ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਬੁਲੇਟ ਬਾਈਕ (Bullet) ‘ਤੇ ਸਟੰਟ (stunt) ਕਰਨ ਦੇ ਇੱਕ ਨੌਜਵਾਨ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਦਾ ਟਰੈਫ਼ਿਕ ਪੁਲਿਸ (Traffic police) ਨੇ ਸਖਤ ਨੋਟਿਸ ਲਿਆ ਹੈ ਅਤੇ ਕਾਰਵਾਈ ਦੀ ਤਿਆਰੀ ਕਰ ਲਈ ਹੈ।
ਸਟੰਟ ਕਰਨ ਵਾਲਾ ਨੌਜਵਾਨ ਟਰੈਫ਼ਿਕ ਵਾਲੀ ਸੜਕ ‘ਤੇ ਬੁਲੇਟ ਦੀ ਸੀਟ ‘ਤੇ ਖੜਾ ਹੁੰਦਾ ਹੈ ਅਤੇ ਬੈਲੰਸ ਦੇ ਜ਼ਰੀਏ ਹੀ ਬਾਈਕ ਨੂੰ ਸੱਜੇ ਅਤੇ ਖੱਬੇ ਕਰਦਾ ਹੈ। ਉਸ ਦੇ ਨਾਲ ਹੋਰ ਗੱਡੀਆਂ ਵੀ ਚੱਲ ਰਹੀਆਂ ਹਨ। ਜ਼ਰਾ ਜੀ ਗਲਤੀ ਨਾ ਸਿਰਫ਼ ਉਸ ਦੀ ਜਾਨ ਲਈ ਖਤਰਾ ਹੈ ਬਲਕਿ ਆਲੇ-ਦੁਆਲੇ ਚੱਲਣ ਵਾਲੇ ਲੋਕ ਵੀ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ। ਨੌਜਵਾਨ ਦੇ ਸਟੰਟ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਲੋਡ ਹੈ। ਪੁਲਿਸ ਇਸ ਨੌਜਵਾਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਸੋਸ਼ਲ ਮੀਡੀਆ ‘ਤੇ ਵਿਊਜ਼ ਹਾਸਲ ਕਰਨ ਦੇ ਲਈ ਅਕਸਰ ਲੋਕ ਅਜਿਹੀਆਂ ਹਰਕਤਾਂ ਕਰਦੇ ਹਨ। ਇਸ ਦੌਰਾਨ ਹੁਣ ਤੱਕ ਕਈ ਹਾਦਸੇ ਵੀ ਹੋ ਚੁੱਕੇ ਹਨ। ਸੜਕਾਂ ‘ਤੇ ਇਸੇ ਤਰ੍ਹਾਂ ਦੇ ਸਟੰਟ ਕਰਨਾ ਗੈਰ ਕਾਨੂੰਨੀ ਹੈ। ਲੁਧਿਆਣਾ ਦੇ SPC ਟਰੈਫ਼ਿਕ ਚਰਨਜੀਵ ਲਾਂਬਾ ਨੇ ਦੱਸਿਆ ਅਸੀਂ ਇਸ ਵੀਡੀਓ ਦਾ ਨੋਟਿਸ ਲਿਆ ਹੈ। ਜਲਦ ਹੀ ਪੁਲਿਸ ਦੀ ਟੀਮ ਇਸ ਮਾਮਲੇ ਵਿੱਚ ਅਪਡੇਟ ਦੇਵੇਗੀ। ਟਰੈਫ਼ਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। 5 ਦਿਨ ਪਹਿਲਾਂ ਹੁਲੜਬਾਜ਼ੀ ਕਰ ਰਹੇ ਥਾਰ ਦੇ ਡਰਾਈਵਰ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਸੀ। ਟਰੈਫ਼ਿਕ ਪੁਲਿਸ ਨੇ ਸੜਕਾਂ ‘ਤੇ ਸਟੰਟਬਾਜ਼ੀ ਅਤੇ ਹੂਟਰ ਦੀ ਵਰਤੋਂ ਕਰਨ ਵਾਲੇ ਲੋਕਾਂ ਖਿਲਾਫ਼ ਐਕਸ਼ਨ ਲੈ ਰਹੀ ਹੈ।
ਇਹ ਵੀ ਪੜ੍ਹੋ – ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ਨੂੰ ਬੇਅਦਬੀ ਦੇ ਮੁੱਦੇ ਤੇ ਘੇਰਿਆ, ਲਗਾਏ ਗੰਭੀਰ ਅਰੋਪ