‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੈਟਰੋਲ ਅਤੇ ਡੀਜ਼ਲ ਦੀਆਂ ਕਮੀਤਾਂ ਵਿੱਚ ਲਗਾਤਾਰ ਦੂਜੇ ਦਿਨ ਇਜ਼ਾਫ਼ਾ ਹੋਇਆ ਹੈ। ਦੋਹਾਂ ਦੇ ਰੇਟ 80-80 ਪੈਸੇ ਪ੍ਰਤੀ ਲੀਟਰ ਵੱਧ ਗਏ ਹਨ। ਮਹਿੰਗਾਈ ਦੇ ਝਟਕਿਆਂ ਦਾ ਹੁਣ ਲੋਕਾਂ ਦੀ ਜੇਬ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਜਲੰਧਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਹਿਲਾਂ ਰੇਟ ਘਟਾ ਦਿੱਤੇ, ਬਾਅਦ ਵਿੱਚ ਵਧਾ ਦਿੱਤੇ। ਰੇਟ ਘਟਾਉਣ ਦੇ ਲਈ ਹੁਣ ਅਸੀਂ ਧੱਕੇਸ਼ਾਹੀ ਤਾਂ ਕਰ ਨਹੀਂ ਸਕਦੇ। ਇੱਕ ਵਿਅਕਤੀ ਨੇ ਕਿਹਾ ਕਿ ਤੇਲ ਦੀ ਕੀਮਤ ਪਿੱਛੋਂ ਵੱਧ ਰਹੀ ਹੈ, ਇਸ ਲਈ ਸਰਕਾਰਾਂ ਦਾ ਕੋਈ ਦੋਸ਼ ਨਹੀਂ ਹੈ। ਜੇ ਬਾਹਰਲੇ ਮੁਲਕ ਤੇਲ ਸਸਤਾ ਦੇਣਗੇ ਤਾਂ ਅੱਗੋਂ ਸਰਕਾਰ ਵੀ ਫਿਰ ਸਸਤਾ ਤੇਲ ਦੇਵੇਗੀ। ਸਰਕਾਰਾਂ ਸਾਰੀਆਂ ਲੁੱਟਾਂ ਖੋਹਾਂ ਵਾਲੀਆਂ ਹਨ।