Punjab

ਅਕਾਲੀ ਦਲ ਕਰ ਰਿਹਾ ਪ੍ਰੋ ਭੁੱਲਰ ਦੀ ਰਿ ਹਾਈ ‘ਤੇ ਸਿਆਸਤ : ਕੇਜਰੀਵਾਲ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੋ ਦਵਿੰਦਰਪਾਲ ਭੁੱਲਰ ਦੀ ਰਿ ਹਾਈ ਬਾਰੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਹਾਫ ਸਟੇਟ ਹੈ। ਇਸ ਦੀ ਪੁ ਲਿਸ ਤੇ ਕਾਨੂੰਨ ਵਿਵਸਥਾ ਕੇਂਦਰ ਸਰਕਾਰ ਤੇ ਐੱਲਜੀ ਦੇ ਹੱਥ ਵਿੱਚ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਇੱਕ ਸੈਂਟੈਨਸ ਰਿਵਿਊ ਬੋਰਡ ਹੁੰਦਾ ਹੈ ਜੋ ਸ ਜ਼ਾ ਘੱਟ ਕਰਵਾਉਣ ਬਾਰੇ ਫੈਸਲਾ ਲੈਂਦਾ ਹੈ। ਇਸ ਵਿੱਚ ਜੱਜ ਤੇ ਅਫ਼ਸਰ ਸ਼ਾਮਿਲ ਹੁੰਦੇ ਹਨ। ਉਹ ਜੋ ਰਿਪੋਰਟ ਬਣਾਉਂਦੇ ਹਨ ਉਸ ਨੂੰ ਐੱਲਜੀ ਸਾਹਬ ਕੋਲ ਭੇਜਿਆ ਜਾਂਦਾ ਹੈ।

ਕੇਜਰੀਵਾਲ ਨੇ ਕਿਹਾ ਕਿ ਮੈਂ ਗ੍ਰਹਿ ਸਕੱਤਰ ਨੂੰ ਫੋਨ ਕਰਕੇ ਕਿਹਾ ਹੈ ਕਿ ਇਸ ਬੋਰਡ ਦੀ ਮੀਟਿੰਗ ਛੇਤੀ ਕੀਤੀ ਜਾਵੇ ਤੇ ਜੋ ਫੈਸਲਾ ਹੋਵੇ ਉਹ ਐੱਲਜੀ ਸਾਹਬ ਕੋਲ ਭੇਜਿਆ ਜਾਵੇ, ਜੋ ਫੈਸਲਾ ਆਵੇਗਾ ਮੈਂ ਉਹ ਤੁਹਾਨੂੰ ਦੱਸ ਦੇਵਾਂਗਾ। ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਪ੍ਰੋ ਦਵਿੰਦਰਪਾਲ ਭੁੱਲਰ ਦੀ ਰਿਹਾਈ ‘ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਗੰਦੀ ਰਾਜਨੀਤੀ ਕਰ ਰਹੇ ਹਨ।