ਬਿਉਰੋ ਰਿਪੋਰਟ – ਆਈਸ ਡਰੱਗ ਦੇ ਇਲਜ਼ਾਮ ਵਿੱਚ ਫੜੇ ਗਏ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈੱਪੀ ਅਤੇ ਉਨ੍ਹਾਂ ਦੇ ਦੋਸਤ ’ਤੇ ਹੁਣ ਪੁਲਿਸ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਪੁਲਿਸ ਨੇ ਅਦਾਲਤ ਵਿੱਚ ਰਿਵੀਜ਼ਨ ਅਰਜ਼ੀ ਪਾਈ ਹੈ। ਜਿਸ ਵਿੱਚ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਦੋਸਤ ਲਵਪ੍ਰੀਤ ਸਿੰਘ ਕੋਲੋ ਡਿਟੇਲ ਨਾਲ ਪੁੱਛ-ਗਿੱਛ ਕਰਨ ਦੀ ਮੰਗ ਕੀਤੀ ਗਈ ਹੈ। ਪਿਛਲੇ ਹਫ਼ਤੇ ਜਦੋਂ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਵਿੱਚ ਪੁਲਿਸ ਵੱਲੋਂ ਪਾਈ ਗਈ ਪਟੀਸ਼ਨ ਦੀ ਸੁਣਵਾਈ 19 ਜੁਲਾਈ ਨੂੰ ਹੋਵੇਗੀ।
ਪੁਲਿਸ ਨੇ ਆਪਣੀ ਪਟੀਸ਼ਨ ਵਿੱਚ ਅਪੀਲ ਕੀਤੀ ਹੈ ਕਿ ਰਿਮਾਂਡ ਵਿੱਚ ਹੋਣ ਵਾਲੀ ਪੁੱਛ-ਗਿੱਛ ਤੋਂ ਹਹੀ ਸਾਫ਼ ਹੋਵੇਗਾ ਕਿ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਕਦੋ ਤੋਂ ਨਸ਼ਾ ਲੈ ਰਹੇ ਸਨ ਅਤੇ ਉਹ ਨਸ਼ਾ ਕਿਸ ਤੋਂ ਖ਼ਰੀਦਦੇ ਸਨ ਅਤੇ ਨਸ਼ੇ ਲਈ ਪੈਸਾ ਕਿੱਥੋਂ ਆਇਆ ਸੀ?
ਜਲੰਧਰ ਦੀ ਫਿਲੌਰ ਪੁਲਿਸ ਨੇ 5 ਦਿਨ ਪਹਿਲਾਂ ਹਰਪ੍ਰੀਤ ਸਿੰਘ ਉਨ੍ਹਾਂ ਦੇ ਦੋਸਤ ਲਵਪ੍ਰੀਤ ਸਿੰਘ ਨੂੰ ਫਿਲੌਰ ਹਾਈਵੇਅ ਤੋਂ ਗ੍ਰਿਫ਼ਤਾਰ ਕੀਤੀ ਸੀ। ਪੁਲਿਸ ਮੁਤਾਬਿਕ ਦੋਵੇ ਕਾਲੇ ਸ਼ੀਸ਼ੇ ਵਾਲੀ ਕਰੇਟਾ ਗੱਡੀ ਵਿੱਚ ਬੈਠੇ ਸਨ ਜਦੋਂ ਸ਼ੱਕ ਹੋਇਆ ਤਾਂ ਪੁੱਛ-ਗਿੱਛ ਅਤੇ ਤਲਾਸ਼ੀ ਤੋਂ ਬਾਅਦ ਡਰੱਗ ਬਰਾਮਦ ਹੋਈ ਅਤੇ ਮੈਡੀਕਲ ਟੈਸਟ ਵਿੱਚ ਨਸ਼ੇ ਦਾ ਸੇਵਨ ਕਰਨ ਦੀ ਪੁਸ਼ਟੀ ਵੀ ਹੋਈ ਸੀ।
ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਮੈਡੀਕਲ ਰਿਪੋਰਟ ’ਤੇ ਸਵਾਲ ਚੁੱਕ ਦੇ ਹੋਏ ਕਿਹਾ ਕਿ ਪੁਲਿਸ ਕਿਸੇ ਨੂੰ ਫਸਾਉਣਾ ਚਾਏ ਤਾਂ ਫਰਜ਼ੀ ਮੈਡੀਕਲ ਰਿਪੋਰਟ ਤਿਆਰ ਹੋ ਜਾਂਦੀ ਹੈ। ਉਨ੍ਹਾਂ ਨੇ ਝੋਟਾ ਦਾ ਉਦਾਹਰਣ ਦਿੰਦੇ ਹੋਏ ਕਿਹਾ ਸੀ ਉਸ ਦੀ ਮੈਡੀਕਲ ਰਿਪੋਰਟ ਵਿੱਚ ਨਸ਼ੇ ਦੀ ਪੁਸ਼ਟੀ ਕੀਤੀ ਗਈ ਸੀ ਜਦਕਿ ਉਹ ਨਸ਼ੇ ਦੇ ਖਿਲਾਫ ਲੜਾਈ ਲੜ ਰਿਹਾ ਸੀ। ਉਨ੍ਹਾਂ ਕਿਹਾ ਸੀ ਮੇਰਾ ਪੁੱਤਰ ਮੋਗਾ ਦੇ ਬਾਘਾਪੁਰਾਣਾ ਬੰਦੀ ਸਿੰਘਾਂ ਦੇ ਮਾਰਚ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਸਰਕਾਰ ਨਹੀਂ ਚਾਹੁੰਦੀ ਹੈ ਕਿ ਅਸੀਂ ਕੋਈ ਚੰਗਾ ਕੰਮ ਕਰੀਏ,ਸਾਨੂੰ ਫਸਾਉਣ ਦੇ ਲ਼ਈ ਅਜਿਹੀ ਹਰਕਤ ਕੀਤੀ ਗਈ ਹੈ।