ਬਿਉਰੋ ਰਿਪੋਰਟ : ਅਯੁੱਧਿਆ ਵਿੱਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ ਨਾਲ 500 ਸਾਲਾਂ ਤੋਂ ਚੱਲਿਆ ਆ ਰਿਹਾ ਬਾਬਰੀ ਮਸਜਿਦ ਨਾਲ ਜੁੜਿਆ ਧਾਰਮਿਕ ਵਿਵਾਦ ਕਿਧਰੇ ਨਾ ਕਿਧਰੇ ਹੁਣ ਖ਼ਤਮ ਹੋ ਗਿਆ ਹੈ । ਹਾਲਾਂਕਿ ਵਿਰੋਧੀ ਸਿਆਸੀ ਜਮਾਤ ਲੋਕਸਭਾ ਚੋਣਾਂ ਤੋਂ ਪਹਿਲਾਂ ਮੰਦਰ ਦੇ ਉਦਘਾਟਨ ਦੀ ਟਾਇਮਿੰਗ ਨੂੰ ਲੈਕੇ ਸਵਾਲ ਜ਼ਰੂਰ ਚੁੱਕ ਰਹੇ ਹਨ ਅਤੇ ਸਮਾਗਮ ਦਾ ਹਿੱਸਾ ਨਹੀਂ ਬਣੇ ਹਨ । ਧਾਰਮਿਕ ਪੱਖੋਂ ਵੀ ਸ਼ੰਕਰਾਚਾਰਿਆ ਅਧੂਰੇ ਮੰਦਰ ਵਿੱਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਤਾ ਨੂੰ ਗਲਤ ਦੱਸ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗੰਭੀਰ ਸਵਾਲ ਚੁੱਕ ਰਹੇ ਸਨ । ਪਰ 24 ਘੰਟੇ ਪਹਿਲਾਂ ਹੁਣ ਸ਼ੰਕਰਾਚਾਰਿਆ ਨੇ ਵੀ ਆਪਣਾ ਸਟੈਂਡ ਬਦਲ ਲਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਨਾਲ ਹਿੰਦੂਆਂ ਨੂੰ ਫਾਇਦਾ ਹੋਇਆ ਹੈ,ਮੰਦਰ ਬਣਨ ਕਾਮਯਾਬੀ ਹਾਸਲ ਹੋਈ। ਸ਼ੰਕਰਾਚਾਰਿਆ ਦਾ ਇਹ ਬਦਲਿਆ ਹੋਇਆ ਰੂਪ ਸਮਝਣ ਵਾਲਿਆਂ ਨੂੰ ਸਮਝ ਆ ਗਿਆ ਹੋਵੇਗਾ । ਪਰ ਮੰਦਰ ਤੋਂ ਮਸਜਿਦ ਅਤੇ ਮਸਜਿਦ ਤੋਂ ਮੰਦਰ ਦੇ 500 ਸਾਲ ਦੌਰਾਨ ਵਾਪਰੇ ਘਟਨਾਕ੍ਰਮ ਸਿਲਸਿਲੇਵਾਰ ਪੂਰੀ ਕਹਾਣੀ ਦੱਸ ਦੇ ਹਾਂ ਕਿਵੇਂ ਇਸ ‘ਤੇ ਸਿਆਸੀ ਰੋਟੀਆਂ ਸੇਕੀਆਂ ਗਈਆਂ,ਪ੍ਰਧਾਨ ਮੰਤਰੀ ਦੀ ਕੁਰਸੀ ਦੇ ਸੁਪਣੇ ਵੇਖੇ ਗਏ, ਧਰਮਾਂ ਦੇ ਨਾਂ ‘ਤੇ ਫਿਰਕੂ ਦੰਗੇ ਕਰਵਾਏ ਗਏ ਅਤੇ ਅਖੀਰ ਵਿੱਚ ਦੇਸ਼ ਦੀ ਸੁਪਰ੍ਰੀਮ ਅਦਾਲਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਇਤਿਹਾਸ ਫੈਸਲਾ ਦੇ ਇਸ ਵਿਵਾਦ ਨੂੰ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ।
ਰਾਮ ਮੰਦਰ ਦੀ ਕਹਾਣੀ ਬਾਬਰੀ ਮਸਜਿਸ ਬਣਨ ਦੇ 330 ਸਾਲ ਦੇ ਬਾਅਦ ਸ਼ੁਰੂ ਹੋਈ ਸੀ ਅਤੇ ਇਸ ਦੀ ਕਾਨੂੰਨ ਲੜਾਈ ਦੀ ਗੱਲ ਕਰੀਏ ਤਾਂ ਇਹ ਤਕਰੀਬਨ 134 ਸਾਲ ਤੱਕ ਚੱਲੀ । 1526 ਇਹ ਉਹ ਸਾਲ ਸੀ ਜਦੋਂ ਮੁਗਲ ਸ਼ਾਸਕ ਬਾਬਰ ਭਾਰਤ ਆਇਆ ਸੀ । ਕਿਹਾ ਜਾਂਦਾ ਹੈ ਕਿ 2 ਸਾਲ ਬਾਅਦ ਬਾਬਰ ਨੇ ਸੂਬੇਦਾਰ ਮੀਰਬਾਕੀ ਨੇ ਅਯੁੱਧਿਆ ਵਿੱਚ ਇੱਸ ਮਸਜਿਦ ਬਣਵਾਈ । ਇਹ ਮਸਜਿਦ ਉਸੇ ਥਾਂ ‘ਤੇ ਬਣੀ ਸੀ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ। ਬਾਬਰ ਦੇ ਸਨਮਾਨ ਵਿੱਚ ਮੀਰ ਬਾਕੀ ਨੇ ਇਸ ਮਸਜਿਦ ਦਾ ਨਾਂ ਬਾਬਰੀ ਮਸਜਿਦ ਰੱਖਿਆ ਸੀ । ਇਸ ਦੌਰਾਨ ਭਾਰਤ ਵਿੱਚ ਮੁਗਲ ਸ਼ਾਸਨ ਫੈਲ ਦਾ ਰਿਹਾ ਸੀ । 1528 ਤੋਂ 1853 ਤੱਕ ਹਿੰਦੂ ਸ਼ਾਸ਼ਕ ਵੀ ਇਸ ਦੇ ਖਿਲਾਫ ਖੁੱਲ ਕੇ ਨਹੀਂ ਬੋਲ ਦੇ ਸਨ । 19ਵੀਂ ਸਦੀ ਵਿੱਚ ਦੋਂ ਮੁਗਲਾ ਦਾ ਸ਼ਾਸਨ ਕਮਜ਼ੋਰ ਪੈਣ ਲੱਗਿਆ ਅਤੇ ਬ੍ਰਿਟਿਸ਼ ਦਾ ਸ਼ਾਸਨ ਆਇਆ ਤਾਂ ਹਿੰਦੂਆਂ ਨੇ ਇਸ ਮੁੱਦੇ ਨੂੰ ਚੁੱਕਿਆ ਅਤੇ ਰਾਮ ਮੰਦਰ ਦੀ ਲੜਾਈ ਸ਼ੁਰੂ ਹੋਈ ।
ਮੀਰਬਾਕੀ ਦੇ ਮਸਜਿਸ ਬਣਾਉਣ ਦੇ 330 ਸਾਲ ਬਾਅਦ ਪਹਿਲੀ ਵਾਰ 1858 ਵਿੱਚ ਕਾਨੂੰਨੀ ਲੜਾਈ ਸ਼ਰੂ ਹੋਈ। ਰਾਮ ਜਨਮ ਭੂਮੀ ਵਾਲੀ ਥਾਂ ‘ਤੇ ਪਹਿਲੀ ਵਾਰ ਹਵਨ ਅਤੇ ਪੂਜਾ ਕਰਨ ‘ਤੇ FIR ਦਰਜ ਹੋਈ । 1 ਦਸੰਬਰ 1858 ਵਿੱਚ ਅਵਧ ਦੇ ਥਾਣੇਦਾਰ ਸੀਤਲ ਦੂਬੇ ਨੇ ਰਿਪੋਰਟ ਲਿਖਿਆ ਗਿਆ ਕਿ ਇੱਥੇ ਇੱਕ ਚਬੂਤਰਾ ਬਣਿਆ ਹੈ,ਇਹ ਪਹਿਲੀ ਕਾਨੂੰਨੀ ਦਸਤਾਵੇਜ਼ ਸੀ । ਜਿਸ ਤੋਂ ਰਾਮ ਦੇ ਪ੍ਰਤੀਕ ਹੋਣ ਦਾ ਪ੍ਰਮਾਣ ਮਿਲਿਆ । ਇਸ ਦੇ ਬਾਅਦ ਕੱਢਿਆਲੀ ਤਾਰਾ ਲੱਗਾ ਦਿੱਤੀਆਂ ਗਈਆਂ ਅਤੇ ਵਿਵਾਦਿਤ ਜ਼ਮੀਨ ਦੇ ਅੰਦਰ ਅਤੇ ਬਾਹਰ ਮੁਸਲਮਾਨ ਅਤੇ ਹਿੰਦੀ ਭਾਈਚਾਰੇ ਵਿੱਚ ਵੱਖ-ਵੱਖ ਪੂਜਾ ਅਤੇ ਨਮਾਜ਼ ਦੀ ਇਜਾਜ਼ਤ ਦਿੱਤੀ ਗਈ ।
1885 ਵਿੱਚ ਹੋਈ ਇੱਕ ਘਟਨਾ ਤੋਂ ਬਾਅਦ 27 ਸਾਲ ਬਾਅਦ 1885 ਵਿੱਚ ਰਾਮ ਜਨਮ ਭੂਮੀ ਦੀ ਲੜਾਈ ਅਦਾਲਤ ਪਹੁੰਚੀ । ਨਿਮੋਹੀ ਅਖਾੜੇ ਦੇ ਮਹੰਦ ਰਘੁਬਰ ਦਾਸ ਨੇ ਫੈਜਾਬਾਦ ਅਦਾਲਤ ਵਿੱਚ ਦੀਵਾਨੀ ਮੁਕਦਮਾ ਪਾਇਆ । ਮੰਗ ਕੀਤੀ ਗਈ ਕਿ ਰਾਮ ਚਬੂਤਰੇ ਦੇ ਕੋਲ ਇੱਕ ਆਰਜੀ ਮੰਦਰ ਨੂੰ ਪੱਕਾ ਕਰਕੇ ਛੱਤ ਬਣਾਈ ਜਾਵੇ। ਜਜ ਨੇ ਕਿਹਾ ਹਿੰਦੂਆਂ ਨੂੰ ਪੂਜਾ ਦਾ ਅਧਿਕਾਰ ਹੈ । ਪਰ ਡੀਸੀ ਨੇ ਛੱਤ ਪਾਉਣ ਦੀ ਇਜਾਜ਼ਤ ਨਹੀ ਦਿੱਤੀ ।
ਅਜ਼ਾਦੀ ਦੀ ਲੜਾਈ ਦੇ ਨਾਲ ਰਾਮ ਮੰਦਰ ਦੀ ਲੜਾਈ ਵੀ ਜਾਰੀ ਰਹੀ । 22 ਦਸੰਬਰ ਨੂੰ ਗੁੰਮਦ ਦੇ ਹੇਠਾਂ ਭਗਵਾਨ ਰਾਮ ਦੀ ਮੂਰਤੀ ਨੂੰ ਸਥਾਪਤ ਕੀਤਾ ਗਿਆ । ਅਜ਼ਾਦੀ ਦੇ ਬਾਅਦ 16 ਜਨਵਰੀ 1950 ਨੂੰ ਹਿੰਦੂ ਮਹਾਸਭਾ ਦੇ ਮੈਂਬਰ ਗੋਪਾਲ ਸਿੰਘ ਨੇ ਫੈਜਾਬਾਦ ਅਦਾਲਤ ਵਿੱਚ ਪਹਿਲਾਂ ਮੁਕਦਮਾ ਦਰਜ ਕੀਤਾ। ਸ਼ਿਖਾਰਦ ਦੇ ਢਾਂਚੇ ਦੇ ਹੇਠਾਂ ਭਗਵਾਨ ਦੀ ਮੂਰਤੀ ਅਤੇ ਪੂਜਾ ਦੀ ਇਜਾਜ਼ਤ ਮੰਗੀ ਗਈ। 3 ਮਾਰਚ 1951 ਵਿੱਚ ਅਦਾਲਤ ਨੇ ਮੁਸਲਮਾਨ ਭਾਈਚਾਰੇ ਨੂੰ ਪੂਜਾ ਵਿੱਚ ਕੋਈ ਵੀ ਖੱਲਣ ਨਾ ਪਾਉਣ ਨੂੰ ਕਿਹਾ ਅਤੇ ਪੂਜਾ ਦੀ ਇਜਾਜ਼ਤ ਦਿੱਤੀ ਗਈ ।
18 ਦਸੰਬਰ 1961 ਵਿੱਚ ਕੇਂਦਰੀ ਸੁੰਨੀ ਵਕਫ ਬੋਰਡ ਨੇ ਮੁਕਦਮਾ ਦਾਇਰ ਕਰਦੇ ਹੋਏ ਕਿਹਾ ਇਹ ਥਾਂ ਮੁਸਲਮਾਨ ਭਾਈਚਾਰੇ ਦੀ ਹੈ ਹਿੰਦੂਆਂ ਤੋਂ ਲੈਕੇ ਮੁਸਲਮਾਨਾ ਨੂੰ ਦਿੱਤਾ ਜਾਵੇ। ਢਾਂਚੇ ਦੇ ਅੰਦਰੋ ਮੂਰਤੀਆਂ ਹਟਾਉਣ ਦੀ ਮੰਗ ਕੀਤੀ ਗਈ । ਅਦਾਲਤ ਵਿੱਚ ਇਹ ਮਾਮਲਾ ਚੱਲ ਦਾ ਰਿਹਾ ।
8 ਅਪ੍ਰੈਲ 1984 ਵਿੱਚ ਦਿੱਲੀ ਵਿੱਚ ਸੰਤ ਸਮਾਜ ਨੇ ਰਾਮ ਮੰਦਰ ਦਾ ਤਾਲਾ ਖੁੱਲਵਾਉਣ ਦੇ ਲਈ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ । 1 ਫਰਵਰੀ 1986 ਨੂੰ ਫੈਜਾਬਾਦ ਦੀ ਜ਼ਿਲ੍ਹਾਂ ਅਦਾਲਤ ਨੇ ਸਥਾਨਕ ਵਕੀਲ ਉਮੇਸ਼ ਪਾਂਡਿਆ ਦੀ ਅਰਜ਼ੀ ਤੇ ਤਾਲਾ ਖੋਲਣ ਦਾ ਹੁਕਮ ਦਿੱਤਾ । ਫੈਸਲੇ ਦੇ ਖਿਲਾਫ ਇਲਾਹਾਬਾਦ ਹਾਈਕੋਰਟ ਵਿੱਚ ਅਪੀਲ ਕੀਤੀ ਗਈ ਪਰ ਉਹ ਖਾਰਜ ਹੋ ਗਈ। 9 ਨਵੰਬਰ 1989 ਨੂੰ ਰਾਮ ਜਨਮ ਭੂਮੀ ਵਿੱਚ ਮੰਦਰ ਦੇ ਸ਼ਿਲਾਨਿਆਸ ਦਾ ਐਲਾਨ ਹੋਇਆ । ਵਿਵਾਦ ਦੇ ਵਿਚਾਲੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਜਾਜ਼ਤ ਦੇ ਦਿੱਤੀ ।
ਸਤੰਬਰ 1990 ਨੂੰ ਬੀਜੇਪੀ ਦੇ ਆਗੂ ਲਾਲ ਕ੍ਰਿਸ਼ਣ ਅਡਵਾਨੀ ਨੇ ਰਾਮ ਮੰਦਰ ਦੇ ਲਈ ਰੱਥ ਯਾਤਰਾ ਕੱਢੀ। ਜਿਸ ਤੋਂ ਬਾਅਦ ਰਾਮ ਜਨਮ ਭੂਮੀ ਅੰਦੋਲਨ ਤੇਜ਼ ਹੋ ਗਿਆ । ਅਡਵਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਬੀਜੇਪੀ ਦੀ ਹਮਾਇਤ ਨਾਲ ਬਣੀ ਜਨਤਾ ਦਲ ਦੀ ਸਰਕਾਰ ਟੁੱਟ ਗਈ । ਕਾਂਗਰਸ ਦੀ ਹਮਾਇਤ ਨਾਲ ਚੰਦਰਸ਼ੇਖੜ ਪ੍ਰਧਾਨ ਮੰਤਰੀ ਬਣ ਗਏ । ਜ਼ਿਆਦਾ ਦੇਰ ਸਰਕਾਰ ਨਹੀਂ ਟਿੱਕ ਸਕੀ ਅਤੇ ਕੇਂਦਰ ਵਿੱਚ ਮੁੜ ਤੋਂ ਕਾਂਗਰਸ ਦੀ ਸਰਕਾਰ ਆ ਗਈ ।
ਫਿਰ ਉਹ ਇਤਿਹਾਸ ਤਰੀਕ 6 ਦਸੰਬਰ 1992 ਆਈ ਜਦੋਂ ਹਜ਼ਾਰਾ ਕਾਰਸੇਵਕਾਂ ਨੇ ਰੂਪ ਵਿੱਚ ਆਈ ਭੀੜ ਨੇ ਮਸਜਿਦ ਢਾਹ ਦਿੱਤੀ । ਸ਼ਾਮ ਤੱਕ ਆਰਜੀ ਮੰਦਰ ਤਿਆਰ ਕੀਤਾ ਗਿਆ ਪੂਜਾ ਵੀ ਸ਼ੁਰੂ ਹੋ ਗਈ । ਤਤਕਾਲੀ ਪ੍ਰਧਾਨ ਮੰਤਰੀ ਨਰਮਿਮਹਾ ਰਾਓ ਨੇ ਬੀਜੇਪੀ ਦੀ ਕਲਿਆਣ ਸਿੰਘ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਅਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ । ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਲਈ ਹਿੱਸਿਆਂ ਵਿੱਚ ਫਿਰਕੂ ਦੰਗੇ ਹੋਏ,ਸੈਂਕੜੇ ਲੋਕ ਮਾਰੇ ਗਏ । ਬੀਜੇਪੀ ਦੇ ਹਜ਼ਾਰਾਂ ਵਰਕਰਾਂ ‘ਤੇ ਮੁਕਦਮੇ ਦਰਜ ਹੋਏ ।
ਬਾਬਰੀ ਮਸਜਿਦ ਢਾਏ ਜਾਣ ਦੇ 2 ਦਿਨ ਬਾਅਦ 8 ਦਸੰਬਰ ਤੱਕ ਅਯੁੱਧਿਆ ਵਿੱਚ ਕਰਫਿਊ ਸੀ । ਵਕੀਲ ਹਰਿਸ਼ੰਕਰ ਜੈਨ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਕੇ ਕਿਹਾ ਭਗਵਾਨ ਰਾਮ ਭੁੱਖੇ ਹਨ ਭੋਗ ਦੀ ਇਜਾਜ਼ਤ ਦਿੱਤੀ ਜਾਵੇ। 25 ਦਿਨ ਬਾਅਦ ਮੁੜ ਤੋਂ ਦਰਸ਼ਨ ਅਤੇ ਪੂਜਾ ਦੀ ਇਜਾਜ਼ਤ ਮਿਲੀ। 7 ਜਨਵਰੀ 1993 ਨੂੰ ਕੇਂਦਰ ਸਰਕਾਰ ਨੇ ਕਲਿਆਣ ਸਿੰਘ ਸਰਕਾਰ ਵੱਲੋਂ ਰਾਮ ਜਨਮ ਭੂਮੀ ਟਰਸਟ ਨੂੰ ਦਿੱਤੀ ਗਈ 67 ਏਕੜ ਜ਼ਮੀਨ ਵਾਪਸ ਲੈ ਲਈ ।
ਅਪ੍ਰੈਲ 2002 ਵਿੱਚ ਯੂਪੀ ਹਾਈਕੋਰਟ ਵਿੱਚ ਵਿਵਾਦਿਤ ਜ਼ਮੀਨ ਦੇ ਮਾਲਿਕਾਨਾ ਹੱਕ ਦੇ ਲਈ ਸੁਣਵਾਈ ਸ਼ੁਰੂ ਹੋਈ । ਹਾਈਕੋਰਟ ਨੇ 5 ਮਾਰਚ 2003 ਵਿੱਚ ਭਾਰਤੀ ਪੁਰਾਤਤਵ ਸਰਵੇਂ ਨੂੰ ਵਿਵਾਦਿਤ ਥਾਂ ਦੀ ਖੁਦਾਈ ਦੇ ਨਿਰਦੇਸ਼ ਦਿੱਤੇ । 22 ਅਗਸਤ 2003 ਨੂੰ ਰਿਪੋਰਟ ਸੌਂਪੀ ਗਈ । ਜ਼ਮੀਨ ਦੇ ਹੇਠਾ ਵੱਡਾ ਹਿੰਦੂ ਮੰਦਰ ਦਾ ਢਾਂਚਾ ਹੋਣ ਦੀ ਗੱਲ ਦੱਸੀ ਗਈ ।
30 ਸਤੰਬਰ 2010 ਵਿੱਚ ਇਲਾਬਾਦ ਹਾਈਕੋਰਟ ਨੇ ਤਿੰਨ ਪੱਖ ਸ੍ਰੀਰਾਮ ਲਲਾ ਵਿਰਾਜਮਾਨ,ਨਿਮੋਹੀ ਅਖਾੜਾ,ਸੰਨੀ ਵਖਤ ਬੋਰਡ ਵਿੱਚ ਬਰਾਬਰ-ਬਰਾਬਰ ਥਾਂ ਵੰਡ ਦਿੱਤੀ । ਹਾਈਕੋਰਟ ਨੇ ਵਿੱਚ ਵਾਲੇ ਗੁੰਮਦ ਦੇ ਹੇਠਾਂ ਜਿੱਥੇ ਮੂਰਤੀ ਸੀ ਉਸ ਨੂੰ ਜਨਮ ਅਸਥਾਨ ਮੰਨਿਆ । 21 ਮਾਰਚ 2017 ਨੂੰ ਮਾਮਲਾ ਸੁਪਰੀਮ ਕੋਰਟ ਪਹੁੰਚਿਆ । ਹਿੰਦੂ ਅਤੇ ਮੁਸਲਮਾਨ ਭਾਈਚਾਰੇ ਨੂੰ ਰਾਜ਼ੀਨਾਮੇ ਨਾਲ ਫੈਸਲਾ ਕਰਨ ਲਈ ਕਿਹਾ ਗਿਆ । ਪਰ ਸਹਿਮਤੀ ਨਹੀਂ ਬਣ ਸਕੀ।
6 ਅਗਸਤ 2019 ਵਿੱਚ ਸੁਪਰੀਮ ਕੋਰਟ ਨੇ ਰੋਜ਼ਾਨਾ ਵਿਵਾਦਿਤ ਜ਼ਮੀਨ ਨੂੰ ਲੈਕੇ ਸੁਣਵਾਈ ਸ਼ੁਰੂ ਕੀਤੀ । 40 ਦਿਨ ਬਾਅਦ 16 ਅਕਤੂਬਰ 2019 ਨੂੰ ਸੁਣਵਾਈ ਪੂਰੀ ਹੋਈ । 9 ਨਵੰਬਰ 2019 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਸੁਪਰੀਮ ਕੋਰਟ ਦਾ ਇਤਿਹਾਸ ਫੈਸਲਾ ਆਇਆ। 134 ਸਾਲ ਬਾਅਦ ਸੁਪਰੀਮ ਕੋਰਟ ਨੇ ਵਿਵਾਦਿਤ ਜ਼ਮੀਨ ਨੂੰ ਰਾਮ ਮੰਦਰ ਮੰਨਿਆ ਅਤੇ 2.77 ਏਕੜ ਜ਼ਮੀਨ ਰਾਮਜਨਮ ਭੂਮੀ ਦੀ ਮੰਨੀ । ਨਿਮੋਹੀ ਅਖਾੜੇ ਅਤੇ ਸੁੰਨੀ ਵਕਫ ਬੋਰਡ ਦੇ ਦਾਵਿਆਂ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਨਿਰਦੇਸ਼ ਦਿੱਤੇ ਕਿ ਕੇਂਦਰ ਸਰਕਾਰ ਮੰਦਰ ਦੀ ਉਸਾਰੀ ਦੇ ਲਈ ਤਿੰਨ ਮਹੀਨੇ ਵਿੱਚ ਟਰਸਟ ਬਣਾਏ। ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਮੁਸਲਮਾਨ ਭਾਈਚਾਰੇ ਨੂੰ ਮਸਜਿਦ ਬਣਾਉਣ ਦੇ ਲਈ 5 ਏਕੜ ਜ਼ਮੀਨ ਵੱਖ ਤੋਂ ਦੇਵੇ।
5 ਅਗਸਤ 2020 ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੀ ਅਧਾਰਸ਼ੀਲਾ ਰੱਖੀ ਗਈ । ਜਿਸ ਵਿੱਚ ਪ੍ਰਧਾਨ ਮੰਤਰੀ ਸ਼ਾਮਲ ਹੋਏ । 134 ਸਾਲ ਬਾਅਦ ਹੁਣ 22 ਜਨਵਰੀ ਨੂੰ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਦੇ ਨਾਲ ਹੁਣ 23 ਜਨਵਰੀ ਤੋਂ ਆਮ ਲੋਕ ਦਰਸ਼ਨ ਰ ਸਕਣਗੇ।
23 ਜਨਵਰੀ ਨੂੰ ਰਾਮ ਮੰਦਰ ਵਿੱਚ ਪੂਜਾ ਦੀ ਮਰਿਆਦਾ ਤੈਅ ਹੋਵੇਗੀ । ਸਵੇਰ 3 ਵਜੇ ਪੂਜਾ ਅਤੇ ਸ਼ਿੰਗਾਰ ਦੀ ਤਿਆਰੀ ਹੋਵੇਗੀ। 4 ਵਜੇ ਭਗਵਾਨ ਰਾਮ ਨੂੰ ਜਗਾਇਆ ਜਾਵੇਗਾ । ਪਹਿਲੇ 5 ਵਾਰ ਆਰਤੀ ਹੋਵੇਗੀ । ਹਰ ਘੰਟੇ ਫੱਲ ਅਤੇ ਦੁੱਧ ਦਾ ਭੋਗ ਲਗਾਇਆ ਜਾਵੇਗਾ । ਹਰ ਰੋਜ਼ ਸਵੇਰ 8 ਵਜੇ ਤੋਂ ਰਾਤ 10 ਵਜੇ ਤੱਕ ਮੰਦਰ ਖੁੱਲੇਗਾ । ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਹੋਣ ਦੀ ਵਜ੍ਹਾ ਕਰੇ ਦਰਸ਼ਨ ਦਾ ਸਮਾਂ 15 ਤੋਂ 15 ਘੰਟੇ ਰੱਖਿਆ ਹੈ। ਦੁਪਹਿਰ 1 ਤੋਂ 3 ਵਜੇ ਤੱਕ ਦਰਸ਼ਨ ਬੰਦ ਰਹਿਣਗੇ। ਹਰ ਦਿਨ ਦੇ ਹਿਸਾਬ ਦੇ ਨਾਲ ਭਗਵਾਨ ਦੇ ਕੱਪੜਿਆ ਦੀ ਚੋਣ ਕੀਤੀ ਜਾਵੇਗੀ। ਸੋਮਵਾਰ ਨੂੰ ਸਫੇਦ ਅਤੇ ਖਾਸ ਮੌਕੇ ‘ਤੇ ਪੀਲੇ ਕੱਪੜੇ ਭਗਵਾਨ ਨੂੰ ਪੁਆਏ ਜਾਣਗੇ। ਮੰਗਲਵਾਰ ਨੂੰ ਲਾਲ,ਬੁੱਧਵਾਰ ਨੂੰ ਹਰਾ,ਵੀਰਵਾਰ ਨੂੰ ਪੀਲਾ,ਸ਼ੁੱਕਰਵਾਰ ਨੂੰ ਹਲਕਾ ਪੀਲਾ,ਸ਼ਨਿੱਚਰਵਾਰ ਨੀਲਾ,ਐਤਵਾਰ ਗੁਲਾਬੀ ਕੱਪੜੇ ਮੂਰਤੀ ਨੂੰ ਪੁਆਏ ਜਾਣਗੇ ।
ਸ੍ਰੀ ਰਾਮਜਨਮ ਭੂਮੀ ਟਰਸਟ ਦਾ ਖਜ਼ਾਨਾ ਸੰਭਾਲਣ ਵਾਲੇ ਗੋਵਿੰਦ ਦੇਵ ਗਿਰੀ ਦੇ ਮੁਤਾਬਿਕ ਹੁਣ ਤੱਕ ਰਾਮ ਮੰਦਰ ਦੀ ਉਸਾਰੀ ਤੇ 1,100 ਕਰੋੜ ਖਰਚ ਹੋ ਚੁੱਕੇ ਹਨ। ਪਰ ਮੰਦਰ ਨੂੰ ਪੂਰਾ ਕਰਨ ਦੇ ਲਈ 300 ਕਰੋੜ ਹੋਰ ਖਰਚ ਹੋਣਗੇ। ਮੰਦਰ ਦੀ ਉਸਾਰੀ ਦੇ ਲਈ ਅਦਾਕਾਰ ਅਕਸ਼ੇ ਕੁਮਾਰ,ਅਨੂਪਮ ਖੇਰ,ਅਤੇ ਦੱਖਣੀ ਭਾਰਤ ਦੇ ਅਦਾਕਾਰ ਪਵਨ ਕਲਿਆ ਦਾਨ ਕਰ ਚੁੱਕੇ ਹਨ । ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਿਕ ਸਿਰਫ ਪਵਨ ਕਲਿਆਣ ਹੀ 30 ਕਰੋੜ ਦੇ ਚੁੱਕੇ ਹਨ ।