਿ ਅਥਲੀਟ ਨੇ ਕਈ ਪਾਬੰਦੀਸ਼ੁਦਾ ਪਦਾਰਥਾਂ ਦਾ ਸੇਵਨ ਕੀਤਾ ਹੈ ਅਤੇ ਮੁਅੱਤਲੀ ਦੀ ਮਿਆਦ ਦੋ ਸਾਲ ਹੋਰ ਵਧਾਈ ਜਾਵੇ।
ਏ.ਡੀ.ਡੀ.ਪੀ. ਨੇ ਨਾਡਾ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਅਤੇ ਪਾਬੰਦੀ ਨੂੰ ਘਟਾ ਕੇ 10 ਸਾਲ ਕਰ ਦਿਤਾ, ਜੋ 6 ਸਤੰਬਰ, 2023 ਤੋਂ ਲਾਗੂ ਹੋਵੇਗਾ। ਇਕ ਹੋਰ ਅਹਿਮ ਫੈਸਲੇ ’ਚ ਵੁਸ਼ੂ ਖਿਡਾਰੀ ਅਵਨੀਸ਼ ਗਿਰੀ ’ਤੇ ਪਾਬੰਦੀ ਦੌਰਾਨ ਇਕ ਮੁਕਾਬਲੇ ’ਚ ਹਿੱਸਾ ਲੈਣ ਲਈ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ। ਗੋਆ ਨੈਸ਼ਨਲ ਗੇਮਜ਼ 2023 ’ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਕੇਰਲ ਦੀ 4 ਗੁਣਾ 100 ਮੀਟਰ ਰਿਲੇਅ ਟੀਮ ਦੀ ਮੈਂਬਰ ਨੇਹਾ ਵੀ ’ਤੇ ਵੀ ਡੋਪ ਟੈਸਟ ’ਚ ਫੇਲ੍ਹ ਹੋਣ ਕਾਰਨ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ।