‘ਦ ਖਾਲਸ ਬਿਉਰੋ:ਕਿਸਾਨ ਮਜ਼ਦੂਰ ਸੰਘਰਸ਼ ਪੰਜਾਬ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਚੋਣਾਂ ਵੇਲੇ ਨਾ ਕਿਸੇ ਪਾਰਟੀ ਨੂੰ ਸਹਿਯੋਗ ਕਰੇਗੀ ਅਤੇ ਨਾ ਹੀ ਆਪ ਚੋਣਾਂ ਲੜੇਗੀ। ਪੰਧੇਰ ਨੇ ਦੱਸਿਆ ਕਿ ਸੰਯੁਕਤ ਮੋਰਚੇ ਦੀ ਸਥਾਪਨਾ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੋਈ ਸੀ ਅਤੇ ਉਸ ਨੂੰ ਇੱਕ ਪ੍ਰੈਸ਼ਰ ਗਰੁੱਪ ਵਜੋਂ ਹੀ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਪ੍ਰੈਸ਼ਰ ਗਰੁੱਪ ਵਜੋਂ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀਕ ਤਜ਼ਰਬਾ ਕਿਸਾਨਾਂ ਲਈ ਮਾੜਾ ਹੀ ਰਿਹਾ ਹੈ। ਹਾਲੇ ਤੱਕ ਐੱਮਐੱਸਪੀ, ਨੌਜਵਾਨਾਂ ‘ਤੇ ਚੱਲਦੇ ਕੇਸ ਅਤੇ ਲਖੀਮਪੁਰ ਖੀਰੀ ਵਰਗੇ ਵੱਡੇ ਮਸਲੇ ਅਣਸੁਲਝੇ ਹਨ। ਇਸ ਲਈ ਰਾਜਨੀਤੀ ਵੱਲ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।