Punjab

ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਡਰੱਗ ਮਾਮਲੇ ‘ਚ ਪੁਲਿਸ ਨੂੰ ਵੱਡਾ ਝਟਕਾ ! ‘ਅਦਾਲਤ ‘ਚ ਨਹੀਂ ਕਰ ਸਕੀ ਸਬੂਤ ਪੇਸ਼’!

ਬਿਉਰੋ ਰਿਪੋਰਟ – ਡਰੱਗ ਮਾਮਲੇ ਵਿੱਚ ਫੜੇ ਗਏ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡਾ ਝਟਕਾ ਲੱਗਿਆ ਹੈ । ਅਦਾਲਤ ਨੇ ਪੁਲਿਸ ਵੱਲੋਂ ਮੰਗਿਆ 10 ਦਿਨ ਦਾ ਰਿਮਾਂਡ ਨਹੀਂ ਦਿੱਤਾ ਹੈ । ਉਸ ਨੂੰ ਜੁ਼ਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ । ਹਰਪ੍ਰੀਤ ਸਿੰਘ ਦੇ ਚਾਚਾ ਸੁਖਚੈਨ ਸਿੰਘ ਮੁਤਾਬਿਕ ਅਦਾਲਤ ਨੇ ਪੁਲਿਸ ਨੂੰ ਵੀਡੀਓ ਸਬੂਤ ਪੇਸ਼ ਕਰਨ ਲਈ ਕਿਹਾ ਜਿਸ ਦਾ ਉਹ ਵਾਰ-ਵਾਰ ਦਾਅਵਾ ਕਰ ਰਹੀ ਸੀ । ਪਰ ਪੁਲਿਸ ਗ੍ਰਿਫਤਾਰੀ ਵੇਲੇ ਨਸ਼ੇ ਨਾਲ ਫੜੇ ਜਾਣ ਦੀ ਵੀਡੀਓ ਗਰਾਫੀ ਪੇਸ਼ ਨਹੀਂ ਕਰ ਸਕੀ । ਸੁਖਚੈਨ ਸਿੰਘ ਨੇ ਕਿਹਾ ਅਸੀਂ ਹੁਣ ਜ਼ਮਾਨਤ ਦੀ ਪਟੀਸ਼ਨ ਦਾਇਰ ਕਰਾਂਗੇ ।

ਸੁਖਚੈਨ ਸਿੰਘ ਨੇ ਦੱਸਿਆ ਕਿ ਜਦੋਂ ਸਾਨੂੰ ਹਰਪ੍ਰੀਤ ਦੇ ਫੜੇ ਜਾਣ ਦੀ ਜਾਣਕਾਰੀ ਮਿਲੀ ਤਾਂ ਅਸੀਂ ਫਿਲੌਰ ਪਹੁੰਚੇ ਪਰ ਪੁਲਿਸ ਨੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ । ਅਸੀਂ ਅਦਾਲਤ ਵਿੱਚ ਜਾਣ ਵੇਲੇ ਉਸ ਨੂੰ ਮਿਲੇ ਉਸ ਦਾ ਹਾਲ ਪੁੱਛਿਆ ਸੀ । ਚਾਚਾ ਸੁਖਚੈਨ ਸਿੰਘ ਨੇ ਇਲਜ਼ਾਮ ਲਗਾਇਆ ਕਿ ਸਾਨੂੰ ਬੇਵਜ੍ਹਾ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਚਾਚੇ ਨੇ ਦੱਸਿਆ ਕਿ ਕੱਲ 5 ਵਜੇ ਤੱਕ ਜਦੋਂ ਹਰਪ੍ਰੀਤ ਘਰ ਨਹੀਂ ਆਇਆ ਤਾਂ ਅਸੀਂ ਫੋਨ ਕੀਤਾ ਤਾਂ ਉਹ ਸਵਿਚ ਆਫ ਸੀ,ਰਾਤ ਸਾਨੂੰ ਜਾਣਕਾਰੀ ਮਿਲੀ ਕਿ ਫਿਲੌਰ ਪੁਲਿਸ ਨੇ ਗੁਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ ।

ਇਸ ਤੋ ਪਹਿਲਾਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਗੁਰਪ੍ਰੀਤ ਅਤੇ ਉਸ ਦੇ ਸਾਥੀ ਕੋਲੋ 4 ਗਰਾਮ ਆਈਸ ਡਰੱਗ ਮਿਲੀ ਸੀ । ਉਹ ਕਾਲੇ ਸ਼ੀਸ਼ਾ ਵਾਲੀ ਕਰੇਟਾ ਗੱਡੀ ਵਿੱਚ ਬੈਠਾ ਸੀ ਪੁਲਿਸ ਨੂੰ ਸ਼ੱਕ ਹੋਇਆ ਤਾਂ ਤਲਾਸ਼ੀ ਦੌਰਾਨ ਆਈਸ ਡਰੱਗ ਬਰਾਮਦ ਹੋਈ । ਪੁਲਿਸ ਨੇ ਇਹ ਪੀ ਦਾਅਵਾ ਕੀਤਾ ਸੀ ਕਿ ਜਿਸ ਸ਼ਖਸ ਕੋਲੋ ਪੇਟੀਐੱਮ ਦੇ ਜ਼ਰੀਏ ਦੋਵਾਂ ਨੇ 10 ਹਜ਼ਾਰ ਵਿੱਚ ਡਰੱਗ ਖਰੀਦੀ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ । ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਲਵਪ੍ਰੀਤ ਅਤੇ ਹਰਪ੍ਰੀਤ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਹੈ ਜਿਸ ਵਿੱਚ ਡਰੱਗ ਮਿਲਣ ਦੀ ਪੁਸ਼ਟੀ ਹੋਈ ਹੈ । ਇਸ ਤੋ ਪਹਿਲਾਂ ਪਿਤਾ ਤਰਸੇਮ ਸਿੰਘ ਨੇ ਪੁਲਿਸ ਦੇ ਇਸ ਦਾਅਵੇ ਨੂੰ ਖਾਰਜ ਕਰਦੇ ਹੋ ਕਿਹਾ ਸੀ ਕਿ ਪੁਲਿਸ ਆਪਣੇ ਵੱਲੋਂ ਵੀ ਇੰਜੈਕਸ਼ਨ ਲੱਗਾ ਸਕਦੀ ਹੈ,ਝੋਟੇ ਦੀ ਗ੍ਰਿਫਤਾਰੀ ਵੇਲੇ ਵੀ ਮੈਡੀਕਲ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਸੀ । ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪੁੱਤਰ ਮੋਗਾ ਦੇ ਬਾਘਾਪੁਰਾਣਾ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਗਏ ਮਾਰਚ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਸਾਜਿਸ਼ ਦੇ ਤਹਿਤ ਉਸ ਨੂੰ ਫਸਾਇਆ ਗਿਆ ।