‘ਦ ਖ਼ਾਲਸ ਬਿਊਰੋ:- ਪੰਜਾਬ ਪੁਲਿਸ ਨੂੰ 23 ਨਵੇਂ SP ਮਿਲੇ ਹਨ। ਇਹਨਾਂ ਚੋਂ 20 ਨੂੰ ਮੌਜੂਦਾ ਅਸਾਮੀਆਂ ਤੇ ਅਡਜਸਟ ਕਰ ਦਿੱਤਾ ਹੈ, ਜਦੋਂ ਕਿ 3 ਨੂੰ ਅਸਾਮੀਆਂ ਖਾਲੀ ਹੋਣ ‘ਤੇ ਚਾਰਜ ਦਿੱਤਾ ਜਾਵੇਗਾ।

ਦੱਸ ਦਈਏ ਕਿ ਤਰੱਕੀ ਲਈ 26 ਨਾਮ ਭੇਜੇ ਗਏ ਸਨ, ਪਰ 3 DSP ਦੇ ਅਹੁਦੇ ‘ਤੇ ਰੈਗੂਲਰ ਨਾ ਹੋਣ ਕਰਕੇ ਇਸ ਤਰੱਕੀ ਤੋਂ ਵਾਂਝੇ ਰਹਿ ਗਏ ਹਨ।