India Lok Sabha Election 2024 Punjab

ਖਹਿਰਾ ‘ਤੇ PM ਮੋਦੀ ਦਾ ਵੱਡਾ ਸਿਆਸੀ ਹਮਲਾ ! ‘ਨਫਰਤ ਭਰੀ ਹੈ ਦਿਮਾਗ ‘ਚ’ ! ‘ਛੋਟੀ ਸੋਚ ਵਾਲੇ’ !

ਬਿਉਰੋ ਰਿਪੋਰਟ – ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਆਪਣੇ ਦਿੱਤੇ ਗਏ ਬਿਆਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime minister Narinder modi ) ਦੇ ਨਿਸ਼ਾਨੇ ‘ਤੇ ਆ ਗਏ ਹਨ । ਪੰਜਾਬ ਵਿੱਚ ਚੋਣ ਹੁਣ ਅੰਤਿਮ ਗੇੜ੍ਹ ਵਿੱਚ ਹੈ,ਖਹਿਰਾ ਵੱਲੋਂ ਬਿਹਾਰ ਅਤੇ ਯੂਪੀ ਦੇ ਲੋਕਾਂ ‘ਤੇ ਸੂਬੇ ਵਿੱਚ ਜ਼ਮੀਨ ਖਰੀਦਣ ‘ਤੇ ਬੈਨ ਲਗਾਉਣ ਵਾਲੇ ਬਿਆਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦਾੀ ਨੇ ਕਾਂਗਰਸ ਦੇ ਨਾਲ ਇੰਡੀਆ ਗਠਜੋੜ ਨੂੰ ਘੇਰਿਆ । ਬਿਹਾਰ ਵਿੱਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਬਿਹਾਰ ਦੇ ਲੋਕਾਂ ਦੇ ਸਨਮਾਨ ਇੰਡੀਆ ਗਠਜੋੜ ਦੇ ਲੋਕ ਲਈ ਕੋਈ ਮਾਇਨੇ ਨਹੀਂ ਰੱਖਦਾ ਹੈ । ਇੰਨਾਂ ਦੇ ਦਿਲ ਅਤੇ ਦਿਮਾਗ ਵਿੱਚ ਬਿਹਾਰ ਦੇ ਲੋਕਾਂ ਦੇ ਪ੍ਰਤੀ ਨਫਰਤ ਹੈ । RJD ਵਾਲੇ ਤੁਹਾਡੇ ਤੋਂ ਵੋਟ ਮੰਗ ਰਹੇ ਹਨ ਪਰ ਉਹ ਚੁੱਪ ਹਨ ਪੰਜਾਬ ਕਾਂਗਰਸ ਦੇ ਆਗੂ ਦੇ ਬਿਆਨ ‘ਤੇ, ਜਿਸ ਨੇ ਕਿਹਾ ਅਸੀਂ ਪੰਜਾਬ ਵਿੱਚ ਬਿਹਾਰ ਦੇ ਲੋਕਾਂ ਨੂੰ ਨਾ ਘਰ ਖਰੀਦਣ ਦੇਣਾ ਹੈ, ਨਾ ਹੀ ਕੋਈ ਅਧਿਕਾਰ ਦੇਣਾ ਹੈ । ਪੀਐੱਮ ਮੋਦੀ ਨੇ ਰਾਹੁਲ ਗਾਂਧੀ ‘ਤੇ ਤੰਜ ਕੱਸ ਦੇ ਹੋਏ ਕਿਹਾ ਸ਼ਾਹੀ ਪਰਿਵਾਰ ਨੇ ਆਪਣੇ ਖਾਸਮਖਾਸ ਆਗੂ ਦੇ ਇਸ ਬਿਆਨ ਦੀ ਨਿੰਦਾ ਤੱਕ ਨਹੀਂ ਕੀਤੀ ਹੈ ।

‘ਇੰਨੀ ਛੋਟੀ ਸੋਚ ਵਾਲੇ ਹਨ ਖਹਿਰਾ’

ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਠਿੰਡਾ ਵਿੱਚ ਰੈਲੀ ਦੌਰਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਬਿਹਾਰ ਦੇ ਲੋਕਾਂ ਨੂੰ ਜ਼ਮੀਨ ਨਾ ਖਰੀਦਣ ਦਾ ਮੁੱਦਾ ਚੁੱਕਿਆ । ਉਨ੍ਹਾਂ ਕਿਹਾ ਅਸੀਂ ਦਾਤਾ ਵੰਡਣ ਵਾਲੇ ਹਾਂ,ਤੁਸੀਂ ਇੰਨੀ ਛੋਟੀ ਸੋਚ ਵਾਲੇ ਹੋ । ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਹੁਣ ਸਫਾਈ ਦਿੰਦਾ ਹਨ,ਸੀਐੱਮ ਮਾਨ ਨੇ ਕਿਹਾ ਕਾਂਗਰਸੀ ਇੱਕ ਦੂਜੇ ਦਾ ਆਪ ਹੀ ਸਫਾਇਆ ਕਰ ਦੇਣਗੇ ।

ਸੰਗਰੂਰ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਾਲਾਂਕਿ ਬਾਅਦ ਵਿੱਚੋਂ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ । ਉਨ੍ਹਾਂ ਨੇ ਹਿਮਾਚਲ ਅਤੇ ਗੁਜਰਾਤ ਦਾ ਉਦਾਹਰਣ ਦਿੱਤਾ ਕਿ ਕਿਸ ਤਰ੍ਹਾਂ ਨਾਲ ਇੰਨਾਂ ਸੂਬਿਆਂ ਵਿੱਚ ਬਾਹਰੀਆਂ ਨੂੰ ਨੌਕਰੀ ਅਤੇ ਜ਼ਮੀਨ ਨੂੰ ਲੈਕੇ ਕਾਨੂੰਨ ਹਨ । ਖਹਿਰਾ ਨੇ ਕਿਹਾ ਕਿ ਜਦੋ ਮੈਂ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਕਰੀ ਦੇਣ ਦੇ ਦਾਅਵੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਮੈਨੂੰ ਆਪ ਦੱਸਿਆ ਸੀ ਕਿ ਬਾਹਰੀ ਲੋਕਾਂ ਨੂੰ ਨੌਕਰੀ ਮਿਲੀ ਰਹੀ ਹੈ ਸਾਨੂੰ ਨਹੀਂ ਮਿਲ ਦੀ ਹੈ । ਇਸੇ ਲਈ ਮੈਂ ਇਸ ਮੁੱਦੇ ਨੂੰ ਚੁੱਕਿਆ ਹੈ ।

ਵੜਿੰਗ ਦਾ ਨਹੀਂ ਮਿਲਿਆ ਸਾਥ

ਸੁਖਪਾਲ ਸਿੰਘ ਖਹਿਰਾ ਦੇ ਬਿਆਨ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਨਾਰਾ ਕਰ ਲਿਆ ਸੀ । ਉਨ੍ਹਾਂ ਨੇ ਕਿਹਾ ਸੀ ਖਹਿਰਾ ਦੀ ਨਿੱਜੀ ਰਾਇ ਹੋ ਸਕਦੀ ਹੈ ਮੈਂ ਇਸ ਤੋਂ ਸਹਿਮਤ ਨਹੀਂ ਹਾਂ । ਦਰਅਸਲ ਲੁਧਿਆਣਾ ਲੋਕਸਭਾ ਹਲਕਾ ਅਜਿਹਾ ਹੈ ਕਿ ਜਿੱਥੇ ਪੰਜਾਬੀਆਂ ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰ ਜਿੱਤ ਹਾਰ ਤੈਅ ਕਰਦੇ ਹਨ । ਇਸ ਲਈ ਖਹਿਰਾ ਦਾ ਇਹ ਬਿਆਨ ਰਾਜਾ ਵੜਿੰਗ ਨੂੰ ਭਾਰੀ ਪੈ ਸਕਦਾ ਹੈ । ਇਸੇ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕੀਤਾ ਸੀ ।