Punjab

‘ਚੰਗਾ ਹੁੰਦਾ PM ਨਰੇਂਦਰ ਮੋਦੀ ਦੇਸ਼ ਦੀ ਅਜ਼ਾਦੀ ਦੇ ਨਾਇਕ ਸਿੱਖਾਂ ਲਈ ਇਹ ਐਲਾਨ ਵੀ ਕਰ ਜਾਂਦੇ’ …! ਪਰ …

ਬਿਊਰੋ ਰਿਪੋਰਟ : 77ਵੇਂ ਅਜ਼ਾਦੀ ਦਿਹਾੜ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਤੋਂ ਸਿੱਖਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਪਰ SGPC ਨੂੰ ਪੀਐੱਮ ਮੋਦੀ ਤੋਂ ਵੱਡਾ ਮਲਾਲ ਵੀ ਹੈ । ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਅੱਜ ਚੰਗਾ ਹੁੰਦਾ ਕਿ ਨਰੇਂਦਰ ਮੋਦੀ ਦੇਸ਼ ਦੀ ਅਜ਼ਾਦੀ ਦੇ ਨਾਇਕ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਦੇ । ਜਿਸ ਦੀ ਵਜ੍ਹਾ ਕਰਕੇ ਅਜ਼ਾਦੀ ਦਿਹਾੜੇ ‘ਤੇ ਸਿੱਖ ਖਾਮੌਸ਼ ਵੀ ਰਹੇ ਅਤੇ ਮਨ ਉਦਾਸ ਵੀ ਸੀ ।

ਗਰੇਵਾਲ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜ ‘ਤੇ ਮੋਦੀ ਸਰਕਾਰ ਨੇ ਆਡੀਨੈਂਸ ਕੱਢ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਨੂੰ ਜਲਦ ਤੋਂ ਜਲਦ ਸਿਰੇ ਚੜਾਉਣਾ ਚਾਹੀਦਾ ਹੈ । ਪ੍ਰਧਾਨ ਮੰਤਰੀ ਨਰੇਂਦਰ ਮੋਦੀ 10ਵੀਂ ਵਾਰ ਲਾਲ ਕਿਲੇ ਤੋਂ ਭਾਸ਼ਣ ਦੇ ਰਹੇ ਸਨ ਪਰ ਇਨ੍ਹਾਂ ਸਾਲਾ ਦੌਰਾਨ ਸਿੱਖਾਂ ਦੇ ਲਈ ਕੋਈ ਕੰਮ ਨਹੀਂ ਹੋਏ ਹਨ ਬਲਕਿ ਧਾਰਮਿਕ ਸੰਸਥਾਵਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਪ੍ਰਧਾਨ ਮੰਤਰੀ ਨੇ ਭਾਸ਼ਣ ਵਿੱਚ ਸਿੱਖਾਂ ਦਾ ਜ਼ਿਕਰ ਜ਼ਰੂਰਤ ਕੀਤਾ ਪਰ ਉਨ੍ਹਾਂ ਦੇ ਭਾਸ਼ਣ ਵਿੱਚ ਸਿੱਖਾਂ ਦੇ ਕਿਸੇ ਮਸਲੇ ਦਾ ਹੱਲ ਨਜ਼ਰ ਨਹੀਂ ਆਇਆ ਹੈ । ਗਰੇਵਾਲ ਨੇ ਕਿਹਾ ਦੇਸ਼ ਦੀ ਕੁਰਬਾਨੀ ਵਿੱਚ 90 ਫੀਸਦੀ ਸਿੱਖਾਂ ਦਾ ਯੋਗਦਾਨ ਹੈ ਜਿਸ ਦੀ ਬਦੌਲਤ ਅੱਜ ਭਾਰਤ ਦੇ ਲੋਕ ਅਜ਼ਾਦੀ ਵਿੱਚ ਸਾਹ ਲੈ ਰਹੇ ਹਨ। ਪਰ ਪੰਜਾਬੀਆਂ ਦੀ ਕੁਰਬਾਣੀ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ । ਗਰੇਵਾਲ ਨੇ ਦੱਸਿਆ ਕਿ ਅਜ਼ਾਦੀ ਸਮੇਂ ਨਹਿਰੂ,ਮਹਾਤਮਾ ਗਾਂਧੀ ਅਤੇ ਪਟੇਲ ਨੇ ਤਤਕਾਲੀ ਸਿੱਖ ਆਗੂਆਂ ਨੂੰ ਪੂਰਾ ਭਰੋਸਾ ਦਿੱਤਾ ਸੀ ਕਿ ਉਹ ਸਿੱਖਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਹੋਣ ਦੇਣਗੇ । ਪਰ ਇੱਕ ਦੇਸ਼ ਵਿੱਚ ਹੀ 2 ਤਰ੍ਹਾਂ ਦੇ ਕਾਨੂੰਨ ਦੇ ਜ਼ਰੀਏ ਫੈਸਲੇ ਹੋ ਰਹੇ ਹਨ । ਸਿੱਖਾਂ ਦੇ ਫੈਸਲਿਆਂ ਦੇ ਲਈ ਕਾਨੂੰਨ ਵੱਖ ਹੈ।