‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :-ਆਪਣੇ ਬੰਗਾਲ ਦੇ ਦੋ ਦਿਨਾਂ ਦੇ ਦੌਰੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਸ਼ਵਰੀਪੁਰ ਦੇ ਜੇਸ਼ੋਰੇਸ਼ਵਰੀ ਕਾਲੀ ਮਾਤਾ ਦੇ ਮੰਦਿਰ ਵਿਖੇ ਮੱਥਾ ਟੇਕਿਆ। ਇਸ ਦੌਰਾਨ ਮੀਡੀਆ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਨੇ ਕਾਲੀ ਮਾਤਾ ਨੂੰ ਪ੍ਰਾਰਥਨਾ ਕੀਤੀ ਹੈ ਕਿ ਦੁਨੀਆਂ ਨੂੰ ਕੋਰੋਨਾ ਤੋਂ ਮੁਕਤੀ ਦੇਵੇ। ਜਾਣਕਾਰੀ ਅਨੁਸਾਰ ਇਸ ਮੰਦਿਰ ਨੂੰ 51 ਸ਼ਕਤੀਪੀਠਾਂ ‘ਚੋਂ ਇੱਕ ਮੰਨਿਆਂ ਜਾਂਦਾ ਹੈ ਅਤੇ ਇਸ ਮੰਦਿਰ ਦੀ ਬਹੁਤ ਮਾਨਤਾ ਹੈ। ਪ੍ਰਧਾਨ ਮੰਤਰੀ ਨੇ ਇਸ ਥਾਂ ‘ਤੇ ਇਕ ਬਹੁਉਦੇਸ਼ੀ ਕਮਿਉਂਨਿਟੀ ਹਾਲ ਬਣਾਉਣ ਦਾ ਵੀ ਐਲਾਨ ਕੀਤਾ।