India Punjab

PM ਨਰਿੰਦਰ ਮੋਦੀ ਦਾ ਵੱਡਾ ਦਾਅਵਾ, “ਸਿੱਖ ਕਤਲੇਆਮ ਸਮੇਂ RSS ਨੇ ਕੀਤੀ ਸੀ ਸਿੱਖਾਂ ਦੀ ਮਦਦ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰ.ਐਸ.ਐਸ. ਦੇ ਸ਼ਤਾਬਦੀ ਸਮਾਰੋਹ ‘ਚ ਕਿਹਾ ਕਿ 1984 ਦੇ ਸਿੱਖ ਕਤਲ-ਏ-ਆਮ ਦੌਰਾਨ ਸਿੱਖ ਪਰਿਵਾਰਾਂ ਨੇ ਆਰ.ਐਸ.ਐਸ. ਸਵੈਮ ਸੇਵਕਾਂ ਦੇ ਘਰਾਂ ‘ਚ ਸ਼ਰਨ ਲਈ ਸੀ, ਜੋ ਉਨ੍ਹਾਂ ਦੇ ਸੇਵਾ ਭਾਵ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਨਾਗਪੁਰ ਦੌਰੇ ਦੌਰਾਨ ਆਰ.ਐਸ.ਐਸ. ਦੀ ਸਾਦਗੀ ਅਤੇ ਸਮਰਪਣ ਤੋਂ ਪ੍ਰਭਾਵਿਤ ਹੋਣ ਦਾ ਜ਼ਿਕਰ ਕੀਤਾ।

ਪੰਜਾਬ, ਹਿਮਾਚਲ, ਉਤਰਾਖੰਡ ਅਤੇ ਵਾਇਨਾਡ ‘ਚ ਹੜ੍ਹਾਂ ਅਤੇ ਕੁਦਰਤੀ ਆਫ਼ਤਾਂ ਦੌਰਾਨ ਆਰ.ਐਸ.ਐਸ. ਸਵੈਮ ਸੇਵਕ ਸਭ ਤੋਂ ਪਹਿਲਾਂ ਸਹਾਇਤਾ ਲਈ ਪਹੁੰਚੇ। ਕੋਵਿਡ ਮਹਾਮਾਰੀ ‘ਚ ਵੀ ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਹਿੰਮਤ ਦੁਨੀਆ ਨੇ ਦੇਖੀ। ਮੋਦੀ ਨੇ ਦਿੱਲੀ ‘ਚ ਆਰ.ਐਸ.ਐਸ. ਸਮਾਗਮ ‘ਚ ਇਹ ਗੱਲਾਂ ਕਹੀਆਂ।