Punjab

ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਗਵਾਹ ਨਿਸ਼ਾਨੇ ‘ਤੇ ! ਪੁਲਿਸ ਨੇ ਜਤਾਇਆ ਇਹ ਸ਼ੱਕ !

Ludhihana court complex firing

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਕੋਟਰ ਕੰਪਲੈਕਸ ਦੇ ਠੀਕ ਬਾਹਰ ਗਵਾਈ ਦੇਣ ਆਏ ਸ਼ਖ਼ਸ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ‘ਤੇ 3 ਰਾਉਂਡ ਗੋਲੀਆਂ ਚਲਾਈਆਂ ਗਈਆਂ ਹਨ। ਇਸ ਦੌਰਾਨ ਗਵਾਹ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ,ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਉਨ੍ਹਾਂ ਦੇ ਨਾਲ ਫਾਰੈਂਸਿਕ ਟੀਮ ਵੀ ਮੌਜੂਦ ਹੈ । ਪੁਲਿਸ ਦਾ ਕਹਿਣਾ ਹੈ ਕਿ ਮਾਡਲ ਟਾਉਨ ਵਿੱਚ 2020 ਵਿੱਚ 452 IPC ਅਧੀਨ ਇੱਕ ਪਰਚਾ ਹੋਇਆ ਸੀ ਇਸੇ ਮਾਮਲੇ ਵਿੱਚ ਜ਼ਖ਼ਮੀ ਸ਼ਖ਼ਸ ਗਵਾਈ ਦੇਣ ਦੇ ਲਈ ਪਹੁੰਚਿਆ ਸੀ । ਪੁਲਿਸ ਦੀ ਇੱਕ ਟੀਮ ਗਵਾਈ ਦੇਣ ਵਾਲੇ ਜ਼ਖ਼ਮੀ ਸ਼ਖ਼ਸ ਦੇ ਨਾਲ ਵੀ ਮੌਜੂਦ ਹੈ। ਪੁਲਿਸ ਨੇ ਫਿਲਹਾਲ ਇਸ ਨੂੰ ਗੈਂਗਵਾਰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ । ਉਧਰ ਦੱਸਿਆ ਜਾ ਰਿਹਾ ਕਿ ਜਿਸ ਥਾਂ ‘ਤੇ ਹਮਲਾ ਹੋਇਆ ਹੈ ਉਹ ਕੋਰਟ ਕੰਪਲੈਕਸ ਦਾ ਪਿਛਲਾ ਹਿੱਸਾ ਹੈ । ਵਕੀਲਾਂ ਨੇ ਵੀ ਸੁਰੱਖਿਆ ਨੂੰ ਲੈਕੇ ਚਿੰਤਾ ਜ਼ਾਹਿਰ ਕੀਤਾ ਹੈ । ਇਹ ਲੁਧਿਆਣਾ ਦਾ ਉਹ ਹੀ ਕੋਰਟ ਕੰਪਲੈਕਸ ਹੈ ਜਿੱਥੇ 23 ਦਸੰਬਰ 2021 ਨੂੰ ਬੰਬ ਧਮਾਕਾ ਹੋਇਆ ਸੀ ।

ਲੁਧਿਆਣਾ ਬੰਬ ਧਮਾਕੇ ਦੇ ਪਾਕਿਸਤਾਨ ਨਾਲ ਜੁੜੇ ਸਨ ਤਾਰ

ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ 23 ਦਸੰਬਰ 2021 ਨੂੰ ਵੱਡਾ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ 1 ਸ਼ਖ਼ਸ ਦੀ ਮੌਤ ਹੋ ਗਈ ਸੀ ਜਦਕਿ 6 ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਸਨ । ਦੱਸਿਆ ਗਿਆ ਸੀ ਜਿਸ ਸ਼ਖ਼ਸ ਦੀ ਮੌਤ ਹੋਈ ਸੀ ਉਹ ਬੰਬ ਫਿਟ ਕਰਨ ਆਇਆ ਸੀ । ਇਸ ਮਾਮਲੇ ਦੀ ਜਾਂਚ NIA ਨੂੰ ਸੌਂਪੀ ਗਈ ਸੀ । NIA ਨੇ 5 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤਾ ਸੀ । NIA ਨੇ ਦਾਅਵਾ ਕੀਤਾ ਸੀ ਕਿ ਲੁਧਿਆਣਾ ਬੰਬ ਧਮਾਕੇ ਵਿੱਚ ਪਾਕਿਸਤਾਨ ਦਾ ਹੱਥ ਸੀ । ਪਹਿਲਾਂ ਇਹ ਮਾਮਲਾ ਲੁਧਿਆਣਾ ਦੀ ਡਿਵੀਜ਼ਨ ਨੰਬਰ 5 ਪੁਲਿਸ ਸਟੇਸ਼ਨ ਵਿੱਚ ਦਰਜ ਹੋਇਆ ਸੀ ਪਰ ਬਾਅਦ ਵਿੱਚੋਂ NIA ਨੇ ਇਹ ਕੇਸ ਆਪਣੇ ਅਧੀਨ ਲੈਂਦੇ ਹੋਏ ਮੁੜ ਤੋਂ ਕੇਸ ਰਜਿਸਟਰਡ ਕੀਤਾ ਸੀ । ਕੇਂਦਰੀ ਜਾਂਚ ਏਜੰਸੀ ਨੇ ਦੱਸਿਆ ਕਿ ਧਮਾਕਾ ਕਰਨ ਦੇ ਲਈ IED ਦੀ ਵਰਤੋਂ ਕੀਤਾ ਗਈ ਸੀ । ਚਾਰਜਸ਼ੀਟ ਵਿੱਚ ਜ਼ੁਲਫੀਕਾਰ ਉਰਫ਼ ਪਹਿਲਵਾਨ ਦਾ ਨਾਂ ਸ਼ਾਮਲ ਸੀ ਜਿਸ ਨੇ ਪਾਕਿਸਤਾਨ ਤੋਂ ਧਮਾਕਾਖੇਜ਼ ਸਮਗਰੀ ਸਪਲਾਈ ਕੀਤਾ ਸੀ। ਇਸ ਵਿੱਚ ਮਲੇਸ਼ੀਆ ਵਿੱਚ ਬੈਠੇ ਹਰਪ੍ਰੀਤ ਉਰਫ ਹੈੱਪੀ ਅਤੇ ਸੁਰਮੁੱਖ ਸਿੰਘ ਉਰਫ ਸਮੂ,ਦਿਲਬਾਗ ਅਤੇ ਰਾਜਨਪ੍ਰੀਤ ਦਾ ਨਾਂ ਵੀ ਸਾਹਮਣੇ ਆਇਆ ਸੀ ।