ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਕਾਰੋਬਾਰੀਆਂ ਨੂੰ ਫਸਾਉਣ ਦੇ ਮਾਮਲੇ ਵਿੱਚ ਜਸਨੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਮੁਤਾਬਿਕ ਇੰਸਟਰਾਗਰਾਮ ‘ਤੇ ਅਸ਼ਲੀਲ ਰੀਲ ਬਣਾ ਕੇ ਉਹ ਕਾਰੋਬਾਰੀਆਂ ਨੂੰ ਆਪਣੇ ਜਾਲ ਵਿੱਚ ਫਸਾਉਂਦੀ ਸੀ । ਫਿਰ ਉਨ੍ਹਾਂ ਦੇ ਨਾਲ ਗੱਲਬਾਤ ਕਰਕੇ ਆਪਣੀਆਂ ਅਸ਼ਲੀਲ ਫੋਟੋਆਂ ਭੇਜ ਦੀ ਸੀ । ਹਨੀਟਰੈਪ ਵਿੱਚ ਫਸਾਉਣ ਦੇ ਬਾਅਦ ਬਦਨਾਮੀ ਦਾ ਡਰ ਵਿਖਾ ਕੇ ਬਲੈਕਮੇਲੰਗ ਸ਼ੁਰੂ ਕਰ ਦਿੰਦੀ ਸੀ। ਪੁਲਿਸ ਮੁਤਾਬਿਕ ਜੇਕਰ ਕੋਈ ਪੈਸਾ ਨਹੀਂ ਦਿੰਦਾ ਸੀ ਤਾਂ ਗੈਂਗਸਟਰਾਂ ਤੋਂ ਧਮਕੀ ਵੀ ਦਿਵਾਉਂਦੀ ਸੀ ।
ਲੁਧਿਆਣਾ ਪੁਲਿਸ ਨੇ ਜਸਨੀਤ ਕੌਰ ਉਰਫ ਰਾਜਵੀਰ ਨਾਂ ਦੀ ਇਸ ਇੰਸਟਰਾਗਰਾਮ ਇੰਫਲੁਏਂਸਰ ਨੂੰ ਗ੍ਰਿਫਤਾਰ ਕਰਕੇ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ । ਪੁਲਿਸ ਜਸਨੀਤ ਦੇ ਇੰਸਟਰਾਗਰਾਮ ਨੂੰ ਖੰਗਾਲ ਰਹੀ ਹੈ ਤਾਂਕੀ ਪਤਾ ਚੱਲ ਸਕੇ ਕਿ ਉਸ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਲੈਕਮੇਲ ਕੀਤਾ ਹੈ । ਪੁਲਿਸ ਦੇ ਮੁਤਾਬਿਕ ਉਸ ਦੇ ਤਕਰੀਬਨ 2 ਲੱਖ ਫਾਲੋਅਰ ਹਨ । ਦੱਸਿਆ ਜਾ ਰਿਹਾ ਹੈ ਕਿ ਉਸ ਦੇ ਇਸ ਕੰਮ ਵਿੱਚ ਸਿਆਸੀ ਆਗੂ ਲੱਕੀ ਸੰਧੂ ਮਦਦਗਾਰ ਸੀ ।
ਜਸਨੀਤ ਕੌਰ ਬਾਰੇ ਜਾਣਕਾਰੀ
ਜਸਨੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਹੈ । ਪਿਤਾ ਦੀ ਮੌਤ ਹੋ ਚੁੱਕੀ ਹੈ,ਇਸ ਦੇ ਬਾਅਦ ਉਸ ਨੇ ਪੈਸਾ ਕਮਾਉਣ ਦੇ ਲਈ ਇੰਸਟਰਾਗਰਾਮ ‘ਤੇ ਅਸ਼ਲੀਲ ਰੀਲ ਪਾਉਣੀਆਂ ਸ਼ੁਰੂ ਕਰ ਦਿੱਤੀਆਂ,ਉਸ ਨੂੰ ਉਮੀਦ ਸੀ ਕਿ ਇਸ ਨਾਲ ਉਸ ਦੇ ਫਾਲੋਅਰ ਵਧਣਗੇ ਅਤੇ ਫੇਮਸ ਹੋਣ ਦੇ ਨਾਲ ਮੋਟੀ ਕਮਾਈ ਵੀ ਹੋਵੇਗੀ, ਪਰ ਜਦੋਂ ਉਸ ਦੀ ਇਹ ਮਨਸ਼ਾ ਪੂਰੀ ਨਹੀਂ ਹੋਈ ਤਾਂ ਉਸ ਨੇ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ ।
ਜਸਨੀਤ ਦੇ ਬਾਰੇ ਇਸ ਤਰ੍ਹਾਂ ਖੁਲਾਸਾ ਹੋਇਆ
ਦਰਅਸਲ ਲੁਧਿਆਣਾ ਦੇ ਕਾਰੋਬਾਰੀ ਗੁਰਬੀਰ ਨੂੰ ਜਸਨੀਤ ਨੇ ਫਸਾਉਣਾ ਸ਼ੁਰੂ ਕੀਤਾ। ਉਸ ਨੇ ਗੁਰਬੀਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਕ ਦਿੱਤਾ । ਕਾਰੋਬਾਰੀ ਤੋਂ 1 ਕਰੋੜ ਦੀ ਫਿਰੌਤੀ ਮੰਗੀ ਗਈ, ਕਾਰੋਬਾਰੀ ਗੁਰਬੀਰ ਨੇ ਇਸ ਮਾਮਲੇ ਵਿੱਚ ਮੁਹਾਲੀ ਵਿੱਚ ਕੇਸ ਦਰਜ ਕਰਵਾਇਆ। ਇਸ ਦੇ ਬਾਵਜੂਦ ਜਸਨੀਤ ਨਹੀਂ ਰੁਕੀ ਉਸ ਨੇ ਗੁਰਬੀਰ ਨੂੰ ਗੈਂਗਸਟਰਾਂ ਤੋਂ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ । ਇਹ ਵੇਖ ਕੇ ਗੁਰਬੀਰ ਲੁਧਿਆਣਾ ਦੇ ਮਾਡਲ ਟਾਉਨ ਥਾਣਾ ਪੁਲਿਸ ਕੋਲ ਪਹੁੰਚਿਆ, ਜਿੱਥੇ ਪੁਲਿਸ ਨੇ ਕੇਸ ਦਰਜ ਕਰ ਲਿਆ ਜਿਸ ਦੇ ਬਾਅਦ ਜਸਨੀਤ ਦੀ ਗ੍ਰਿਫਤਾਰੀ ਹੋਈ ਹੈ ।
ਸਿਆਸੀ ਆਗੂ ਦੇ ਗੈਂਗਸਟਰਾਂ ਦੇ ਨਾਲ ਲਿੰਕ
ਥਾਣਾ ਮਾਡਲ ਟਾਊਨ ਦੀ SHO ਗੁਰਸ਼ਿੰਦਰ ਕੌਰ ਮੁਤਾਬਿਕ ਗੁਰਬੀਰ ਨੇ ਮੁਹਾਲੀ ਪੁਲਿਸ ਥਾਣੇ ਵਿੱਚ 2022 ਨੂੰ ਜਸਨੀਤ ਕੌਰ ‘ਤੇ ਮਾਮਲਾ ਦਰਜ ਕਰਵਾਇਆ ਸੀ। ਉਸ ਦੀ ਜਾਣਕਾਰੀ ਵੀ ਪੁਲਿਸ ਦੇ ਕੋਲ ਸੀ। ਪੁਲਿਸ ਦੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਧਮਕੀ ਦੇਣ ਵਾਲਾ ਹੋਰ ਕੋਈ ਨਹੀਂ ਸਾਹਨੇਵਾਲ ਦਾ ਲੱਕੀ ਸੰਧੂ ਦਾ ਖਾਸ ਹੈ । ਪੁਲਿਸ ਮੁਤਾਬਿਕ ਲੱਕੀ ਸੰਧੂ ਦੇ ਗੈਂਗਸਟਰਾਂ ਦੇ ਨਾਲ ਲਿੰਕ ਹਨ । ਪੁਲਿਸ ਲੱਕੀ ਸੰਧੂ ਦੇ ਰਿਕਾਰਡ ਖੰਗਾਲ ਰਹੀ ਹੈ ।
ਪੁਲਿਸ ਦੀ ਪੁੱਛ-ਗਿੱਛ ਇਹ ਨਿਕਲਿਆ
ਜਸਨੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਉਹ ਇੰਸਟਰਾਗਰਾਮ ਤੇ ਨਾਰਮਲ ਵੀਡੀਓ ਪਾਉਂਦੀ ਸੀ ਪਰ ਫਾਲੋਅਰ ਨਹੀਂ ਵਧੇ ਤਾਂ ਉਸ ਨੇ ਵਿਊਜ ਵਧਾਉਣ ਦੇ ਲਈ ਅਸ਼ਲੀਲ ਵੀਡੀਓ ਬਣਾਏ,ਜਿਸ ਦੇ ਬਾਅਦ ਉਸ ਦੇ ਫਾਲੋਅਰ ਵਧੇ ।
ਜਸਨੀਤ ਨੇ ਦੱਸਿਆ ਕਿ ਉਹ 2 ਸਾਲ ਤੋਂ ਇੰਸਟਰਾਗਰਾਮ ‘ਤੇ ਐਕਟਿਵ ਹੈ ਅਸ਼ਲੀਲ ਵੀਡੀਓ ਦੀ ਵਜ੍ਹਾ ਕਰਕੇ ਵਿਊਜ਼ ਤਾਂ ਮਿਲ ਜਾਂਦੇ ਹਨ ਪਰ ਲੋਕ ਫਾਲੋ ਨਹੀਂ ਕਰਦੇ ਸਨ ਤਾਂ ਉਸ ਨੇ 3 ਐਕਾਉਂਟ ਬਣਾ ਲਏ ਜਿਸ ਦੇ ਜ਼ਰੀਏ ਉਹ ਆਪਣੀ ਅਸ਼ਲੀਲ ਵੀਡੀਓ ਪਾਉਂਦੀ ਸੀ ।
ਜਸਨੀਤ ਨੇ ਪੁਲਿਸ ਪੁੱਛ-ਗਿੱਛ ਵਿੱਚ ਦੱਸਿਆ ਹੈ ਕਿ ਅਸ਼ਲੀਲ ਵੀਡੀਓ ਵੇਖ ਕੇ ਲੋਕ ਉਸ ਨੂੰ ਮੈਸੇਜ ਕਰਦੇ ਸਨ ਜਾਂ ਫਿਰ ਉਹ ਆਪ ਪ੍ਰੋਫਾਈਲ ਚੈੱਟ ‘ਤੇ ਮੈਸੇਜ ਕਰਦੀ ਸੀ । ਜਦੋਂ ਗੱਲਬਾਤ ਸ਼ੁਰੂ ਹੁੰਦੀ ਤਾਂ ਉਹ ਆਪਣੀ ਕੁਝ ਨਿਊਡ ਫੋਟੋ ਭੇਜ ਦਿੰਦੀ। ਚੈਟਿੰਗ ਚਲਦੀ ਰਹਿੰਦੀ ਅਤੇ ਫਿਰ ਉਹ ਉਸ ਨੂੰ ਰਿਕਾਰਡ ਕਰਕੇ ਸਕਰੀਨ ਸ਼ਾਰਟ ਲੈਕੇ ਬਲੈਕਮੇਲਿੰਗ ਦਾ ਖੇਡ ਸ਼ੁਰੂ ਕਰ ਦਿੰਦੀ ।
75 ਲੱਖ ਦੀ BMW
ਪੁਲਿਸ ਜਾਂਚ ਦੇ ਮੁਤਾਬਿਕ ਜਸਨੀਤ ਕੌਰ ਨੇ 75 ਲੱਕ ਦੀ BMW ਗੱਡੀ ਰੱਖੀ ਸੀ । ਪੁਲਿਸ ਜਸਨੀਤ ਦਾ ਪਿਛਲਾ ਰਿਕਾਰਡ ਵੀ ਖੰਗਾਲ ਰਹੀ ਹੈ । ਮਹਿਲਾ ਦੀ ਕਾਲ ਡਿਟੇਲ ਤੇ ਪੁਲਿਸ ਕੰਮ ਕਰ ਰਹੀ ਹੈ ।