ਬਿਉਰੋ ਰਿਪੋਰਟ – ਗੁਰਦਾਸਪੁਰ ‘ਚ ਪੁਲਿਸ ਸਟੇਸ਼ਨ ਰੰਗੜ ਨੰਗਲ ਦੇ ਨਜ਼ਦੀਕ ਪੁਲਿਸ ਦਾ ਗੈਂਗਸਟਰ ਰਣਜੀਤ ਸਿੰਘ ਰਾਣਾ ਨਾਲ ਮੁਕਾਬਲਾ ਹੋਇਆ, ਜਿਸ ‘ਚ ਰਣਜੀਤ ਸਿੰਘ ਰਾਣਾ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਰਣਜੀਤ ਰਾਣਾ ਗੈਂਗਰਸਟਰ ਪ੍ਰਭੂ ਦਾਸੂਵਾਲੀ ਤੇ ਡੋਨੀ ਬਾਲ ਦਾ ਕਾਫੀ ਨਜ਼ਦੀਕੀ ਸੀ। ਇਸ ਮੁਕਾਬਲੇ ‘ਚ ਇਕ ASI ਸ਼ਮੀ ਸੀਆਈਏ ‘ਚ ਤਾਇਨਾਤ ਗੋਲੀ ਲੱਗਣ ਕਾਰਨ ਜਖਮੀ ਹੋਇਆ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ਼ ਕਰਵਾਇਆ ਗਿਆ ਤੇ ਉਸ ਦੀ ਹਾਲਤ ਅਜੇ ਤੱਕ ਸਥਿਰ ਬਣੀ ਹੋਈ ਹੈ। ਡੀਆਈਜੀ ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਗੋਲੀ ਚਲਾ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਕੀਤੀ ਗਈ ਕਰਾਸ ਫਾਇਰਿੰਗ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ – ਖਹਿਰਾ ਨੇ ਨਜਾਇਜ਼ ਮਾਇਨਿੰਗ ਦਾ ਚੁੱਕਿਆ ਮੁੱਦਾ, ਪੰਜਾਬ ਸਰਕਾਰ ‘ਤੇ ਕੱਸੇ ਤੰਜ