‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੈਪਾਲ ਭੁੱਲਰ ਦੇ ਪਰਿਵਾਰ ਨੇ ਜੈਪਾਲ ਦੇ ਐਨਕਾਊਂਟਰ ‘ਤੇ ਸਵਾਲ ਚੁੱਕੇ ਹਨ। ਜੈਪਾਲ ਭੁੱਲਰ ਦੇ ਪਿਤਾ ਨੇ ਕਿਹਾ ਕਿ ‘ਇਨ੍ਹਾਂ ਨੌਜਵਾਨਾਂ ਨੂੰ ਤਰੱਕੀਆਂ ਲੈਣ ਦੇ ਲਈ ਮਾਰਿਆ ਗਿਆ ਹੈ। ਪੰਜਾਬ ਪੁਲਿਸ ਨੇ ਮੁੰਡਿਆਂ ਨੂੰ ਫੜ੍ਹ ਕੇ ਮਾਰਿਆ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਪਹਿਲਾਂ ਵੀ ਕੁੱਝ ਲੋਕ ਇਸ ਮਹਿਕਮੇ ਵਿੱਚ ਮਾੜੇ ਸਨ’।
ਜੈਪਾਲ ਭੁੱਲਰ ਦੇ ਐਨਕਾਊਂਟਰ ਸਬੰਧੀ ਬੰਗਾਲ STF ਪੰਜਾਬ ਪੁਲਿਸ ਨੂੰ ਰਿਪੋਰਟ ਸੌਂਪੇਗੀ। 9 ਜੂਨ ਦੀ ਐਨਕਾਊਂਟਰ ਰਿਪੋਰਟ ਤਿਆਰ ਕੀਤੀ ਜਾਵੇਗੀ। ਰਿਪੋਰਟ ਵਿੱਚ ਐਨਕਾਊਂਟਰ ਨਾਲ ਜੁੜੇ ਸਾਰੇ ਤੱਥਾਂ ਦਾ ਜਵਾਬ ਦਿੱਤਾ ਜਾਵੇਗਾ।