The Khalas Tv Blog India ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੀਨ ਨੂੰ ਠੋਕਵਾਂ ਜਵਾਬ
India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੀਨ ਨੂੰ ਠੋਕਵਾਂ ਜਵਾਬ

‘ਦ ਖਾਲਸ ਬਿਊਰੋ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਅੱਜ 28 ਜੂਨ ਨੂੰ ਆਕਾਸ਼ਵਾਣੀ ‘ਤੇ ਮਾਸਿਕ ਰੇਡੀਓ ਪ੍ਰੋਗਰਾਮ’ ਮਨ ਕੀ ਬਾਤ ਵਿਚ ਦੇਸ਼ ਨੂੰ ਸੰਬੋਧਨ ਕਰਦਿਆ, ਕੋਰੋਨਾਵਾਇਰਸ ਨਾਲ ਜੰਗ ਲੜਨ ਅਤੇ ਦੂਜੇ ਪਾਸੇ ਚੀਨ ਨਾਲ ਗਲਵਾਨ ਵਾਦੀ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਤਣਾਅ ਬਾਰੇ ਬੋਲਦਿਆ ਚੀਨ ਨੂੰ ਕਰੜੇ ਸ਼ਬਦਾਂ ‘ਚ ਚਿਤਾਵਨੀ ਦਿੱਤੀ ਹੈ, ਉਨ੍ਹਾਂ ਕਿਹਾ ਕਿ ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਪਰ ਜੇ ਕੋਈ ਉਸ ਦੀ ਧਰਤੀ ਨੂੰ ਵੇਖਦਾ ਹੈ ਤਾਂ ਇਸ ਦਾ ਢੁਕਵਾਂ ਜਵਾਬ ਦੇਣਾ ਵੀ ਜਾਣਦਾ ਹੈ।

 

ਗਾਲਵਨ ਵੈਲੀ ਵਿਚ ਸ਼ਹੀਦ ਹੋਏ ਭਾਰਤੀ ਸਪੂਤਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਉਨ੍ਹਾਂ ਕਿਹਾ, “ਵਿਸ਼ਵ ਨੇ ਆਪਣੀਆਂ ਸਰਹੱਦਾਂ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਭਾਰਤ ਦੀ ਵਚਨਬੱਧਤਾ ਵੇਖੀ ਹੈ।” ਭਾਰਤ ਦੋਸਤੀ ਕਰਨਾ ਜਾਣਦਾ ਹੈ ਪਰ ਇਹ ਭਾਰਤ ਦੀ ਧਰਤੀ ’ਤੇ ਅੱਖ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਅੱਖਾ ਪਾ ਕੇ ਦੇਖਣਾ ਤੇ ਢੁਕਵਾਂ ਜੁਆਬ ਦੇਣਾ ਵੀ ਜਾਣਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ COVID-19 ਮਹਾਂਮਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ, ਇਕ ਪਾਸੇ ਜਿੱਥੇ ਦੇਸ਼ ਦ੍ਰਿੜਤਾ ਨਾਲ ਇਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਥੇ ਦੂਜੇ ਪਾਸੇ ਇਹ “ਕੁਝ ਗੁਆਂਢੀਆਂ ਵੱਲੋਂ ਪੇਸ਼ ਕੀਤੀਆਂ ਚੁਣੌਤੀਆਂ ਨਾਲ ਵੀ ਨਜਿੱਠ ਰਿਹਾ ਹੈ।  “ਸਾਨੂੰ ਅੱਜ ਤੋਂ ਛੇ-ਸੱਤ ਮਹੀਨੇ ਪਹਿਲਾਂ ਕਿੱਥੇ ਪਤਾ ਸੀ ਕਿ ਕਰੋਨਾ ਵਰਗਾ ਬਿਮਾਰੀ ਸਾਡੇ ‘ਤੇ ਸੰਕਟ ਬਣ ਕੇ ਆਵੇਗੀ ਅਤੇ ਨਾਂ ਹੀ ਇਹ ਪਤਾ ਸੀ ਕਿ ਇਸ ਬਿਮਾਰੀ ਦੇ ਵਿਰੁੱਧ ਇਹ ਲੜਾਈ ਇੰਨੀ ਲੰਬੀ ਚੱਲੇਗੀ।

 

ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਪਿਛਲੇ ਦੋ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਦੇਸ਼ ਵਾਸੀਆਂ ਨਾਲ ਕੋਰੋਨਾ ਵਾਇਰਸ ਸਬੰਧੀ ਗੱਲ ਕਰ ਚੁੱਕੇ ਹਨ। ਪਿਛਲੇ ਮਹੀਨੇ 31 ਮਈ ਨੂੰ ‘ਮਨ ਕੀ ਬਾਤ’ ਪ੍ਰਗੋਰਾਮ ‘ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੀ ਸੁਰੱਖਿਆ ਦਾ ਧਿਆਨ ਰੱਖਣ ਤੇ ਸਾਵਧਾਨੀ ਵਰਤਣ ਲਈ ਕਿਹਾ ਸੀ।

Exit mobile version