ਬਿਉਰੋ ਰਿਪੋਰਟ – ਮੁਹਾਲੀ ਜ਼ਿਲ੍ਹੇ ਦੇ ਪਿੰਡ ਕੁੰਭੜਾ (Village Khumbra) ਵਿਚ ਪ੍ਰਵਾਸੀਆਂ ਵੱਲੋਂ ਨੌਜਵਾਨ ਨੂੰ ਕਤਲ ਕਰਨ ਤੋਂ ਬਾਅਦ ਰੋਸ ਮੁਜ਼ਾਹਰਾ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਐਫ.ਆਈ.ਆਰ ਦਰਜ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਿਨ੍ਹਾਂ ਲੋਕਾਂ ਨੇ ਕਤਲ ਦੇ ਵਿਰੋਧ ਵਿਚ ਮਾਮਲਾ ਦਰਜ ਕੀਤਾ ਹੈ, ਉਨ੍ਹਾਂ ਦੇ ਵਿਰੋਧ ਵਿਚ ਇਹ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਲੋਕਾਂ ਨੂੰ ਸ਼ਾਤਮਈ ਧਰਨਾ ਦੀ ਵੀ ਆਗਿਆ ਨਹੀਂ ਹੈ। ਦੱਸ ਦੇਈਏ ਕਿ ਦਰਜ ਕੀਤੇ ਮਾਮਲੇ ਵਿਚ ਕਈ ਲੋਕਾਂ ਖਿਲਾਫ ਅਣਪਛਾਤੇ ਦੱਸ ਐਫ.ਆਈ.ਆਰ ਦਰਜ ਕੀਤੀ ਗਈ ਹੈ ਅਤੇ ਜ਼ਿਨ੍ਹਾਂ ਲੋਕਾਂ ਦੇ ਮਾਮਲੇ ਵਿਚ ਨਾਮ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਿਤ ਹਨ।
ਇਹ ਵੀ ਪੜ੍ਹੋ – ਪੰਜਾਬ ਦਾ ਆਦਮਪੁਰ ਸਭ ਤੋਂ ਠੰਡਾ! ਜਲਦ ਹੋਰ ਵਧੇਗੀ ਠੰਡ