India

ਸਾਰੀ ਜਿੰਦਗੀ ਯਾਦ ਰਹੇਗੀ ਇਸ ਸਬ-ਇੰਸਪੈਕਟਰ ਨੂੰ ਚਲਾਨ ਕੱਟਣ ਦੀ ਸਜਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ।ਇੱਥੇ ਇਕ ਇੰਜੀਨੀਅਰ ਨੇ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ਦੇ ਢਿੱਡ ਵਿਚ ਸਿਰਫ ਇਸ ਲਈ ਚਾਕੂ ਮਾਰ ਦਿੱਤਾ, ਕਿਉਂ ਕਿ ਉਸਨੇ 600 ਰੁਪਏ ਦਾ ਚਲਾਨ ਕਰ ਦਿੱਤਾ ਸੀ।ਇਸ ਹਮਲੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸਦੀਆਂ ਹਰਕਤਾਂ ਵੀ ਸ਼ੱਕੀ ਹਨ। ਹਾਲਾਂਕਿ ਪੁਲਿਸ ਮੁਲਾਜਮ ਦੀ ਹਾਲਤ ਠੀਕ ਹੈ।

ਜਾਣਕਾਰੀ ਅਨੁਸਾਰ ਐਮਪੀ ਨਗਰ ਥਾਣਾ ਇੰਚਾਰਜ ਸੁਧੀਰ ਅਰਜਰੀਆ ਟ੍ਰੈਫਿਕ ਥਾਣੇ ਵਿੱਚ ਐਸਆਈ ਦੇ ਅਹੁਦੇ ਉੱਤੇ ਤੈਨਾਤ ਹੈ।ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਹਰਸ਼ ਮੀਨਾ ਨਾਂ ਦੇ ਨੌਜਵਾਨ ਨੇ ਜੋਤੀ ਟਾਕੀਜ਼ ਦੇ ਕੋਲ ਨੋ-ਪਾਰਕਿੰਗ ਵਿੱਚ ਆਪਣਾ ਮੋਟਰਸਾਇਕਲ ਖੜ੍ਹਾ ਕੀਤਾ ਸੀ ਤੇ ਇਸ ਬਾਈਕ ਨੂੰ ਕ੍ਰੇਨ ਕ੍ਰਾਈਮ ਬ੍ਰਾਂਚ ਪੁਲਿਸ ਸਟੇਸ਼ਨ ਦੇ ਅਹਾਤੇ ਵਿੱਚ ਚੁੱਕ ਕੇ ਲੈ ਆਈ। ਜਦੋਂ ਉਸ ਨੇ ਪੁੱਛਗਿੱਛ ਕੀਤੀ ਤਾਂ ਦੂਬੇ ਨੇ ਕਿਹਾ ਕਿ ਵਾਹਨ ਦਾ 600 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਸ ਨੂੰ ਭਰਨ ਤੋਂ ਬਾਅਦ ਹੀ ਬਾਇਕ ਮਿਲੇਗਾ।

ਉਸ ਸਮੇਂ ਹਰਸ਼ ਕੋਲ ਪੈਸੇ ਨਹੀਂ ਸਨ। ਉਹ ਪੈਸੇ ਲੈਣ ਘਰ ਗਿਆ। ਉਹ ਪੰਜ ਵਜੇ ਦੇ ਕਰੀਬ ਵਾਪਸ ਆਇਆ।ਇਸ ਤੋਂ ਬਾਅਦ ਉਹ ਘਰ ਨਹੀਂ ਗਿਆ ਅਤੇ ਉੱਥੇ ਹੀ ਖੜ੍ਹਾ ਰਿਹਾ। ਕੁਝ ਦੇਰ ਬਾਅਦ ਦੁਬੇ ਨੇ ਫ਼ੋਨ ‘ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ।ਇਸ ਦੌਰਾਨ ਮੁਲਜ਼ਮ ਨੇ ਜੇਬ ਵਿੱਚੋਂ ਚਾਕੂ ਕੱਢ ਕੇ ਦੁਬੇ ਦੇ ਪੇਟ ਵਿੱਚ ਮਾਰ ਦਿੱਤਾ।ਦੱਸਿਆ ਗਿਆ ਹੈ ਕਿ 27 ਸਾਲਾ ਹਰਸ਼ ਨੇ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੈ।ਇਸ ਵੇਲੇ ਉਸ ਕੋਲ ਕੋਈ ਕੰਮ ਨਹੀਂ ਹੈ।ਉਹ ਆਪਣੀ ਮਾਂ ਨਾਲ ਭੋਪਾਲ ਵਿੱਚ ਰਹਿੰਦਾ ਹੈ।