International

ਗਰੀਬਾਂ ਨੂੰ ਛੱਡ ਕੇ ਅਮੀਰਾਂ ਨੂੰ ਕੋਰੋਨਾ ਟੀਕੇ ਦੀ ਤਰਜੀਹ ਦੇਣਾ ਸ਼ਰਮਨਾਕ ਗੱਲ : ਪੋਪ ਫਰਾਂਸਿਸ

‘ਦ ਖ਼ਾਲਸ ਬਿਊਰੋ :- ਵੈਟੀਕਨ ਸ਼ਹਿਰ ਦੇ ਕੈਥੋਲਿਕ ਚਰਚ ਦੇ ਪੋਪ ਫਰਾਂਸਿਸ ਨੇ ਹਫ਼ਤਾਵਾਰੀ ਜਨਤਕ ਭਾਸ਼ਣ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੀ ਸੰਭਾਵਨਾ ਖ਼ਿਲਾਫ਼ ਚਿਤਾਵਨੀ ਦਿੱਤੀ ਹੈ ਕਿ ਸਿਰਫ ਅਮੀਰਾਂ ਨੂੰ ਕੋਰੋਨਾਵਾਇਰਸ ਟੀਕੇ ਲਈ ਤਰਜੀਹ ਦੇਣਾ ਸਹੀ ਪਹਿਲ ਨਹੀ। ਪੋਪ ਨੇ ਕਿਹਾ ਇਹ ‘ਮਹਾਮਾਰੀ ਦਾ ਸੰਕਟ ਹੈ। ਜਿਸ ‘ਚੋਂ ‘ਪਹਿਲਾਂ ਵਾਂਗ’ ਵਾਪਸ ਨਹੀਂ ਨਿਕਲਿਆਂ ਨਹੀਂ ਜਾ ਸਕਦਾ। ਇਸ ਲਈ ਜਾਂ ਤਾਂ ਸਾਨੂੰ ਬਿਹਤਰ ਬਣਨਾ ਪਵੇਗਾ ਜਾਂ ਹੋਰ ਖ਼ਰਾਬ।’ ਉਨ੍ਹਾਂ ਕਿਹਾ ਕਿ ਮਹਾਂਮਾਰੀ ‘ਚੋਂ ਬਿਹਤਰ ਹੋ ਕੇ ਹੀ ਨਿਕਲਣਾ ਪਵੇਗਾ।

ਫਰਾਂਸਿਸ ਨੇ ਕਿਹਾ ਕਿ ਜੇ ਅਮੀਰ ਲੋਕਾਂ ਨੂੰ ਕੋਰੋਨਾ ਟੀਕੇ ਲਈ ਪਹਿਲਾਂ ਤਰਜੀਹ ਦਿੱਤੀ ਗਈ ਤਾਂ ਅਫ਼ਸੋਸ ਹੋਵੇਗਾ, ਕਿਉਂਕਿ ਮਹਾਂਮਾਰੀ ਦੇ ਮੱਦੇਨਜ਼ਰ ਜਿਹੜੀ ਵੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਉਸ ਦਾ ਲਾਭ ਜੇ ਗਰੀਬਾਂ ਨੂੰ ਨਾ ਹੋਇਆ ਤਾਂ ਇਹ ਵੀ ਸ਼ਰਮਨਾਕ ਹੋਵੇਗਾ। ਪੋਪ ਦੇ ਮੁਤਾਬਿਕ ਮਹਾਂਮਾਰੀ ਨੇ ਗਰੀਬ ਵਰਗ ਦੀਆਂ ਮੁਸ਼ਕਲਾਂ ਨੂੰ ਖੁੱਲ੍ਹ ਕੇ ਸਭ ਦੇ ਸਾਹਮਣੇ ਲਿਆ ਦਿੱਤਾ ਹੈ। ਦੁਨੀਆ ਵਿੱਚ ਕਿੰਨੀ ਊਚ-ਨੀਚ ਹੈ, ਤੇ ਸਭ ਨੇ ਦੇਖੀ ਵੀ ਹੈ। ਫਰਾਂਸਿਸ ਨੇ ਕਿਹਾ ਕਿ ਕੋਰੋਨਾਵਾਇਰਸ ਨੇ ਤਾਂ ਦੁਨੀਆ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ, ਪਰ ਸਾਨੂੰ ਸਮਾਜਿਕ ਅਨਿਆਂ, ਨਾਬਰਾਬਰੀ ਜਿਹੇ ਵਾਇਰਸ ਨਾਲ ਵੀ ਲੜਨਾ ਪੈਣਾ ਹੈ।