ਬਿਉਰੋ ਰਿਪੋਰਟ – ਝੂਠੇ ਸੁਪਣੇ ਵਿਖਾ ਕੇ ਜਿੰਨਾਂ ਏਜੰਟਾਂ ਨੇ 30 ਡਿਪੋਰਟ ਕੀਤੇ ਗਏ ਪੰਜਾਬੀਆਂ ਨੂੰ ਅਮਰੀਕਾ ਭੇਜਿਆ ਸੀ ਉਨ੍ਹਾਂ ਖਿਲਾਫ਼ ਹੁਣ ਐਕਸ਼ਨ ਸ਼ੁਰੂ ਹੋ ਗਿਆ ਹੈ । ਪਹਿਲਾ ਮਾਮਲਾ ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣੇ ਵਿੱਚ ਦਰਜ ਕੀਤਾ ਗਿਆ ਹੈ । ਪੁਲਿਸ ਨੇ ਕੋਟਲੀ ਖੇਹਰਾ ਪਿੰਡ ਦੇ ਏਜੰਟ ਸਤਨਾਮ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ । ਉਧਰ ਹਰਿਆਣਾ ਦੇ 4 ਏਜੰਟਾਂ ਖਿਲਾਫ ਇਮੀਗ੍ਰੇਸ਼ਨ ਐਕਟ ਅਧੀਨ ਕਾਰਵਾਈ ਕੀਤੀ ਗਈ ਹੈ,ਕਰਨਾਲ ਦੇ 4 ਏਜੰਟਾਂ ਖਿਲਾਫ FIR ਦਰਜ ਕੀਤੀ ਗਈ ਹੈ ।
ਪੰਜਾਬ ਵਿੱਚ ਦਰਜ ਪਹਿਲਾਂ ਮਾਮਲਾ ਅਮਰੀਕਾ ਵਿੱਚੋ ਡਿਪੋਰਟ ਕੀਤੇ ਗਏ ਸਲੇਮਪੁਰ ਦੇ ਰਹਿਣ ਵਾਲੇ ਦਲੇਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ । ਪੁਲਿਸ ਨੇ ਦਲੇਰ ਸਿੰਘ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਹੈ । ਬੀਤੇ ਦਿਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਦਲੇਰ ਸਿੰਘ ਨੂੰ ਮਿਲੇ ਸਨ।
ਦਲੇਰ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਸਫਰ 15 ਅਗਸਤ 2024 ਵਿੱਚ ਸ਼ੁਰੂ ਹੋਇਆ ਸੀ ਜਦੋਂ ਉਹ ਘਰ ਤੋਂ ਨਿਕਲੇ ਸਨ । ਇੱਕ ਏਜੰਟ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਉਹ ਇੱਕ ਨੰਬਰ ਨਾਲ ਉਸ ਨੂੰ ਅਮਰੀਕਾ ਪਹੁੰਚਾਏਗਾ । ਪਰ ਅਜਿਹਾ ਨਹੀਂ ਹੋਇਆ ਉਸ ਨੂੰ ਪਹਿਲਾਂ ਦੁਬਈ ਲੈ ਕੇ ਜਾਇਆ ਗਿਆ ਫਿਰ ਬ੍ਰਾਜ਼ੀਲ ਪਹੁੰਚਾਇਆ ਗਿਆ ।
ਬ੍ਰਾਜੀਲ ਵਿੱਚ ਉਨ੍ਹਾਂ ਨੂੰ 2 ਮਹੀਨੇ ਤੱਕ ਰੋਕਿਆ ਗਿਆ । ਏਜੰਟਾਂ ਨੇ ਪਹਿਲਾਂ ਵੀਜਾ ਲਗਵਾਉਣ ਦਾ ਭਰੋਸਾ ਦਿੱਤਾ ਪਰ ਫਿਰ ਬਾਅਦ ਵਿੱਚੋਂ ਵੀਜ਼ਾ ਨਹੀਂ ਲੱਗਿਆ ਤਾਂ ਡੰਕੀ ਰੂਟ ਦੇ ਜ਼ਰੀਏ ਭੇਜਿਆ ਗਿਆ । ਦਲੇਰ ਸਿੰਘ ਨੇ ਦੱਸਿਆ ਸਾਡੇ ਕੋਲ ਹੋਰ ਕੋਈ ਬਦਲ ਨਹੀਂ ਸੀ ਅਸੀਂ ਹਾਂ ਕਰ ਦਿੱਤੀ ਅਤੇ ਜੰਗਲਾਂ ਦੇ ਰਸਤਿਓ ਅਮਰੀਕਾ ਲਈ ਨਿਕਲ ਗਏ ।
ਦਲੇਰ ਸਿੰਘ ਨੇ ਪਨਾਮਾ ਦੇ ਜੰਗਲਾਂ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਰਸਤਾ ਦੱਸਿਆ । 120 ਕਿਲੋਮੀਟਰ ਲੰਮੇ ਜੰਗਲ ਨੂੰ ਪਾਰ ਕਰਨ ਵਿੱਚ ਸਾਢੇ ਤਿੰਨ ਦਿਨ ਲੱਗੇ । ਸਾਨੂੰ ਆਪਣਾ ਖਾਣਾ ਨਾਲ ਲੈ ਕੇ ਚੱਲਣਾ ਪਿਆ ਜੋ ਫਿਲਮਾਂ ਇਸ ਸਫਰ ਨੂੰ ਲੈ ਕੇ ਬਣੀਆਂ ਹਨ ਉਹ ਸੱਚੀਆਂ ਹਨ ।
ਦਲੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਵਿੱਚ 8-10 ਲੋਕ ਸਨ ਜਿੰਨਾਂ ਵਿੱਚ ਨੇਪਾਲ ਦੇ ਨਾਗਰਿਕ ਅਤੇ ਮਹਿਲਾਵਾਂ ਵੀ ਸ਼ਾਮਲ ਸੀ । ਸਾਡੇ ਨਾਲ ਇੱਕ ਗਾਈਡ ਡੋਂਕਰ ਸੀ ਜੋ ਰਸਤਾ ਵਿਖਾ ਰਿਹਾ ਸੀ ਪਰ ਇਹ ਸਫ਼ਰ ਇੰਨਾਂ ਖਤਰਨਾਕ ਸੀ ਕਿ ਹਰ ਕਦਮ ਵਿੱਚ ਜਾਨ ਨੂੰ ਖਤਰਾ ਸੀ ।
ਦਲੇਰ ਸਿੰਘ ਨੇ ਦੱਸਿਆ ਕਿ ਪਨਾਮਾ ਦਾ ਜੰਗਰ ਪਾਰ ਕਰਨ ਦੇ ਬਾਅਦ ਮੈਕਸਿਕੋ ਪਹੁੰਚੇ ਅਤੇ ਅਮਰੀਕਾ ਦੇ ਤੇਜਵਾਨਾ ਬਾਰਡਰ ਤੋਂ ਅੱਗੇ ਵਧੇ ਪਰ 15 ਜਨਵਰੀ 2025 ਉਨ੍ਹਾਂ ਨੂੰ ਅਮਰੀਕੀ ਅਧਿਕਾਰੀਆਂ ਨੇ ਗਿਰਫਤਾਰ ਕਰ ਲਿਆ । ਸਾਡੇ ਸਾਰੇ ਸੁਪਣੇ ਇੱਥੇ ਹੀ ਖਤਮ ਹੋ ਗਏ ਸਾਨੂੰ ਉਮੀਦ ਸੀ ਅਸੀਂ ਸਹੀ ਤਰੀਕੇ ਨਾਲ ਅਮਰੀਕਾ ਪਹੁੰਚਾਗੇ ਪਰ ਅਸੀਂ ਠੱਗੇ ਗਏ ।
ਦਲੇਰ ਸਿੰਘ ਨੇ ਦੱਸਿਆ ਕਿ ਪੂਰੇ ਸਫਰ ਵਿੱਚ ਲੱਖਾਂ ਰੁਪਏ ਖਰਚ ਹੋਏ,ਜ਼ਿਆਦਾਤਰ ਪੈਸੇ ਏਜੰਟਾਂ ਨੇ ਠੱਗੇ,ਸਾਨੂੰ 2 ਏਜੰਟਾਂ ਨੇ ਧੋਖਾ ਦਿੱਤਾ,ਇੱਕ ਦੁਬਈ ਦਾ ਸੀ ਦੂਜੀ ਇੱਕ ਭਾਰਤੀ ਸੀ ।ਸਾਨੂੰ ਕਿਹਾ ਗਿਆ ਸੀ ਸਾਰਾ ਕੁਝ ਸਹੀ ਤਰੀਕੇ ਨਾਲ ਹੋਵੇਗਾ ਪਰ ਗਲਤ ਰਸਤੇ ਧੱਕ ਦਿੱਤਾ ਗਿਆ ।