‘ਦ ਖ਼ਾਲਸ ਬਿਊਰੋ:- ਅਯੁੱਧਿਆ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਿਰ ‘ਚ ਭੂਮੀ ਪੂਜਾ ਕਰਨ ਤੋਂ ਬਾਅਦ ਡਿਜ਼ੀਟਲ ਬਟਨ ਦਬਾ ਕੇ ਰਾਮ ਮੰਦਿਰ ਦੇ ਨੀਂਹ ਪੱਥਰ ਦਾ ਉਦਘਾਟਨ ਕੀਤਾ ਅਤੇ ਰਾਮ ਮੰਦਿਰ ਦੀ ਟਿਕਟ ਵੀ ਜਾਰੀ ਕੀਤੀ। ਇਸ ਮੌਕੇ ਰਾਮ ਭੂਮੀ ਮੰਦਿਰ ਦੇ ਮਖੀ ਨ੍ਰਿਤਿਆ ਗੋਪਾਲ ਦਾਸ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੂ.ਪੀ ਦੇ ਮੁੱਖ ਮੰਤਰੀ ਅਦੱਤਿਆ ਨਾਥ ਯੋਗੀ ਅਤੇ RSS ਦੇ ਮੁਖੀ ਮੋਹਨ ਭਾਗਵਤ ਵੀ ਮੌਜੂਦ ਰਹੇ।
ਇਸ ਮੌਕੇ ਵੱਖ-ਵੱਖ ਧਰਮਾਂ ਨਾਲ ਸਬੰਧਿਤ ਸਾਰੇ ਲੋਕ ਪਹੁੰਚੇ ਹੋਏ ਹਨ, ਇਸ ਮੌਕੇ ਖਾਸ ਤੌਰ ‘ਤੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੀ ਪਹੁੰਚੇ, PM ਮੋਦੀ ਦੀ ਸ਼ਲਾਘਾ ਕਰਦਿਆਂ ਸਾਬਕਾ ਜਥੇਦਾਰ ਸਾਹਿਬ ਨੇ ਕਿਹਾ ਕਿ ਰਾਮ ਮੰਦਿਰ ਵਿੱਚ ਭੂਮੀ ਪੂਜਨ ਦੇ ਉਦਘਾਟਨ ਦੀ ਦੇਸ਼ ਭਰ ਵਿੱਚ ਪ੍ਰਸ਼ੰਸਾ ਹੋਵੇਗੀ ਅਤੇ ਇਹ ਇੱਕ ਅਲੌਕਿਕ ਦ੍ਰਿਸ਼ ਹੋਵੇਗਾ।
ਅਯੁੱਧਿਆ ਪਹੁੰਚੀ ਸਿੱਖ ਸੰਗਤ ਵੱਲੋਂ ਮੰਦਿਰ ਦੇ ਨਿਰਮਾਣ ਲਈ ਧਾਰਮਿਕ ਅਸਥਾਨਾਂ ਤੋਂ ਮਿੱਟੀ, ਰੇਤ ਅਤੇ ਪੰਜ ਗੁਰਦੁਆਰਿਆਂ ਤੋਂ ਸਰੋਵਰ ਦਾ ਜਲ ਵੀ ਲਿਜਾਇਆ ਗਿਆ ਅਤੇ ਅਰਦਾਸ ਵੀ ਕੀਤੀ ਗਈ।