Punjab

ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ ’ਤੇ SSP ਦਾ ਵੱਡਾ ਦਾਅਵਾ! ‘ਹਰਪ੍ਰੀਤ ਤੇ ਸਾਥੀ ਦੇ ਮੈਡੀਕਲ ਟੈਸਟ ’ਚ ਨਸ਼ੇ ਦੀ ਪੁਸ਼ਟੀ!’ ਨਸ਼ਾ ਵੇਚਣ ਵਾਲਾ ਵੀ ਗ੍ਰਿਫ਼ਤਾਰ

ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਸਮੇਤ 2 ਹੋਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਫਿਲੌਰ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ। SSP ਅੰਕੁਰ ਗੁਪਤਾ ਨੇ ਦੱਸਿਆ ਹੈ ਡਰੱਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ 3 ਲੋਕਾਂ ਵਿੱਚੋ ਦੋ ਹਰਪ੍ਰੀਤ ਸਿੰਘ ਅਤੇ ਉਸ ਸਾਥੀ ਦੀ ਮੈਡੀਕਲ ਟੈਸਟ ਵਿੱਚ ਨਸ਼ੇ ਦੀ ਪੁਸ਼ਟੀ ਹੋਈ ਹੈ। ਉੱਧਰ ਹਰਪ੍ਰੀਤ ਸਿੰਘ ਦੇ ਪਿਤਾ ਨੇ ਇਸ ਬਿਆਨ ਦਾ ਖੰਡਨ ਕੀਤਾ ਹੈ।

ਪੁਲਿਸ ਦਾ ਬਿਆਨ

SSP ਨੇ ਗ੍ਰਿਫ਼ਤਾਰੀ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਨੂੰ ਸ਼ੱਕੀ ਕਰੇਟਾ ਗੱਡੀ ਨੈਸ਼ਨਲ ਹਾਈਵੇਅ ਦੀ ਸਾਈਡ ’ਤੇ ਖੜੀ ਸੀ। ਇਸ ਗੱਡੀ ਦੇ ਸ਼ੀਸ਼ੇ ਕਾਲੇ ਸਨ ਇਸ ਲਈ ਸ਼ੱਕੀ ਮੰਨਿਆ ਗਿਆ। ਜਦੋਂ ਚੈਕਿੰਗ ਕੀਤੀ ਗਈ ਤਾਂ ਪੁਲਿਸ ਪਾਰਟੀ ਨੂੰ ਦੋ ਬੰਦੇ ਮਿਲੇ। ਮਾਮਲਾ ਸ਼ੱਕੀ ਹੋਣ ਕਰਕੇ DSP ਫਿਲੌਰ ਨੂੰ ਮੌਕੇ ’ਤੇ ਬੁਲਾਇਆ ਗਿਆ। ਗੱਡੀ ਵਿੱਚ ਬੈਠੇ ਇੱਕ ਸ਼ਖਸ਼ ਦਾ ਨਾਂ ਸੀ ਲਵਪ੍ਰੀਤ ਸਿੰਘ ਜੋ ਬਿਆਸ ਦਾ ਰਹਿਣ ਵਾਲਾ ਹੈ ਜਦਕਿ ਡਰਾਈਵਰ ਸੀਟ ਦੇ ਨਾਲ ਬੈਠੇ ਸ਼ਖਸ ਦਾ ਨਾਂ ਹਰਪ੍ਰੀਤ ਸਿੰਘ ਸੀ ਜੋ ਜੱਲੂਪੁਰ ਖੇੜਾ ਦਾ ਰਹਿਣ ਵਾਲੀ ਸੀ।

ਜਾਂਚ ਦੌਰਾਨ ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਬਰਾਮਦ ਕੀਤੀ ਗਈ। ਇਸ ਦੇ ਨਾਲ ਉਨ੍ਹਾਂ ਕੋਲੋਂ ‘ਵੇਇੰਗ ਸਕੇਲ’ ਯਾਨੀ ਭਾਰ ਤੋਲਣ ਵਾਲੀ ਮਸ਼ੀਨ ਤੇ ਦੋ ਫ਼ੋਨ ਵੀ ਬਰਾਮਦ ਕੀਤੇ ਗਏ ਹਨ। ਲਾਈਟਰ ਵੀ ਮਿਲਿਆ ਹੈ ਤੇ ਹੋਰ ਸਾਮਾਨ ਦੀ ਵਾ ਬਰਾਮਦਗੀ ਕੀਤੀ ਗਈ ਹੈ।

SSP ਅੰਕੁਰ ਗੁਪਤਾ ਮੁਤਾਬਿਕ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਨੇ ਇਹ ਸਾਰਾ ਨਸ਼ੇ ਦਾ ਸਾਮਾਨ ਸੰਦੀਪ ਅਰੋੜ ਕੋਲੋ 10 ਹਜ਼ਾਰ ਰੁਪਏ ਵਿੱਚ ਪੇਟੀਐੱਮ ਦੇ ਜ਼ਰੀਏ ਖਰੀਦਿਆ ਸੀ। ਪੁਲਿਸ ਨੇ ਈਟਾਨਗਰ ਥਾਣਾ ਹੈਬੋਵਾਲ ਤੋਂ ਸੰਦੀਪ ਅਰੋੜਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨਸ਼ੇ ਦੇ ਇਸ ਪੂਰੇ ਮਾਮਲੇ ਦੀ ਚੇਨ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਹੁਣ ਤੱਕ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸੀ।

ਪਿਤਾ ਤਰਸੇਮ ਸਿੰਘ ਦਾ ਬਿਆਨ

ਗ੍ਰਿਫ਼ਤਾਰ ਹਰਪ੍ਰੀਤ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੰਜਾਬ ਪੁਲਿਸ ਦੇ ਮੈਡੀਕਲ ਵਾਲੇ ਬਿਆਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨੂੰ ਵੀ ਨਸ਼ੇ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਉਸ ਦਾ ਮੈਡੀਕਲ ਟੈਸਟ ਵੀ ਪੋਜ਼ੀਟਿਵ ਦੱਸਿਆ ਗਿਆ ਸੀ।

ਪਿਤਾ ਨੇ ਕਿਹਾ ਪੁਲਿਸ ਦਾ ਕੀ ਹੈ ਉਹ ਨਸ਼ੇ ਦਾ ਟੀਕਾ ਲਗਾ ਕੇ ਗ੍ਰਿਫਤਾਰ ਕਰ ਸਕਦੀ ਹੈ। ਜੇਕਰ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ। ਸਾਨੂੰ ਸਰਕਾਰੀ ਜਾਂਚ ’ਤੇ ਬਿਲਕੁਲ ਵੀ ਵਿਸ਼ਵਾਸ਼ ਨਹੀਂ ਹੈ। ਅਸੀਂ ਨਸ਼ੇ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਬਾਰੇ ਸੋਚ ਰਹੇ ਸੀ।

ਉਨ੍ਹਾਂ ਕਿਹਾ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਾਰਚ ਹੋਣਾ ਸੀ ਗੁਰਪ੍ਰੀਤ ਸਿੰਘ ਨੇ ਉੱਥੇ ਜਾਣਾ ਸੀ। ਪਰ ਸਰਕਾਰ ਅਤੇ ਪੁਲਿਸ ਨਹੀਂ ਚਾਹੁੰਦੀ ਹੈ ਕਿ ਅਸੀਂ ਕੋਈ ਕੰਮ ਕਰੀਏ ਇਸੇ ਲਈ ਸਾਜਿਸ਼ਾਂ ਕਰ ਰਹੇ ਹਨ। ਲੋਕ ਬਹੁਤ ਸਮਝਦਾਰ ਹਨ ਉਹ ਸਾਰਾ ਕੁਝ ਜਾਣਦੇ ਹਨ। ਪਹਿਲਾਂ ਵੀ ਪੁਲਿਸ ਨੇ ਸਿੱਖਾਂ ਖ਼ਿਲਾਫ਼ ਸਾਜ਼ਿਸ਼ਾਂ ਕੀਤੀਆਂ ਹਨ।

ਪਿਤਾ ਨੇ ਕਿਹਾ ਸਾਨੂੰ ਨਹੀਂ ਪਤਾ ਕਿ ਹਰਪ੍ਰੀਤ ਸਿੰਘ ਨੂੰ ਕਿੱਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਸਾਨੂੰ ਵੀ ਮੀਡੀਆ ਤੋਂ ਹੀ ਪਤਾ ਲੱਗਾ ਕਿ ਫਿਲੌਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਪਰ ਉਨ੍ਹਾਂ ਦਾ ਫਿਲੌਰ ਜਾਣ ਦਾ ਕੋਈ ਮਕਸਦ ਨਹੀਂ ਸੀ, ਇਹ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਲਈ ਵੱਡੀ ਸਾਜ਼ਿਸ਼ ਕੀਤੀ ਗਈ ਹੈ, ਸਰਕਾਰ ਅਤੇ ਪੁਲਿਸ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਾਜ਼ ਆਉਣਾ ਚਾਹੀਦਾ।

ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਨਸ਼ੇ ਦਾ ਐਨਾ ਵੱਡਾ ਕਾਰੋਬਾਰ ਹੈ, ਆਮ ਲੋਕਾਂ ਨੂੰ ਬਦਨਾਮ ਕਰਕੇ ਇਸ ਲਾਈਨ ’ਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਘਿਨੌਣੀ ਸਾਜ਼ਿਸ਼ ਹੈ, ਲੋਕਾਂ ਨੂੰ ਇਸ ਖ਼ਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਹੈ।