The Khalas Tv Blog India BREAKING NEWS: PM ਮੋਦੀ ਨੇ ਦਿੱਲੀ NCR, ਮੁੰਬਈ ਅਤੇ ਕੋਲਕਾਤਾ ‘ਚ ਹਾਈਟੈੱਕ Covid-19 ਲੈਬਾਂ ਦਾ ਕੀਤਾ ਉਦਘਾਟਨ
India

BREAKING NEWS: PM ਮੋਦੀ ਨੇ ਦਿੱਲੀ NCR, ਮੁੰਬਈ ਅਤੇ ਕੋਲਕਾਤਾ ‘ਚ ਹਾਈਟੈੱਕ Covid-19 ਲੈਬਾਂ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਦੇ ਹੋਏ

‘ਦ ਖ਼ਾਲਸ ਬਿਊਰੋ (ਅਤਰ ਸਿੰਘ):- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਦਿੱਲੀ NCR, ਮੁੰਬਈ ਅਤੇ ਕੋਲਕਾਤਾ ‘ਚ ਹਾਈਟੈੱਕ Covid-19 ਲੈਬਾਂ ਦਾ ਉਦਘਾਟਨ ਕੀਤਾ। ਇਸ ਮੌਕੇ ਮੋਦੀ ਨੇ ਕਿਹਾ ਕਿ ਦੇਸ਼ ਦੇ ਇਹ ਤਿੰਨੇ ਵੱਡੇ ਸ਼ਹਿਰ ਆਰਥਿਕ ਗਤੀਵਿਧੀਆਂ ਦੇ ਵੱਡੇ ਸੈਂਟਰ ਹਨ। ਹੁਣ ਇਹਨਾਂ ਹਾਈਟੈੱਕ Covid-19 ਦੀਆਂ ਲੈਬਾਂ ਜ਼ਰੀਏ ਟੈਸਟਿੰਗ ਤੇਜੀ ਨਾਲ ਹੋਵੇਗੀ ਅਤੇ ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਨੂੰ ਕੋਰੋਨਾਵਾਇਰਸ ਖਿਲਾਫ ਜੰਗ ਲੜਨ ਲਈ ਵੱਡੀ ਤਾਕਤ ਮਿਲੇਗੀ। ਲੈਬਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹਨਾਂ ਲੈਬਾਂ ਵਿੱਚ ਕੋਰੋਨਾ ਟੈਸਟਿੰਗ ਦੇ ਨਾਲ-ਨਾਲ ਹੋਰ ਬਿਮਾਰੀਆਂ ਦੇ ਟੈਸਟ ਵੀ ਕੀਤੇ ਜਾਣਗੇ ।

Exit mobile version