ਚੰਡੀਗੜ੍ਹ ਦੇ ਸਕੂਲਾਂ( Chandigarh schools) ਵਿੱਚ ਸਵੇਰ ਦੀ ਆਮਦ ਅਤੇ ਦੁਪਹਿਰ ਵੇਲੇ ਛੁੱਟੀ ਦੇ ਸਮੇਂ ਚੰਡੀਗੜ੍ਹ ਪੁਲਿਸ( Chandigarh Police) ਤਾਇਨਾਤ ਰਹੇਗੀ। ਇਸ ਦੌਰਾਨ ਪੁਲੀਸ ਬਾਹਰੋਂ ਨਜ਼ਰ ਰੱਖੇਗੀ। ਕਿਉਂਕਿ ਜੇਕਰ ਕਿਸੇ ਗੱਲ ਨੂੰ ਲੈ ਕੇ ਸਕੂਲ ਦੇ ਅੰਦਰ ਵਿਦਿਆਰਥੀਆਂ ਵਿਚ ਮਾਮੂਲੀ ਤਕਰਾਰ ਹੋ ਜਾਂਦੀ ਹੈ।
ਇਸ ਤੋਂ ਬਾਅਦ ਦੋਵੇਂ ਧਿਰਾਂ ਆਪਣੇ ਹੋਰ ਦੋਸਤਾਂ ਨੂੰ ਬਾਹਰੋਂ ਬੁਲਾਉਂਦੀਆਂ ਹਨ ਅਤੇ ਫਿਰ ਸਕੂਲ ਦੇ ਬਾਹਰ ਲੜਾਈ ਹੋ ਜਾਂਦੀ ਹੈ। ਚੰਡੀਗੜ੍ਹ ਪੁਲਿਸ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ।
ਪੇਪਰ ਦੇਣ ਤੋਂ ਬਾਅਦ ਚੰਡੀਗੜ੍ਹ ਸੈਕਟਰ-39 ਦੇ ਪਾਰਕ ਵਿੱਚ ਕੁਝ ਵਿਦਿਆਰਥੀ ਹੋਲੀ ਖੇਡ ਰਹੇ ਸਨ। ਇਸ ਦੌਰਾਨ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਕਿਸੇ ਗੱਲ ਨੂੰ ਲੈ ਕੇ ਕੁਝ ਲੜਕਿਆਂ ਨਾਲ ਝਗੜਾ ਹੋ ਗਿਆ। ਅਤੇ ਦੋ ਵਿਦਿਆਰਥੀਆਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਭੱਜ ਗਏ।
ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਥਾਣਾ-39 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ ਤੁਸ਼ਾਰ ਅਤੇ ਅਭਿਸ਼ੇਕ ਉਰਫ਼ ਅਭਿਆ ਵਾਸੀ ਮਲੋਆ ਕਲੋਨੀ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਕੋਲੋਂ ਹਮਲੇ ਵਿੱਚ ਵਰਤਿਆ ਚਾਕੂ ਵੀ ਬਰਾਮਦ ਕੀਤਾ ਹੈ।