India Sports

PM MODI ਨੇ ਓਲੰਪਿਕ ਖਿਡਾਰੀਆਂ ਨਾਲ ਕੀਤੀ ਮੁਲਾਕਾਤ! ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦਿੱਤੇ ਤੋਹਫ਼ੇ

ਬਿਉਰੋ ਰਿਪੋਰਟ – ਲਾਲ ਕਿਲੇ ’ਤੇ ਪ੍ਰਧਾਨ ਮੰਤਰੀ (PM NARENDRA MODI) ਦੇ ਭਾਸ਼ਣ ਸੁਣਨ ਤੋਂ ਬਾਅਦ ਓਲੰਪਿਕ ਖਿਡਾਰੀਆਂ (PARIS OLYMPIC 2024) ਨੇ ਪੀਐੱਮ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 7 ਲੋਕ ਕਲਿਆਣ ਮਾਰਗ ’ਤੇ ਮਿਲੇ। ਇਸ ਦੌਰਾਨ ਖਿਡਾਰੀਆਂ ਨੇ ਪੀਐੱਮ ਮੋਦੀ ਨੂੰ ਗਿਫ਼ਟ ਵੀ ਦਿੱਤੇ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਕਾਂਸੇ ਦਾ ਤਗਮਾ ਜੇਤੂ ਖਿਡਾਰਣ ਮਨੂ ਭਾਕਰ (MANU BHAKAR) ਨਾਲ ਮੁਲਾਕਾਤ ਕੀਤੀ। ਜਿੱਥੇ ਮਨੂ ਪੀਐੱਮ ਨੂੰ ਪਿਸਤੌਲ ਵਿਖਾਉਂਦੀ ਹੋਈ ਨਜ਼ਰ ਆਈ, ਦੱਸਿਆ ਜਾ ਰਿਹਾ ਹੈ ਕਿ ਮਨੂ ਨੇ ਆਪਣੀ ਸ਼ੂਟਿੰਗ ਪਿਸਟਲ ਪੀਐੱਮ ਮੋਦੀ ਨੂੰ ਭੇਟ ਕੀਤੀ ਹੈ। ਮਨੂ ਦੇ ਨਾਲ 10 ਮੀਟਰ ਡਬਲ ਸ਼ੂਟਿੰਗ ਦੇ ਜੇਤੂ ਸਰਬਜੋਤ ਸਿੰਘ (SARABJOT SINGH) ਨਾਲ ਵੀ ਪ੍ਰਧਾਨ ਮੰਤਰੀ ਨੇ ਮੁਲਾਕਾਤ ਕੀਤੀ।

ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਬੈਟਮਿੰਟਨ ਵਿੱਚ ਚੌਥੇ ਨੰਬਰ ’ਤੇ ਰਹੇ ਲਕਸ਼ੇ ਸੈਨ ਨਾਲ ਵੀ ਗੱਲ ਕਰਦੇ ਹੋਏ ਨਜ਼ਰ ਆਏ। ਓਲੰਪਿਕ ਵਿੱਚ ਲਕਸ਼ੇ ਸੈਮੀਫਾਈਨਲ ਤੱਕ ਪਹੁੰਚੇ ਪਰ ਉਸ ਤੋਂ ਬਾਅਦ ਹਾਰ ਅਤੇ ਫਿਰ ਕਾਂਸੇ ਦੇ ਤਗਮੇ ਲਈ ਖੇਡਿਆ ਮੈਚ ਵੀ ਨਹੀਂ ਜਿੱਤ ਸਕੇ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।

ਫਿਰ ਰੈਸਲਿੰਗ ਵਿੱਚ ਇਕ ਹੀ ਓਲੰਪਿਕ ਮੈਡਲ ਜੇਤੂ ਪਹਿਲਵਾਨ ਅਮਨ ਸਹਿਰਾਵਤ ਅਤੇ ਭਾਤਰੀ ਹਾਕੀ ਟੀਮ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਆਪੋ-ਆਪਣੀ ਜਰਸੀ ਸੌਂਪੀ, ਜਿਸ ’ਤੇ ਭਾਰਤੀ ਖਿਡਾਰੀਆਂ ਦੇ ਦਸਤਖ਼ਤ ਹੋਏ ਸਨ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਪਣੀ ਟੀਮ ਵੱਲੋਂ ਪ੍ਰਧਾਨ ਮੰਤਰੀ ਨੂੰ ਹਾਕੀ ਸਟਿੱਕ ਭੇਟ ਕੀਤੀ।

ਕੁਝ ਭਾਰਤੀ ਖਿਡਾਰੀ ਅਜੇ ਤੱਕ ਘਰ ਨਹੀਂ ਪਰਤੇ ਹਨ। ਜਿਸ ਵਿੱਚ ਜੈਵਲਿਨ ਥ੍ਰੋਅਰ ਦੇ ਹੀਰੋ ਸਿਲਵਰ ਮੈਡਲ ਜੇਤੂ ਨੀਰਜ ਚੋਪੜਾ ਅਤੇ ਵਿਨੇਸ਼ ਫੋਗਾਟ ਸ਼ਾਮਲ ਹਨ। ਨੀਰਜ ਸਰਜਰੀ ਦੇ ਲਈ ਜਰਮਨੀ ਗਏ ਹਨ ਅਤੇ ਉਹ 1 ਮਹੀਨੇ ਬਾਅਦ ਭਾਰਤ ਪਰਤੇਗਾ। ਜਦਕਿ ਪਹਿਲਵਾਨ ਵਿਨੇਸ਼ ਫੋਗਾਟ 17 ਅਗਸਤ ਨੂੰ ਭਾਰਤ ਪਰਤੇਗੀ। ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵੀ ਇਸ ਈਵੈਂਟ ਦਾ ਹਿੱਸਾ ਨਹੀਂ ਬਣੀ। ਸਿੰਧੂ ਪੈਰਿਸ ਓਲੰਪਿਕ ਦੌਰਾਨ ਰਾਊਂਡ ਆਫ 16 ਵਿੱਚ ਹਾਰ ਕੇ ਤਗਮੇ ਦੀ ਇਤਿਹਾਸਕ ਹੈਟ੍ਰਿਕ ਤੋਂ ਖੁੰਝ ਗਈ ਸੀ।

ਇਸ ਤੋਂ ਪਹਿਲਾਂ ਭਾਰਤੀ ਓਲੰਪਿਕ ਟੀਮ ਦੇ ਖਿਡਾਰੀਆਂ ਨੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨਾਲ ਮੁਲਾਕਾਤ ਕੀਤੀ ਸੀ। ਰਾਸ਼ਟਰਪਤੀ ਨੇ ਉਨ੍ਹਾਂ ਦਾ ਸਨਮਾਨ ਕੀਤਾ ਸੀ।