ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM NARINDER MODI) ਬੁੱਧਵਾਰ ਨੂੰ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ (DY CHANDERCHUDH) ਦੇ ਘਰ ਗਣੇਸ਼ ਪੂਜਾ (GANESH PUJA) ਵਿੱਚ ਸ਼ਾਮਲ ਹੋਏ । ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਵੀਡੀਓ ਅਤੇ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ । ਪਰ ਇਸ ਵੀਡੀਓ ਨੂੰ ਲੈਕੇ ਸੋਸ਼ਲ ਮੀਡੀਆ ‘ਤੇ ਕੁਮੈਂਟਾਂ ਦਾ ਹੜ੍ਹ ਆ ਗਿਆ ਹੈ ਵਿਰੋਧੀ CJI ‘ਤੇ ਸਵਾਲ ਚੁੱਕ ਰਹੇ ਹਨ ਕੀ ਸਾਨੂੰ ਹੁਣ ਇਨਸਾਫ ਮਿਲ ਸਕੇਗਾ ।
ਸ਼ਿਵਸੈਨਾ (UBT) ਦੇ ਆਗੂ ਸੰਜੇ ਰਾਉਤ ਨੇ ਕਿਹਾ ਕਿ CJI ਚੰਦਰਚੂੜ ਮਹਾਰਾਸ਼ਟਰ ਮਾਮਲਿਆਂ ਵਿੱਚ ਉੱਧਵ ਅਤੇ ਸ਼ਿੰਦੇ ਗੁੱਟ ਦੇ ਵਿਚਾਲੇ ਸ਼ਿਵਸੈਨਾ ਪਾਰਟੀ ਦੇ ਸਿੰਬਲ ਵਿਵਾਦ ਦੀ ਸੁਣਵਾਈ
ਕਰ ਰਹੇ ਹਨ । ਮੋਦੀ ਦੇ ਨਾਲ ਦੋਸਤਾਨਾ ਰਿਸ਼ਤਿਆਂ ਨੂੰ ਵੇਖ ਕੇ ਸ਼ੱਕ ਹੈ ਕਿ ਸਾਨੂੰ ਇਨਸਾਫ ਮਿਲੇਗਾ ?
ਰਾਉਤ ਦਾ ਪੂਰਾ ਬਿਆਨ
‘ਅਗਰ ਸੰਵਿਧਾਨ ਦੀ ਰੱਖਿਆ ਕਰਨ ਵਾਲਾ ਸਿਆਸਤਦਾਨ ਨਾਲ ਮਿਲਦਾ ਹੈ ਤਾਂ ਇਹ ਲੋਕ ਦੇ ਮਨ ਵਿੱਚ ਸ਼ੱਕ ਪੈਦਾ ਕਰ ਸਕਦਾ ਹੈ । ਮਹਾਰਾਸ਼ਟਰ ਦੇ ਸਾਰੇ ਮਾਮਲਿਆਂ ਦੀ ਸੁਣਵਾਈ CJI ਚੰਦਰਚੂੜ ਦੇ ਸਾਹਮਣੇ ਚੱਲ ਰਹੀ ਹੈ । ਇਸ ਲਈ ਸਾਨੂੰ ਸ਼ੱਕ ਹੈ ਕਿ ਇਨਸਾਫ ਮਿਲੇਗਾ । PM ਮੋਦੀ,ਕੇਂਦਰ ਸਰਕਾਰ ਇਸ ਕੇਸ ਵਿੱਚ ਦੂਜੀ ਪਾਰਟੀ ਹੈ । ਚੀਫ ਜਸਟਿਸ ਨੂੰ ਹੁਣ ਆਪਣੇ ਆਪ ਨੂੰ ਇਸ ਮਾਮਲੇ ਤੋਂ ਦੂਰ ਕਰ ਲੈਣਾ ਚਾਹੀਦਾ ਹੈ । ਇਸ ਮਾਮਲੇ ਵਿੱਚ ਦੂਜੀ ਪਾਰਟੀ ਦੇ ਨਾਲ ਉਨ੍ਹਾਂ ਦੇ ਸਬੰਧ ਖੁੱਲੇਆਮ ਨਜ਼ਰ ਆ ਰਹੇ ਹਨ । ਤਿੰਨ ਸਾਲ ਤੋਂ ਤਰੀਕ ‘ਤੇ ਤਰੀਕ ਮਿਲ ਰਹੀ ਹੈ । ਮਹਾਰਾਸ਼ਟਰ ਵਿੱਚ ਗੈਰ ਕਾਨੂੰਨੀ ਸਰਕਾਰ ਚੱਲ ਰਹੀ ਹੈ । NCP ਅਤੇ ਸ਼ਿਵਸ਼ੈਨਾ ਵਰਗੀ ਪਾਰਟੀ ਨੂੰ ਜਿਸ ਤਰ੍ਹਾਂ ਤੋੜਿਆ ਗਿਆ ਹੈ ਉਹ ਗਲਤ ਹੈ । PM ਮੋਦੀ ਆਪ ਗੈਰ ਕਾਨੂੰਨੀ ਸਰਕਾਰ ਬਣਾਉਣ ਵਿੱਚ ਰੁਝੇ ਹੋਏ ਹਨ ।
ਸੋਸ਼ਲ ਮੀਡੀਆ ‘ਤੇ ਯੂਜ਼ਰ ਦੇ ਕੁਮੈਂਟ
PM ਮੋਦੀ ਦੇ ਚੀਫ ਜਸਟਿਸ ਦੇ ਘਰ ਪੂਜਾ ਵਿੱਚ ਸ਼ਾਮਲ ਹੋਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਦੇ ਕੁਮੈਂਟ ਆ ਰਹੇ ਹਨ । ਨੇਤਾ ਜੀ ਨਾਂ ਦੇ ਯੂਜ਼ਰ ਨੇ ਲਿਖਿਆ -ਕੈਮਰਾ ਉਨ੍ਹਾਂ ਦੇ ਵੱਲ ਹੀ ਰੱਖ ਦੇ ਤਾਂ ਸਭ ਨੂੰ ਪਤਾ ਚੱਲ ਜਾਂਦਾ,ਉਨ੍ਹਾਂ ਦੀ ਕੀ ਗੱਲ ਹੋ ਰਹੀ ਹੈ । ਦੂਜੇ ਯੂਜ਼ਰ ਨੇ ਲਿਖਿਆ ਲੱਗਦਾ ਹੈ ਕੋਈ ਵੱਡਾ ਸ਼੍ਰੀਗਣੇਸ਼ ਹੋਣ ਵਾਲਾ ਹੈ । ਤੀਜੇ ਨੇ ਲਿਖਿਆ ਮਹਾਰਾਸ਼ਟਰ ਵਰਗੀ ਪੋਸ਼ਾਕ ਪਾਈ ਹੈ,ਜੱਜ ਸਾਬ੍ਹ ਵੀ ਮਹਾਰਾਸ਼ਟਰ ਤੋਂ ਹਨ ਬਾਕੀ ਇਹ ਸੰਜੋਗ ਹੈ ਕਿ ਮਹਾਰਾਸ਼ਟਰ ਵਿੱਚ ਕੁਝ ਮਹੀਨਿਆਂ ਵਿੱਚ ਚੋਣ ਹੋਵੇਗੀ ।