ਬਿਊਰੋ ਰਿਪੋਰਟ : ਕਿਸਾਨ ਅੰਦੋਲਨ ਦੌਰਾਨ NRI ਦਰਸ਼ਨ ਸਿੰਘ ਧਾਲੀਵਾਲ ਨੂੰ ਸਰਕਾਰ ਨੇ ਦਿੱਲੀ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਸੀ । ਉਸੇ ਧਾਲੀਵਾਲ ਨੂੰ ਮੰਗਲਵਾਰ ਇੰਦੌਰ ਵਿੱਚ NRI ਸੰਮੇਲਨ ਦੌਰਾਨ ਰਾਸ਼ਟਰਪਤੀ ਦ੍ਰੋਪਤੀ ਮੁਰਮਰੂ ਨੇ ਸਨਮਾਨਿਤ ਕੀਤਾ ਹੈ । 15 ਮਹੀਨੇ ਵਿੱਚ ਅਜਿਹਾ ਕੀ ਹੋ ਗਿਆ ਉਨ੍ਹਾਂ ਨੂੰ ਸਰਕਾਰ ਨੇ ਅਵਾਰਡ ਦੇ ਦਿੱਤਾ । ਇਸ ਬਾਰੇ ਦਰਸ਼ਨ ਸਿੰਘ ਧਾਲੀਵਾਲ ਨੇ ਵੱਡਾ ਖੁਲਾਸਾ ਕੀਤਾ ਹੈ ।
ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਅਕਤੂਬਰ 2021 ਵਿੱਚ ਉਨ੍ਹਾਂ ਨੂੰ ਏਰਪੋਰਟ ਤੋਂ ਵਾਪਸ ਭੇਜਿਆ ਗਿਆ ਸੀ । ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਫੋਨ ਕਰਕੇ ਅਮਰੀਕਾ ਤੋਂ ਦਿੱਲੀ ਵਾਲੇ ਘਰ ਬੁਲਾਈ । ਪ੍ਰਧਾਨ ਮੰਤਰੀ ਨੇ ਮੁਆਫੀ ਮੰਗ ਦੇ ਹੋਏ ਕਿਹਾ ਕੀ ਸਾਡੇ ਕੋਲੋ ਬਹੁਤ ਵੱਡੀ ਗਲਤੀ ਹੋ ਗਈ ਹੈ। ਕਹਿਣ ਲੱਗੇ ਕੀ ਸਾਡੀ ਗਲਤੀ ਦੇ ਬਾਵਜੂਦ ਤੁਸੀਂ ਮੇਰੇ ਇੱਕ ਵਾਰ ਬੁਲਾਉਣ ‘ਤੇ ਪਹੁੰਚ ਗਏ ।ਉਨ੍ਹਾਂ ਦੱਸਿਆ 150 ਲੋਕਾਂ ਦੇ ਸਾਹਮਣੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਮੁਆਫੀ ਮੰਗੀ ।
2 ਵਜ੍ਹਾਂ ਨਾਲ ਦਰਸ਼ਨ ਸਿੰਘ ਨੂੰ ਸਨਮਾਨਿਕ ਕੀਤਾ ਗਿਆ
ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕੀ ਉਨ੍ਹਾਂ ਨੂੰ 2 ਵਜ੍ਹਾ ਨਾਲ ਸਨਮਾਨਿਤ ਕੀਤਾ ਗਿਆ ਹੈ । ਪਹਿਲਾਂ ਉਹ ਬਿਜਨੈਸਮੈਨ ਹਨ । ਦੂਜੀ ਵਜ੍ਹਾ ਹੈ ਕੀ ਉਹ ਅਮਰੀਕਾ ਵਿੱਚ ਵੀ ਲੋਕਾਂ ਦੀ ਕਾਫੀ ਮਦਦ ਕਰਦੇ ਹਨ । ਉਨ੍ਹਾਂ ਦੱਸਿਆ ਕੀ ਕਿਸ ਤਰ੍ਹਾਂ ਨਾਲ ਉਨ੍ਹਾਂ ਨੇ ਹਜ਼ਾਰਾ ਲੋਕਾਂ ਨੂੰ ਨੌਕਰੀ ਦਿੱਤੀ । ਇਸ ਤੋਂ ਇਲਾਵਾ 1 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦਿੱਤੀ । ਅਮਰੀਕਾ ਵਿੱਚ ਜਿਸ ਵੀ ਹਿੰਦੂਸਤਾਨੀ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ ਉਹ ਹਮੇਸ਼ਾ ਤਿਆਰ ਰਹਿੰਦੇ ਹਨ ।
ਏਅਰਪੋਰਟ ਤੋਂ ਵਾਪਸ ਭੇਜਣ ‘ਤੇ ਦਰਸ਼ਨ ਸਿੰਘ ਧਾਲੀਵਾਲ ਦਾ ਬਿਆਨ
ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕੀ ਕਿਸਾਨੀ ਅੰਦੋਲਨ ਦੌਰਾਨ ਉਨ੍ਹਾਂ ਨੇ ਸਿਰਫ਼ ਲੰਗਰ ਲਗਾਇਆ ਸੀ । ਇਹ ਪਹਿਲੀ ਵਾਰ ਨਹੀਂ ਸੀ ਜਦੋਂ ਉਨ੍ਹਾਂ ਨੇ ਕਿਸੇ ਦੀ ਇਸ ਤਰ੍ਹਾਂ ਮਦਦ ਕੀਤੀ ਹੋਵੇ। ਉਨ੍ਹਾਂ ਕਿਹਾ ਮੈਂ ਕਿਸਾਨਾਂ ਦੀ ਮਦਦ ਕਰ ਰਿਹਾ ਸੀ ਸਰਕਾਰ ਦੇ ਖਿਲਾਫ ਨਹੀਂ ਸੀ । ਜਦੋਂ ਸੁਨਾਮੀ ਆਈ ਸੀ ਤਾਂ ਵੀ ਮੈਂ ਤਮਿਲਨਾਡੂ ਵਿੱਚ ਪੂਰੀ ਟੀਮ ਸਮਾਨ ਦੇ ਨਾਲ ਭੇਜੀ ਸੀ । 400 ਲੋਕ ਉੱਥੇ ਗਏ ਸਨ । ਉਥੇ ਵੀ ਲੰਗਰ ਲਗਾਇਆ ਸੀ । ਕਿਸਾਨਾਂ ਦੇ ਲਈ ਮੈਂ ਕੋਈ ਪਹਿਲੀ ਵਾਰ ਲੰਗਰ ਨਹੀਂ ਲਗਾਇਆ ਸ । ਧਾਲੀਵਾਲ ਨੇ ਕਿਹਾ ਮਦਦ ਦਾ ਇਹ ਸਿਲਸਿਲੀ ਇਸੇ ਤਰ੍ਹਾਂ ਜਾਰੀ ਰਹੇਗਾ । ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕੀ ਤੁਸੀਂ ਹੁਣ ਕਿਸਾਨਾਂ ਦੇ ਨਾਲ ਖੜੇ ਹੋ ਤਾਂ ਉਨ੍ਹਾਂ ਕਿਹਾ ਮੈਂ ਕਿਵੇਂ ਕਿਸਾਨਾਂ ਦਾ ਸਾਥ ਛੱਡ ਸਕਦਾ ਹਾਂ ਉਹ ਤਾਂ ਦੇਸ਼ ਦੀ ਆਤਮਾ ਹਨ । ਕਿਸਾਨਾਂ ਦੀ ਹਮਾਇਤ ਹਮੇਸ਼ਾ ਜਾਰੀ ਰਹੇਗੀ ।