Punjab

PM ਮੋਦੀ ਦੀ ਸੁਰੱਖਿਆ ‘ਚ ਹੋਈ ਲਾਪਰਵਾਹੀ ਮਾਮਲੇ ‘ਚ 6 ਹੋਰ ਪੁਲਿਸ ਅਧਿਕਾਰੀ ਸਸਪੈਂਡ !

ਬਿਉਰੋ ਰਿਪੋਰਟ : ਪੌਨੇ 2 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿੱਚ ਹੋਈ ਲਾਪਵਾਹੀ ਦੇ ਮਾਮਲੇ ਵਿੱਚ SP ਤੋਂ ਇਲਾਵਾ 6 ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ । ਇਸ ਵਿੱਚ 2 DSP ਪਰਸੋਨ ਸਿੰਘ ਅਤੇ ਜਗਦੀਸ਼ ਕੁਮਾਰ ਦਾ ਨਾਂ ਵੀ ਸ਼ਾਮਲ ਹੈ,ਇਸ ਤੋਂ ਇਲਾਵਾ 2 ਇੰਸਪੈਕਟਰ,1 ਸਬ ਇੰਸਪੈਕਟਰ,1 ASI ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ SP ਆਪਰੇਸ਼ਨ ਗੁਰਵਿੰਦਰ ਸਿੰਘ ਸੰਘਾ ਨੂੰ ਸਸਪੈਂਡ ਕੀਤਾ ਗਿਆ ਸੀ । ਇਹ ਪੂਰੀ ਕਾਰਵਾਈ ਪੰਜਾਬ ਦੇ ਡੀਜੀਪੀ ਦੀ ਰਿਪੋਰਟ ਦੇ ਅਧਾਰ ‘ਤੇ ਹੋ ਰਹੀ ਹੈ ।

ਇਹ ਹੈ ਪੂਰਾ ਮਾਮਲਾ

5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਤਿੰਨ ਪ੍ਰੋਗਰਾਮ ਸਨ ਪਰ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਤਬਦੀਲੀ ਕੀਤੀ ਗਈ ਸੀ ਉਹ ਫਿਰੋਜ਼ਪੁਰ ਤੋਂ ਸੜਕੀ ਰਸਤੇ ਰਾਹੀ ਹੁਸੈਨੀਵਾਲਾ ਜਾ ਰਹੇ ਸਨ ਪਰ ਰਸਤੇ ਵਿੱਚ ਇੱਕ ਪੁੱਲ ਦੇ ਹੇਠਾਂ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਕਰ ਦਿੱਤਾ। ਜਿਸ ਦੀ ਵਜ੍ਹਾ ਕਰਕੇ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ 15 ਤੋਂ 20 ਮਿੰਟ ਤੱਕ ਖੜਾ ਹੋਣਾ ਪਿਆ । ਜਦੋਂ ਪੁਲਿਸ ਪ੍ਰਦਰਸ਼ਨ ਰੋਕਣ ਵਿੱਚ ਨਾਕਾਮਯਾਬ ਰਹੀ ਤਾਂ ਪ੍ਰਧਾਨ ਮੰਤਰੀ ਨੂੰ ਵਾਪਸ ਦਿੱਲੀ ਜਾਣਾ ਪਿਆ । ਉਸ ਵੇਲੇ ਕਿਸਾਨਾਂ ਦਾ ਖੇਤੀ ਬਿੱਲਾਂ ਦੇ ਖਿਲਾਫ ਦਿੱਲੀ ਵਿੱਚ ਵੱਡਾ ਪ੍ਰਦਰਸ਼ਨ ਚੱਲ ਰਿਹਾ ਸੀ । ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਹੀ ਉਨ੍ਹਾਂ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ।

ਸੂਬੇ ਵਿੱਚ ਵਿਧਾਨਸਭਾ ਚੋਣਾਂ ਹੋਣ ਦੀ ਵਜ੍ਹਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਲਾਪਰਵਾਹੀ ਨੂੰ ਲੈਕੇ ਕਾਫੀ ਸਿਆਸਤ ਹੋਈ ਸੀ । ਉਸ ਵੇਲੇ ਚੰਨੀ ਸਰਕਾਰ ‘ਤੇ ਕਾਫੀ ਉਂਗਲਾ ਚੁੱਕਿਆ ਗਈਆਂ । ਕੇਂਦਰ ਸਰਕਾਰ ਨੇ ਨਾਲ ਸੂਬਾ ਸਰਕਾਰ ਨੇ ਜਾਂਚ ਦੇ ਲਈ ਕਮੇਟੀ ਦਾ ਗਠਨ ਕੀਤਾ । ਜਿਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਗਿਆ । ਅਦਾਲਤ ਨੇ ਪੀਐੱਮ ਦੀ ਸੁਰੱਖਿਆ ਵਿੱਚ ਹੋਈ ਲਾਪਵਾਹੀ ਨੂੰ ਕਾਫੀ ਗੰਭੀਰ ਦੱਸਿਆ ਅਤੇ ਰਿਟਾਇਡ ਜੱਜ ਇੰਦੂ ਮਲਹੋਤਰਾ ਅਧੀਨ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ । 25 ਅਗਸਤ 2022 ਨੂੰ ਜਾਂਚ ਰਿਪੋਰਟ ਸੁਪਰੀਮ ਕੋਰਟ ਵਿੱਚ ਸੌਂਪੀ ਗਈ । ਜਿਸ ਵਿੱਚ ਦੱਸਿਆ ਗਿਆ ਉਸ ਵੇਲੇ ਦੇ ਤਤਕਾਲੀ SSP ਆਪਣੀ ਡਿਉਟੀ ਨਿਭਾਉਣ ਵਿੱਚ ਫੇਲ੍ਹ ਸਾਬਿਤ ਹੋਏ ਸਨ । ਤਤਕਾਲੀ ਚੀਫ ਜਸਟਿਸ NV ਰਮਨਾ ਨੇ ਕਿਹਾ ਸੀ ਕਿ SSP ਨੂੰ ਪਤਾ ਸੀ ਕਿਸਾਨ ਉਸ ਇਲਾਕੇ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਇਸ ਦੇ ਬਾਵਜੂਦ ਉਨ੍ਹਾਂ ਨੇ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਕੀਤਾ । ਅਦਾਲਤ ਨੇ ਕਿਹਾ ਸੀ ਕਿ SSP ਨੂੰ 2 ਘੰਟੇ ਪਹਿਲਾਂ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਇਸ ਰੂਟ ਤੋਂ ਜਾਣਗੇ ਪਰ ਫਿਰ ਵੀ ਪੁਲਿਸ ਫੋਰਸ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਸੀ। ਕਮੇਟੀ ਨੇ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਦੀ ਸੁਰੱਖਿਆ ਹੋਣ ਮਜ਼ਬੂਤ ਕਰਨ ਦੀ ਵੀ ਸਿਫਾਰਿਸ਼ ਕੀਤੀ ਸੀ । ਸੁਪਰੀਮ ਕੋਰਟ ਨੇ ਇਹ ਰਿਪੋਰਟ ਕੇਂਦਰ ਸਰਕਾਰ ਨੂੰ ਐਕਸ਼ਨ ਲਈ ਭੇਜ ਦਿੱਤੀ ਸੀ ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਰਿਪੋਰਟ ਦਿੱਤੀ ਸੀ ਜਿਸ ਤੋਂ ਬਾਅਦ 9 ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਤਕਰੀਬਨ ਪੋਨੇ 2 ਸਾਲ ਬਾਅਦ ਹੁਣ SP (H) ਗੁਰਵਿੰਦਰ ਸਿੰਘ ਸਮੇਤ 6 ਹੋਰ ਲੋਕਾਂ ਖਿਲਾਫ ਕਾਰਵਾਹੀ ਕੀਤੀ ਗਈ ਹੈ ।