The Khalas Tv Blog Punjab ਪੁਲਿਸ ਨੇ ਪਿੰਡ ਮਜਾਰੀ ‘ਚੋਂ ਸਾਢੇ ਤਿੰਨ ਹਜ਼ਾਰ ਲੀਟਰ ਦੇਸੀ ਸ਼ਰਾਬ ਕੀਤੀ ਜ਼ਬਤ
Punjab

ਪੁਲਿਸ ਨੇ ਪਿੰਡ ਮਜਾਰੀ ‘ਚੋਂ ਸਾਢੇ ਤਿੰਨ ਹਜ਼ਾਰ ਲੀਟਰ ਦੇਸੀ ਸ਼ਰਾਬ ਕੀਤੀ ਜ਼ਬਤ

source: punjabi tribune

‘ਦ ਖ਼ਾਲਸ ਬਿਊਰੋ:- ਪੰਜਾਬ ਪੁਲਿਸ ਦੀ ਟੀਮ ਨੇ 3 ਅਗਸਤ ਨੂੰ ਅਨੰਦਪੁਰ ਸਾਹਿਬ ਦੇ ਨੇੜੇ ਪਿੰਡ ਮਜਾਰੀ ਵਿੱਚ ਛਾਪੇਮਾਰੀ ਕਰਕੇ ਸਾਢੇ ਤਿੰਨ ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ। DSP ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਨੂੰ ਨੱਥ ਪਾਉਣ ਦੇ ਇਰਾਦੇ ਨਾਲ ਮਾਰੇ ਇਨ੍ਹਾਂ ਛਾਪਿਆਂ ਦੌਰਾਨ ਸਾਢੇ ਤਿੰਨ ਹਜ਼ਾਰ ਲੀਟਰ ਦੇਸੀ ਸ਼ਰਾਬ ਅਤੇ ਉਸ ਨੂੰ ਬਣਾਉਣ ਵਾਲੀਆਂ ਭੱਠੀਆਂ, ਡਰੰਮ ਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ ਹੈ।

ਇਸ ਸਬੰਧ ਵਿੱਚ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਵੱਲੋਂ ਇਸ ਪਿੰਡ ਵਿੱਚ ਛਾਪੇਮਾਰੀ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਵੀ ਇਸ ਪਿੰਡ ਵਿੱਚ ਲਗਾਤਾਰ ਨਾਜਾਇਜ਼ ਸ਼ਰਾਬ ਬਣ ਰਹੀ ਸੀ।

Exit mobile version