Khetibadi Punjab

ਪੁਲਿਸ ਨੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਕੀਤਾ ਗ੍ਰਿਫ਼ਤਾਰ, ਮੋਗਾ ‘ਚ ਕਿਸਾਨ ਤੇ ਪੁਲਿਸ ਆਪਸ ‘ਚ ਭਿੜੇ

ਪੰਜਾਬ ਸਰਕਾਰ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ, BKU ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜੋਗਿੰਦਰ ਸਿੰਘ ਉਗਰਾਹਾਂ ਪਿੰਡ ਘਰਾਚੋਂ ਦੀ ਅਨਾਜ ਮੰਡੀ ਵਿੱਚ ਪਹੁੰਚ ਰਹੇ ਸਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਸਨ। ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਰਸਤੇ ਦੇ ਵਿੱਚ ਘੇਰ ਪੁਲਿਸ ਨੇ ਸੰਗਰੂਰ ਦੇ ਛਾਜਲੀ ਚੌਂਕੀ ਦੇ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਹੈ।

ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਕਹਿ ਰਹੇ ਹਨ ਕਿ ਅਗਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਨਹੀਂ ਛੱਡਿਆ ਤਾਂ ਸਾਡੇ ਵੱਲੋਂ ਛਾਜਲੀ ਥਾਣੇ ਅੱਗੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਸੇ ਦੇ ਦਰਮਿਆਨ ਮੋਗਾ ਚ ਕਿਸਾਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਹੈ ਅਤੇ ਮੁਹਾਲੀ ਚ ਕਿਸਾਨਾਂ ਦੀਆਂ 2 ਟਰਾਲੀਆਂ ਸਣੇ ਕਿਸਾਨ ਹਿਰਾਸਤ ਚ ਲੈ ਲਏ ਗਏ . ਇਸ ਤੋਂ ਇਲਾਵਾ ਮੁਹਾਲੀ ਦੇ ਅੰਬ ਸਾਹਿਬ ਤੋਂ ਕਿਸਾਨਾਂ ਦੇ ਜਥੇ ਨੂੰ ਚੁੱਕ ਲਿਆ ਗਿਆ ਹੈ. ਸੋ ਪੂਰੇ ਸੂਬੇ ਚ ਕਿਸਾਨਾਂ ਖਿਲਾਫ ਕਰੈਕਡਾਊਨ ਚਲਾਇਆ ਜਾ ਰਿਹਾ ਹੈ.