‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਦੇਸ਼ ਤਰੱਕੀ ਕਰ ਰਿਹਾ ਹੈ। ਬੀਜੇਪੀ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ‘ਚ ਹਾਂ ਪੱਖੀ ਬਦਲਾਅ ਹੋ ਰਹੇ ਹਨ।
ਅੱਜ ਦੇ ਦਿਨ ਸਾਨੂੰ 75 ਅਜਿਹੇ ਕੰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ, ਜਿਨ੍ਹਾਂ ਨੂੰ ਬੇਸ਼ੱਕ ਅਸੀਂ ਸਾਲ ‘ਚ ਪੂਰਾ ਕਰੀਏ ਜਾਂ ਡੇਢ ਸਾਲ ‘ਚ, ਇਹ ਅਸੀਂ ਦੇਖਣਾ ਹੈ, ਪਰ ਇਨ੍ਹਾਂ ਨੂੰ ਪੂਰਾ ਜ਼ਰੂਰ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਬਹੁਮਤ ਨਾਲ ਸਰਕਾਰ ਤੇ ਸਹਿਮਤੀ ਨਾਲ ਦੇਸ਼ ਚਲਦਾ ਹੈ। ਅਸੀਂ ਆਪਣੇ ਰਾਜਨੀਤਿਕ ਵਿਰੋਧੀ ਦਾ ਵੀ ਪੂਰਾ ਸਨਮਾਨ ਕਰਦੇ ਹਾਂ। ਪੂਰੇ ਦੇਸ਼ ‘ਚ ਭਾਰਤ ਦਾ ਮਾਣ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰਵਾਦ ਨੂੰ ਨਹੀਂ ਵਰਕਰਾਂ ਦੀ ਮਿਹਨਤ ਨੂੰ ਅੱਗੇ ਰੱਖਦੇ ਹਾਂ। ਪੂਰਾ ਦੇਸ਼ ਅੱਜ ਡਿਜਿਟਲ ਮਾਧਿਅਮ ਰਾਹੀਂ ਪੈਸੇ ਦਾ ਲੈਣ-ਦੇਣ ਕਰ ਰਿਹਾ ਹੈ।