‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਪੂਰਥਲਾ ਵਿੱਚ ਪੁਲਿਸ ਦਾ ਇੱਕ ਬਹੁਤ ਹੀ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਚਲਾਨ ਦਾ ਟਾਰਗੇਟ ਪੂਰਾ ਕਰਨ ਲਈ ਦੋ ਨੌਜਵਾਨਾਂ ਦਾ ਬਿਨਾਂ ਵਜ੍ਹਾ ਹੀ 500 ਰੁਪਏ ਦਾ ਚਲਾਨ ਕੱਟਿਆ ਗਿਆ। ਜਦੋਂ ਪੁਲਿਸ ਨੂੰ ਇਸਦਾ ਕਾਰਨ ਪੁੱਛਿਆ ਤਾਂ ਪੁਲਿਸ ਅਫਸਰ ਨੇ ਹੈਰਾਨ ਕਰਨ ਵਾਲਾ ਜਵਾਬ ਦਿੰਦਿਆਂ ਕਿਹਾ ਕਿ ਕਰੋਨਾ ਚਲਾਨ ਦਾ ਟਾਰਗੇਟ ਪੂਰਾ ਕਰਨਾ ਹੈ। ਨੌਜਵਾਨਾਂ ਨੇ ਦੱਸਿਆ ਕਿ ਉਹ ਹਸਪਤਾਲ ਜਾ ਰਹੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਸਕ ਵੀ ਪਾਇਆ ਹੋਇਆ ਸੀ ਅਤੇ ਸੀਟ ਬੈਲਟ ਵੀ ਲਾਈ ਹੋਈ ਸੀ। ਨੌਜਵਾਨਾਂ ਨੇ ਕਿਹਾ ਕਿ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸਾਨੂੰ ਚਲਾਨ ਦਾ ਫਾਇਦਾ ਗਿਣਾਉਣ ਲੱਗ ਪਈ ਕਿ ਇਸ ਚਲਾਨ ਦਾ ਤੁਹਾਨੂੰ ਫਾਇਦਾ ਹੈ ਕਿ ਅੱਗੇ ਕਿਸੇ ਨਾਕੇ ‘ਤੇ ਤੁਹਾਨੂੰ ਕੋਈ ਰੋਕੇਗਾ ਨਹੀਂ।