India International

ਕੀ ਪੁਤੀਨ ਨੂੰ ਪਸੰਦ ਆਵੇਗਾ PM ਮੋਦੀ ਦੀ ਯੂਕਰੇਨ ਦੇ ਰਾਸ਼ਟਰਪਤੀ ਨੂੰ ਦਿੱਤੀ ਗਈ ਪੇਸ਼ਕਸ਼ ?

 

ਬਿਉਰੋ ਰਿਪੋਰਟ – ਰੂਸ ਅਤੇ ਯੂਕਰੇਨ (RUSSIA-UKRAIN) ਵਿਚਾਲੇ ਢਾਈ ਸਾਲ ਤੋਂ ਜਾਰੀ ਜੰਗ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM NARINDER MODI) ਸ਼ੁੱਕਰਵਾਰ ਨੂੰ ਯੂਕਰੇਨ ਪਹੁੰਚੇ । ਜਿਸ ਤੋਂ ਬਾਅਦ ਪ੍ਰਧਾਨ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਿਰ ਜੇਲੈਂਸਕੀ (Volodymyr Zelenskyy)ਨੂੰ ਭਾਰਤ ਆਉਣ ਦਾ ਸੱਦਾ ਦੇ ਦਿੱਤਾ । ਜੈਲੈਂਸਕੀ ਨਾਲ ਮੁਲਾਕਾਤ ਦੌਰਾਨ ਪੀਐੱਮ ਮੋਦੀ ਨੇ ਕਿਹਾ ਭਾਰਤ ਸ਼ਾਂਤੀ ਚਾਹੁੰਦਾ ਹੈ । ਮੈਂ ਕੁਝ ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਪੁਤੀਨ ਨੂੰ ਮਿਲਿਆ ਸੀ । ਉਸ ਵੇਲੇ ਮੈਂ ਮੀਡੀਆ ਦੇ ਸਾਹਮਣੇ ਅੱਖ ਵਿੱਚ ਅੱਖ ਮਿਲਾਕੇ ਕਿਹਾ ਸੀ ਕਿ ਇਹ ਜੰਗ ਦਾ ਸਮਾਂ ਨਹੀਂ ਹੈ ।

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜੈਲੇਂਸਕੀ ਦੇ ਵਿਚਾਲੇ ਯੂਕਰੇਨ ਦੇ ਮੈਕਿੰਸਕੀ ਪੈਲੇਸ ਵਿੱਚ ਤਕਰੀਬਨ 3 ਘੰਟੇ ਤੱਕ ਬੈਠਕ ਹੋਈ । ਦੋਵਾਂ ਦੇਸ਼ਾਂ ਵਿਚਾਲੇ ਕਈ ਮੁੱਦਿਆਂ ਦੇ ਨਾਲ ਰੂਸ ਤੋਂ ਤੇਲ ਖਰੀਦਣ ‘ਤੇ ਵੀ ਗੱਲਬਾਤ ਹੋਈ । ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਇਹ ਮਾਰਕਿਟ ਦੇ ਹਾਲਾਤਾਂ ‘ਤੇ ਨਿਰਭਰ ਕਰਦਾ ਹੈ ਇਸ ਦੇ ਪਿੱਛੇ ਸਿਆਸਤ ਨਹੀਂ ਹੈ । ਪ੍ਰਧਾਨ ਮੰਤਰੀ ਨੇ ਜੰਗ ਵਿੱਚ ਮਾਰ ਗਏ ਬੱਚਿਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਹੈ ।

PM ਮੋਦੀ ਨੇ ਕਿਹਾ ਸ਼ਾਂਤੀ ਦੀ ਹਰ ਕੋਸ਼ਿਸ਼ ਲਈ ਮੈਂ ਹਰ ਤਰ੍ਹਾਂ ਨਾਲ ਕੰਮ ਕਰਨ ਨੂੰ ਤਿਆਰ ਹਾਂ । ਜੇਕਰ ਨਿੱਜੀ ਤੌਰ ‘ਤੇ ਵੀ ਕੋਈ ਯੋਗਦਾਨ ਪਾ ਸਕਦਾ ਹਾਂ ਤਾਂ ਇੱਕ ਦੋਸਤ ਹੋਣ ਦੇ ਨਾਤੇ ਮੈਂ ਜ਼ਰੂਰ ਕਰਾਂਗਾ ।