ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ NDPS-PIT ਐਕਟ ਤਹਿਤ 7 ਮਹੀਨੇ ਅਸਾਮ ਦੀ ਸਿਲਚਰ ਜੇਲ੍ਹ ਵਿੱਚ ਬੰਦ ਰਹਿਣ ਤੋਂ ਬਾਅਦ ਪੰਜਾਬ ਪੁਲਿਸ ਨੇ ਵਾਪਸ ਲਿਆਂਦਾ ਹੈ। ਸਵੇਰੇ 1 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਸ ਨੂੰ ਬਟਾਲਾ ਲਿਜਾਇਆ ਗਿਆ। ਮਾਰਚ 2025 ਵਿੱਚ ਬਠਿੰਡਾ ਜੇਲ੍ਹ ਤੋਂ ਏਅਰਲਿਫਟ ਕੀਤਾ ਗਿਆ ਸੀ।ਕੁਝ ਮਹੀਨੇ ਪਹਿਲਾਂ ਜੱਗੂ ਦੀ ਮਾਂ ਹਰਜੀਤ ਕੌਰ ਦਾ ਗੁਰਦਾਸਪੁਰ ਵਿੱਚ ਕਤਲ ਹੋਇਆ, ਜਿਸ ਨਾਲ ਗੈਂਗਵਾਰ ਵਧਿਆ।
ਇਹ ਪਹਿਲੀ ਵਾਰ ਹੈ ਜਦੋਂ ਉਹ ਪੰਜਾਬ ਆਇਆ। ਉਸ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਵਿਰੋਧੀ ਗੈਂਗ ਉਸ ਨੂੰ ਮੁਕਾਬਲੇ ਵਿੱਚ ਮਾਰ ਸਕਦੇ ਹਨ, ਇਸ ਲਈ ਸੁਰੱਖਿਆ ਮੰਗੀ ਹੈ। ਜੱਗੂ ਖਿਲਾਫ਼ 128 ਕੇਸ, ਜਿਨ੍ਹਾਂ ਵਿੱਚ ਨਸ਼ਾ ਤਸਕਰੀ, ਕਤਲ ਤੇ ਫਿਰੌਤੀ ਸ਼ਾਮਲ ਹਨ।

