ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ 500 ਗ੍ਰਾਮ ਹੈਰੋਇਨ, ਇਕ ਗਲੋਕ 9 ਐਮ.ਐਮ ਪਿਸਟਲ, 2 ਮੈਗਜ਼ੀਨ ਅਤੇ 33 ਲੱਖ ਦੀ ਹਵਾਲਾ ਰਾਸ਼ੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਹਿਚਾਣ ਰਣਜੀਤ ਸਿੰਘ ਉਰਫ ਰਾਣਾ, ਗੁਰਦੇਵ ਸਿੰਘ ਉਰਫ ਗੇਦੀ, ਅਤੇ ਸ਼ੈਲੇਂਦਰ ਸਿੰਘ ਉਰਫ ਸੇਲੂ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਹੈਰੋਇਨ, ਪਿਸਤੌਲ ਅਤੇ 33 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਹੋਈ ਹੈ। ਮੁਲਜ਼ਮ ਗ਼ੈਰ-ਕਾਨੂੰਨੀ ਮੁਦਰਾ ਲੈਣ-ਦੇਣ ਵਿੱਚ ਵੀ ਸ਼ਾਮਲ ਸਨ। ਅੰਮ੍ਰਿਤਸਰ ਪੁਲਿਸ ਨੇ ਐਫ਼ਆਈਆਰ ਦਰਜ ਕਰ ਕੇ ਮੁਲਜ਼ਮਾਂ ਦੇ ਅੱਗੇ ਪਿੱਛੇ ਸਬੰਧਾਂ ਦੀ ਜਾਂਚ ਸ਼ੁਰੂ ਕਰ ਰਹੀ ਹੈ।