Punjab

ਪੰਜਾਬ ਪੁਲਿਸ ਦੇ ਹੌਂਸਲੇ ਬੁਲੰਦ ਹੋਏ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਥਾਪੜਾ ਦੇਣ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਦੀ ਸਪੀਡ ਫੜ ਲਈ ਹੈ। ਅੰਮ੍ਰਿਤਸਰ ਪੁਲਿਸ ਨੇ ਬਿਆਸ ਨੇੜੇ ਇੱਕ ਢਾਬੇ ਉੱਤੇ ਅਚਨਚੇਤ ਛਾਪਾ ਮਾਰ ਕੇ 16 ਲੋਕਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ‘ਚ 4 ਗੈਂਗਸਟਰ ਵੀ ਸ਼ਾਮਿਲ ਹਨ। ਐੱਸ.ਪੀ. (ਡੀ) ਮਨੋਜ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਤੋਂ 7 ਰਾਈਫਲ ਤੇ 7 ਪਿਸਤੌਲ ਬਰਾਮਦ ਕੀਤੇ ਹਨ ਅਤੇ ਤਿੰਨ ਗੱਡੀਆਂ ਵੀ ਜ਼ਬਤ ਕਰ ਲਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 6 ਪਿਸਤੌਲ, 32 ਬੋਰ 8 ਮੈਜਗਜ਼ੀਨ, 40 ਜਿੰਦਾ ਰੌਂਦ, 4 ਰਾਈਫਲ 315 ਬੋਰ , 4 ਮੈਗਜ਼ੀਨ 30 ਜਿੰਦਾ ਰੌਂਦ, 2 ਰਾਈਫਲ 12 ਬੋਰ 5 ਜਿੰਦਾ ਰੌਂਦ, 1 ਪਿਸਤੌਲ 30 ਬੋਰ 2 ਮੈਗਜ਼ੀਨ 16 ਜਿੰਦਾ ਰੌਂਦ, 1 ਸਪਰਿੰਗ ਫੀਲਡ ਰਾਈਫਲ ਸਮੇਤ 30 ਰੌਂਦ ਬਰਾਮਦ ਹੋਏ ਹਨ।

ਨਿਗਰਾਨੀ ਇੰਸਪੈਕਟਰ ਬਲਕਾਰ ਸਿੰਘ ਮੁੱਖ ਅਫਸਰ ਥਾਣਾ ਬਿਆਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਲਾਨੌਰੀ ਢਾਬਾ ਜੀ.ਟੀ ਰੋਡ ਬਿਆਸ ਵਿਖੇ ਬਹੁਤ ਸਾਰੇ ਵਿਅਕਤੀ ਹਥਿਆਰਾਂ ਨਾਲ ਲੈਸ ਬੈਠੇ ਹੋਏ ਹਨ। ਇਹ ਵਿਅਕਤੀ ਕਲੋਨੀਆ ਉੱਤੇ ਨਜਾਇਜ ਕਬਜ਼ੇ ਦਿਵਾਉਂਦੇ ਹਨ, ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਬਿਆਸ ਵੱਲੋਂ ਆਪਣੀ ਇੱਕ ਰੇਡ ਪਾਰਟੀ ਨੂੰ ਚੰਗੀ ਤਰ੍ਹਾਂ ਬ੍ਰੀਫ ਕਰਕੇ ਗੁਪਤ ਸੂਚਨਾ ਵਿੱਚ ਦੱਸੀ ਹੋਈ ਜਗ੍ਹਾ ਉੱਤੇ ਰੇਡ ਕੀਤੀ ਅਤੇ ਮੌਕੇ ਤੋਂ ਲਿਖੇ ਵਿਅਕਤੀਆਂ ਨੂੰ ਨਾਜਾਇਜ ਹਥਿਆਰਾਂ ਸਮੇਤ ਕਾਬੂ ਕੀਤਾ।