The Khalas Tv Blog Punjab ਪੁਲਿਸ ਦੀ ਕਾਰਵਾਈ ,ਨਕਲੀ ਗ੍ਰਿਫਤਾਰੀ ਵਾਰੰਟ ਲੈ ਕੇ ਪਹੁੰਚੇ CBI ਦੇ ਫਰਜ਼ੀ ਮੁਲਾਜ਼ਮ, ਔਰਤ ਸਮੇਤ ਦੋ ਗ੍ਰਿਫਤਾਰ
Punjab

ਪੁਲਿਸ ਦੀ ਕਾਰਵਾਈ ,ਨਕਲੀ ਗ੍ਰਿਫਤਾਰੀ ਵਾਰੰਟ ਲੈ ਕੇ ਪਹੁੰਚੇ CBI ਦੇ ਫਰਜ਼ੀ ਮੁਲਾਜ਼ਮ, ਔਰਤ ਸਮੇਤ ਦੋ ਗ੍ਰਿਫਤਾਰ

Police action, fake CBI employees arrived with a fake arrest warrant, two arrested including a woman

ਲੁਧਿਆਣਾ ਦੇ ਡਾਬਾ ਇਲਾਕੇ ‘ਚ ਫਰਜ਼ੀ ਸੀਬੀਆਈ ਅਫ਼ਸਰ ਬਣ ਕੇ ਘੁੰਮ ਰਹੀ ਇਕ ਔਰਤ ਅਤੇ ਇਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰ ਲਿਆ। ਫਿਰ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੇ ਕਬਜ਼ੇ ‘ਚੋਂ ਦੋ ਪਛਾਣ ਪੱਤਰ ਬਰਾਮਦ ਹੋਏ ਹਨ।

ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਗੋਪਾਲ ਨਾਂ ਦਾ ਵਿਅਕਤੀ ਇੱਕ ਔਰਤ ਕਾਂਤਾ ਦੇਵੀ ਦੇ ਨਾਲ ਇਲਾਕੇ ‘ਚ ਆਇਆ ਅਤੇ ਬਹਾਦਰ ਸਿੰਘ ਦੇ ਘਰ ਪੁੱਛ ਰਿਹਾ ਸੀ। ਲੋਕਾਂ ਨੇ ਉਸ ਨੂੰ ਪੁੱਛਿਆ ਕਿ ਉਹ ਕੌਣ ਹੈ ਤਾਂ ਉਸ ਨੇ ਕਿਹਾ ਕਿ ਉਹ ਸੀਬੀਆਈ ਦਾ ਅਧਿਕਾਰੀ ਹੈ ਅਤੇ ਉਹ ਬਹਾਦਰ ਸਿੰਘ ਨੂੰ ਲੱਭ ਰਿਹਾ ਹੈ। ਕਿਉਂਕਿ ਉਸਦੇ ਖਿਲਾਫ ਕਤਲ ਦਾ ਮਾਮਲਾ ਦਰਜ ਹੈ ਅਤੇ ਉਹ ਉਸਦੀ ਗ੍ਰਿਫਤਾਰੀ ਲਈ ਵਾਰੰਟ ਲੈ ਕੇ ਆਏ ਹਨ। ਲੋਕਾਂ ਨੂੰ ਕੁਝ ਗਲਤ ਲੱਗਿਆ ਤਾਂ ਉਨ੍ਹਾਂ ਦੋਹਾਂ ਨੂੰ ਘਰ ‘ਚ ਬਿਠਾ ਲਿਆ। ਇਸ ਤੋਂ ਬਾਅਦ ਬਹਾਦਰ ਸਿੰਘ ਨੂੰ ਫੋਨ ਕੀਤਾ ਜੋ ਕਿ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਗਿਆ ਸੀ।

ਬਹਾਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਕਤ ਵਿਅਕਤੀ ਠੱਗ ਹਨ, ਉਹ ਉਸ ਨੂੰ ਕਤਲ ਕੇਸ ‘ਚੋਂ ਬਾਹਰ ਕੱਢਣ ਦੀ ਗੱਲ ਕਹਿ ਕੇ ਤਿੰਨ ਲੱਖ ਰੁਪਏ ਮੰਗ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਲੁਧਿਆਣਾ ਆ ਕੇ ਉਸ ਤੋਂ ਪੈਸੇ ਲੈ ਲੈਣ। ਇਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ।ਜਦੋਂ ਲੋਕਾਂ ਨੇ ਉਪਰੋਕਤ ਦੋਵਾਂ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਰਾਣਾ ਨਾਮਕ ਵਿਅਕਤੀ ਨੇ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਵਸੂਲਣ ਲਈ ਭੇਜਿਆ ਸੀ ਅਤੇ ਜਾਂਦੇ ਸਮੇਂ ਇਹ ਕਾਰਡ ਫੜਾ ਦਿੱਤੇ ਸਨ |

ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬਹਾਦਰ ਸਿੰਘ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹੈ। ਕੁਝ ਸਮਾਂ ਪਹਿਲਾਂ ਉਸ ਨਾਲ ਸਾਈਬਰ ਫਰਾਡ ਹੋਇਆ ਸੀ। ਹੁਣ ਤੱਕ ਲੱਗਦਾ ਹੈ ਕਿ ਇਹ ਕੰਮ ਰਾਜਸਥਾਨ ਦੇ ਉਸੇ ਗਿਰੋਹ ਦਾ ਹੈ, ਜਿਸ ਨੇ ਉਸ ਨਾਲ ਆਨਲਾਈਨ ਠੱਗੀ ਮਾਰੀ ਸੀ।

Exit mobile version