Punjab

ਲੁਧਿਆਣਾ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਹਰਿਦੁਆਰ ਤੋਂ ਕੀਤਾ ਕਾਬੂ

Police controlled the accused in Haridwhar in Ludhiana case

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਡੇਅਰੀ ਸੰਚਾਲਕ ਅਤੇ ਉਸਦੇ ਨੌਕਰ ਦੇ ਕਤਲ ਦੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਹਰਿਦੁਆਰ ਤੋਂ ਕਾਬੂ ਕੀਤਾ ਹੈ। ਦੱਸ ਦੇਈਏ ਮੁਲਜ਼ਮਾਂ ਨੇ ਸੂਆ ਰੋਡ ’ਤੇ ਪੈਂਦੇ ਪਿੰਡ ਬੁਲਾਰਾ ਵਿੱਚ ਦੋ ਦਿਨ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਫਿਲਹਾਲ ਕਿਸੇ ਵੀ ਅਧਿਕਾਰੀ ਵੱਲੋਂ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਮ੍ਰਿਤਕਾਂ ਦੀ ਪਛਾਣ ਡੇਅਰੀ ਸੰਚਾਲਕ ਜੋਤਰਾਮ ਅਤੇ ਉਸ ਦੇ ਨੌਕਰ ਭਗਵੰਤ ਸਿੰਘ ਵਜੋਂ ਹੋਈ ਹੈ। ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ CCTV ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ। ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਦੋਸ਼ੀ ਹਰਿਦੁਆਰ ਵੱਲ ਭੱਜਿਆ ਹੈ। ਇਸ ‘ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ‘ਤੇ ਉਸ ਨੂੰ ਹਰਿਦੁਆਰ ‘ਤੋਂ ਗ੍ਰਿਫਤਾਰ ਕੀਤਾ।

ਇਸ ਘਟਨਾ ਸਬੰਧੀ ਮ੍ਰਿਤਕ ਜੋਤਰਾਮ ਦੇ ਲੜਕੇ ਤਰਸੇਮ ਨੇ ਦੱਸਿਆ ਸੀ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੇ ਨੌਕਰ ਗਿਰਧਾਰੀ ਨੇ ਦੋਵਾਂ ਦਾ ਕਤਲ ਕੀਤਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵਾਂ ਦੀ ਹੱਤਿਆ ਕਿਉਂ ਕੀਤੀ ਗਈ। ਪੁਲਿਸ ਨੂੰ ਗਿਰਧਾਰੀ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਕਿਉਂਕਿ ਉਹ ਘਟਨਾ ਤੋਂ ਬਾਅਦ ਤੋਂ ਹੀ ਫਰਾਰ ਸੀ।

ਦੱਸ ਦਈਏ ਕਿ ਬੀਤੇਂ ਦਿਨੀਂ ਲੁਧਿਆਣਾ ਵਿਚ ਦੇਰ ਰਾਤ 2 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ  ਸੂਆ ਰੋਡ ਸਥਿਤ ਪਿੰਡ ਬੁਲਾਰਾ ਵਿਚ ਦੇਰ ਰਾਤ ਲਗਭਗ 1.30 ਵਜੇ ਡੇਅਰੀ ਸੰਚਾਲਕ ਤੇ ਉਸ ਦੇ ਨੌਕਰ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਦਿੱਤਾ ਗਿਆ ਸੀ । ਪੀੜਤ ਪਰਿਵਾਰ ਨੇ ਦੱਸਿਆ ਸੀ ਕਿ ਜੋਤਰਾਮ ਦੇਰ ਰਾਤ ਆਪਣੇ ਕਮਰੇ ਵਿਚ ਸੌਂ ਰਿਹਾ ਸੀ। ਸਵੇਰੇ ਜਦੋਂ ਉਠੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੋਤਰਾਮ ਦਾ ਕਤਲ ਕਰ ਦਿੱਤਾ ਗਿਾ ਹੈ। ਪਸ਼ੂਆਂ ਵਾਲੇ ਸ਼ੈੱਡ ਦੇ ਹੇਠਾਂ ਉਨ੍ਹਾਂ ਦੇ ਨੌਕਰ ਭਗਵੰਤ ਸਿੰਘ ਦੀ ਵੀ ਲਾਸ਼ ਪਈ ਸੀ। ਪੀੜਤ ਪਰਿਵਾਰ ਨੂੰ ਸ਼ੱਕ ਜਿਤਾਇਆ ਸੀ ਕਿ ਉਨ੍ਹਾਂ ਦੇ ਇਕ ਹੋਰ ਨੌਕਰ ਨੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਹੈ।