India

‘ਜਜਬਾਤੀ ਪ੍ਰਧਾਨ ਮੰਤਰੀ’ ਦੇ ਫਿਰ ਨਿਕਲੇ ਹੰਝੂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਲੋਕ ਸਭਾ ਹਲਕੇ ਬਨਾਰਸ ਵਿਚ ਕੋਵਿਡ-19 ਮਹਾਂਮਾਰੀ ਦੀ ਸਥਿਤੀ ਦੀ ਸਮੀਖਿਆ ਲਈ ਡਾਕਟਰਾਂ ਅਤੇ ਫ੍ਰੰਟ ਲਾਇਨ ਵਰਕਰਾਂ ਨਾਲ ਬੈਠਕ ਕੀਤੀ। ਇਸਦਾ ਸਿੱਥਾ ਪ੍ਰਸਾਰਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਸ਼ੀ ਦੇ ਡਾਕਟਰਾਂ ਅਤੇ ਅਗਲੇਰੀ ਕਤਾਰ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ।

ਪ੍ਰਧਾਨਮੰਤਰੀ ਨੇ ਕਿਹਾ ਇਸ ਵਾਇਰਸ ਨੇ ਸਾਡੇ ਬਹੁਤ ਸਾਰੇ ਆਪਣਿਆਂ ਨੂੰ ਖੋਹ ਲਿਆ ਹੈ। ਇਹ ਕਹਿੰਦਿਆਂ ਪ੍ਰਧਾਨ ਮੰਤਰੀ ਬਹੁਤ ਜ਼ਿਆਦਾ ਭਾਵੁਕ ਦਿਖ ਰਹੇ ਹਨ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਹ ਆਪਣੇ ਹੰਝੂ ਰੋਕ ਰਹੇ ਹੋਣ। ਉਨ੍ਹਾਂ ਕਿਹਾ ਕਿ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਹੁਤ ਸਾਰੀਆਂ ਜਾਨਾ ਬਚਾਈਆਂ ਨਹੀਂ ਜਾ ਸਕੀਆਂ। ਇਸ ਲਈ ਮੈਂ ਕੋਰੋਨਾ ਦੀ ਭੇਂਟ ਚੜ੍ਹੇ ਉਨ੍ਹਾਂ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।


ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਪ੍ਰਧਾਨ ਮੰਤਰੀ ਆਨਸਕ੍ਰੀਨ ਭਾਵੁਕ ਹੋ ਕੇ ਰੋਏ ਹੋਣ। ਕਾਂਗਰਸ ਦੇ ਲੀਡਰ ਗੁਲਾਮ ਨਬੀ ਆਜ਼ਾਦ ਦਾ ਰਾਜ ਸਭਾ ਤੋਂ ਕਾਰਜਕਾਲ ਖਤਮ ਹੋਣ ਮੌਕੇ ਦਿੱਤੇ ਆਪਣੇ ਭਾਸ਼ਣ ਦੌਰਾਨ ਵੀ ਪ੍ਰਧਾਨ ਮੰਤਰੀ ਰੋ ਪਏ ਸਨ।ਪ੍ਰਧਾਨ ਮੰਤਰੀ ਦੀ ਭਾਵੁਕਤਾ ਤੇ ਚੁੱਕੇ ਜਾਂਦੇ ਰਹੇ ਹਨ ਸਵਾਲ
ਇੱਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਰੋਣਾ ਕਈ ਵਾਰ ਸਵਾਲਾਂ ਦੇ ਘੇਰੇ ਵਿੱਚ ਵੀ ਆਉਂਦਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੀਐੱਮ ਮੋਦੀ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਣ ਵਾਲੇ ਕਿਸਾਨਾਂ ਲਈ ਨਾ ਤੇ ਕਦੇ ਕੁੱਝ ਬੋਲਦੇ ਹਨ ਤੇ ਨਾ ਹੀ ਕਦੇ ਭਾਵੁਕ ਹੋ ਕੇ ਰੋਂਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਵਲੋਂ ਕਦੀ ਇਨ੍ਹਾਂ ਕਿਸਾਨਾਂ ਦੀਆਂ ਮੌਤਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਜਾਂਦਾ।


ਜ਼ਿਕਰਯੋਗ ਹੈ ਕਿ ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਦਿਲੀ ਮੋਰਚੇ ਵਿੱਚ ਗ੍ਰਿਫਤਾਰੀ ਮੌਕੇ ਜਦੋਂ ਰਾਕੇਸ਼ ਟਿਕੈਤ ਭਾਵੁਕ ਹੋ ਕੇ ਰੋਏ ਸਨ ਤਾਂ ਕਈ ਲੋਕਾਂ ਨੇ ਇਸਨੂੰ ਕਈ ਤਰੀਕਿਆਂ ਨਾਲ ਵਿਚਾਰਿਆ ਸੀ। ਪਰ ਲੀਡਰਾਂ ਦੇ ਵੱਖੋ-ਵੱਖ ਸਮੇਂ ‘ਤੇ ਵੱਖੋ-ਵੱਖ ਲੋਕਾਂ ਲਈ ਆਉਣੇ ਇਹ ਹੰਝੂ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੇ ਹਨ।

Comments are closed.