The Khalas Tv Blog India PM ਮੋਦੀ ਦੀ ਲੁੱਕ ‘ਚ ਜੰਗਲ ‘ਚ ਗਿਆ ਸ਼ਿਆਮ ਰੰਗੀਲਾ, ਸੋਚਿਆ ਵੀ ਨਹੀਂ ਹੋਵੇਗਾ ਕਿ ਆ ਜਾਵੇਗੀ ਵੱਡੀ ਆਫ਼ਤ
India

PM ਮੋਦੀ ਦੀ ਲੁੱਕ ‘ਚ ਜੰਗਲ ‘ਚ ਗਿਆ ਸ਼ਿਆਮ ਰੰਗੀਲਾ, ਸੋਚਿਆ ਵੀ ਨਹੀਂ ਹੋਵੇਗਾ ਕਿ ਆ ਜਾਵੇਗੀ ਵੱਡੀ ਆਫ਼ਤ

shyam rangeela, pm modi look , jungle safari, Rajasthan, mimicry, ਸ਼ਾਮ ਰੰਗੀਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੰਗਲ,ਰਾਜਸ਼ਥਾਨ ਖ਼ਬਰਾਂ, ਜੰਗਲ ਨਿਯਮ ਦੀ ਉਲੰਘਣਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕਰੇ ਸੁਰਖ਼ੀਆਂ ਬਟੋਰਨ ਵਾਲੇ ਮਿਮਿਕਰੀ ਕਲਾਕਾਰ ਸ਼ਿਆਮ ਰੰਗੀਲਾ ਹੁਣ ਵੱਡੀ ਮੁਸੀਬਤ ਵਿੱਚ ਘਿਰ ਗਏ ਹਨ।

ਜੈਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕੇ ਮਸ਼ਹੂਰ ਹੋਏ ਕਾਮੇਡੀਅਨ ਸ਼ਿਆਮ ਰੰਗੀਲਾ ਵੱਡੀ ਮੁਸ਼ਕਲ ਵਿੱਚ ਫਸ ਗਏ ਹਨ। ਰਾਜਸਥਾਨ ‘ਚ ਜੰਗਲਾਤ ਵਿਭਾਗ ਨੇ ਰੰਗੀਲਾ ਨੂੰ ਨੋਟਿਸ ਜਾਰੀ ਕੀਤਾ ਹੈ। ਉਸ ਨੂੰ ਇਹ ਨੋਟਿਸ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸੌਂਪਿਆ ਗਿਆ ਹੈ।

ਸ਼ਿਆਮ ਰੰਗੀਲਾ ਨੇ ਹਾਲ ਹੀ ‘ਚ ਜੈਪੁਰ ਦੇ ਝਲਾਨਾ ਜੰਗਲ ‘ਚ ਮਿਮਿਕਰੀ ਕਰਦੇ ਹੋਏ ਇਕ ਨੀਲਗਾਂ ਨੂੰ ਕੁੱਝ ਖੁਆਇਆ ਅਤੇ ਵੀਡੀਓ ਬਣਾਈ। ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜਸਥਾਨ ਦੇ ਜੰਗਲਾਤ ਵਿਭਾਗ ਨੇ ਰੰਗੀਲਾ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਜੰਗਲੀ ਜਾਨਵਰਾਂ ਨੂੰ ਖਾਣ ਲਈ ਕੁਝ ਵੀ ਦੇਣਾ ਜੰਗਲਾਤ ਐਕਟ 1953 ਅਤੇ ਜੰਗਲੀ ਜੀਵ ਸੁਰੱਖਿਆ ਐਕਟ 1972 ਦੀਆਂ ਧਾਰਾਵਾਂ ਦੀ ਉਲੰਘਣਾ ਹੈ। ਸ਼ਿਆਮ ‘ਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ‘ਤੇ ਕਾਰਵਾਈ ਹੋ ਸਕਦੀ ਹੈ।

ਯੂਟਿਊਬ ਚੈਨਲ ‘ਤੇ ਅਪਲੋਡ ਕੀਤੀ ਸੀ ਵੀਡੀਓ

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਟਾਈਗਰ ਪ੍ਰੋਜੈਕਟ ਦੇ 50 ਸਾਲ ਪੂਰੇ ਹੋਣ ‘ਤੇ ਪੀਐੱਮ ਮੋਦੀ ਕਰਨਾਟਕ ਦੇ ਮੁਦੁਮਲਾਈ ਅਤੇ ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ ਸਨ। ਜਿੱਥੇ ਮੋਦੀ ਟੋਪੀ, ਐਨਕਾਂ ਪਹਿਨੇ ਨਜ਼ਰ ਆਏ। ਉਸ ਦਾ ਲੁੱਕ ਕਾਫੀ ਵਾਇਰਲ ਹੋ ਗਿਆ ਸੀ। ਉਸ ਦੇ ਹੱਥਾਂ ਵਿੱਚ ਦੂਰਬੀਨ ਵੀ ਸੀ। ਸ਼ਿਆਮ ਰੰਗੀਲਾ ਨੇ ਪੀਐਮ ਮੋਦੀ ਦੇ ਇਸ ਦੌਰੇ ਦੀ ਤਰਜ਼ ‘ਤੇ ਝਲਾਣਾ ਜੰਗਲ ਦੀ ਯਾਤਰਾ ਕੀਤੀ ਸੀ।

ਮੋਦੀ ਵਾਂਗ ਸ਼ਿਆਮ ਰੰਗੀਲਾ ਵੀ ਹੱਥਾਂ ‘ਚ ਦੂਰਬੀਨ ਲੈ ਕੇ ਚਸ਼ਮਾ ਅਤੇ ਟੋਪੀ ਪਹਿਨੇ ਨਜ਼ਰ ਆਏ। ਸ਼ਿਆਮ ਰੰਗੀਲਾ ਨੇ ਨੀਲਗਾਂ ਨੂੰ ਕੁੱਝ ਖੁਆਇਆ, ਜਿਸ ਦਾ ਵੀਡੀਓ ਵਾਇਰਲ ਹੋ ਗਿਆ। 13 ਅਪ੍ਰੈਲ ਨੂੰ ਝਲਾਨਾ ਲੀਪਰਡ ਰਿਜ਼ਰਵ ਦਾ ਇਹ ਵੀਡੀਓ ਸ਼ਿਆਮ ਨੇ ਆਪਣੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਸੀ। ਜੰਗਲੀ ਜਾਨਵਰਾਂ ਨੂੰ ਖਾਣਾ ਖੁਆਉਣ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਹਨ। ਇੰਨਾ ਹੀ ਨਹੀਂ ਉਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਇਸ ਸਬੰਧੀ ਝਲਾਣਾ ਜੰਗਲ ਵਿੱਚ ਚੇਤਾਵਨੀ ਸੂਚਨਾ ਬੋਰਡ ਵੀ ਲਗਾਏ ਗਏ ਹਨ। ਪਰ ਸ਼ਿਆਮ ਰੰਗੀਲਾ ਨੇ ਇਸ ਨੂੰ ਨਜ਼ਰਅੰਦਾਜ਼ ਕਰਕੇ ਅਜਿਹੀ ਹਰਕਤ ਕੀਤੀ।

ਇਸ ਕੇਸ ਵਿੱਚ ਇਹ ਸਜ਼ਾ ਹੋ ਸਕਦੀ

ਦੱਸ ਦਈਏ ਕਿ ਜੰਗਲਾਤ ਐਕਟ 1953 ਅਤੇ ਜੰਗਲੀ ਜੀਵ ਸੁਰੱਖਿਆ ਐਕਟ 1972 ਦੀ ਉਲੰਘਣਾ ਕਰਨ ‘ਤੇ 3 ਸਾਲ ਦੀ ਕੈਦ ਹੋ ਸਕਦੀ ਹੈ। ਇਸ ਨੂੰ 7 ਸਾਲ ਤੱਕ ਵੀ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਦੂਜੇ ਪਾਸੇ ਦੂਜੀ ਵਾਰ ਅਜਿਹਾ ਅਪਰਾਧ ਕਰਨ ‘ਤੇ 3 ਤੋਂ 7 ਸਾਲ ਦੀ ਸਜ਼ਾ ਦੇ ਨਾਲ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

Exit mobile version