India

‘ਮੁਹੱਬਤ ਦੀ ਦੁਕਾਨ ਚਲਾਉਣ ਵਾਲੀ ਕਾਂਗਰਸ ਨੇ ’84 ‘ਚ ਕੀ ਕੀਤਾ !

ਬਿਉਰੋ ਰਿਪੋਰਟ : ਬੇਭਰੋਸਗੀ ਮਤੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਲੋਕਸਭਾ ਵਿੱਚ ਬੋਲਣ ਪਹੁੰਚੇ ਤਾਂ ਵਿਰੋਧੀਆਂ ਧਿਰਾ ਦਾ INDIA ਗਠਜੋੜ ਉਨ੍ਹਾਂ ਦੇ ਨਿਸ਼ਾਨੇ ‘ਤੇ ਰਿਹਾ ਖਾਸ ਕਰਕੇ ਕਾਂਗਰਸ ਨੂੰ ਉਨ੍ਹਾਂ ਨੇ ਜਮਕੇ ਨਿਸ਼ਾਨਾ ਲਗਾਇਆ । ਇਸ ਦੌਰਾਨ ਪ੍ਰਧਾਨ ਮੰਤਰੀ ਨੇ 1984 ਦੇ ਨਸਲਕੁਸ਼ੀ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤੇ ਗਏ ਹਮਲੇ ਨੂੰ ਲੈਕੇ ਸਵਾਲ ਚੁੱਕੇ । ਪ੍ਰਧਾਨ ਮਤਰੀ ਨਰੇਂਦਰ ਮੋਦੀ ਨੇ ਕਿਹਾ ਰਾਹੁਲ ਗਾਂਧੀ ਮੁਹੱਬਤ ਦੀ ਦੁਕਾਨ ਦੀ ਗੱਲ ਕਰਦੇ ਹਨ ਜਦਕਿ ਇਨ੍ਹਾਂ ਨੇ ਨਫਰਤ ਵੇਚੀ ਹੈ ਅਤੇ ਸਿੱਖਾਂ ਤੇ ਜ਼ੁਲਮ ਕੀਤੇ । ਪ੍ਰਧਾਨ ਮੰਤਰੀ ਇੱਥੇ ਹੀ ਨਹੀਂ ਰੁੱਕੇ ਉਨ੍ਹਾਂ ਨੇ ਕਿਹਾ ਮਿਜ਼ੋਰਮ ਵਿੱਚ 5 ਮਾਰਚ 1966 ਵਿੱਚ ਇੰਦਰਾ ਗਾਂਧੀ ਨੇ ਭਾਰਤੀ ਹਵਾਈ ਫੋਜ ਕੋਲੋ ਆਪਣੇ ਹੀ ਨਾਗਰਿਕਾਂ ‘ਤੇ ਹਮਲਾ ਕਰਵਾਇਆ । ਫਿਰ ਇਨ੍ਹਾਂ ਨੇ ਸ੍ਰੀ ਅਕਾਲ ਤਖਤ ‘ਤੇ ਹਮਲਾ ਕਰਵਾਇਆ ਕਿਉਂਕਿ ਮਿਜ਼ੋਰਮ ਵਿੱਚ ਇਨ੍ਹਾਂ ਨੂੰ ਪਹਿਲਾਂ ਹੀ ਆਦਤ ਲੱਗ ਗਈ ਸੀ । ਇਸੇ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਨ ਲਈ ਪਹੁੰਚ ਗਏ । ਅਤੇ ਇੱਥੇ ਉਹ ਸਾਨੂੰ ਉਪਦੇਸ਼ ਦੇ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਾਂਗਰਸ ਪੱਛਮੀ ਬੰਗਾਲ ਵਿੱਚ ਖੱਬੇ ਪੱਖੀਆਂ ਤੇ TMC ਨਾਲ ਸਿਆਸੀ ਲੜਾਈ ਲੜਦੀ ਰਹੀ ਹੈ ਅਤੇ ਕੇਰਲਾ ਵਿੱਚ ਖੱਬੇ ਪੱਖੀਆਂ ਵਿਰੋਧ ਵਿੱਚ ਹਨ ਹੁਣ ਕਿਸ ਮੂੰਹ ਨਾਲ INDIA ਗਠਜੋੜ ਵਿੱਚ ਇਕੱਠੇ ਰਹਿ ਸਕਦੇ ਹਨ । ਉਨ੍ਹਾਂ ਨੂੰ ਆਪਣੇ ਇਤਿਹਾਸ ਵੇਖਣਾ ਚਾਹੀਦਾ ਹੈ । ਪੀਐੱਮ ਨੇ ਕਿਹਾ INDIA ਗਠਜੋੜ ਇੱਕ ਪਰਿਵਾਰ ਨੂੰ ਜ਼ਿੰਦਾ ਰੱਖਣ ਦੇ ਲਈ ਬਣਾਇਆ ਗਿਆ ਹੈ । ਬੈਂਗਲੁਰੂ ਵਿੱਚ ਇਨ੍ਹਾਂ ਨੇ UPA ਦਾ ਆਪ ਅੰਤਿਮ ਸਸਕਾਰ ਕੀਤਾ । ਉਨ੍ਹਾਂ ਨੇ ਵਿਰੋਧੀ ਧਿਰ ਦੇ INDIA ਗਠਜੋਰ ਨੂੰ ਘਮੰਡੀ ਗਠਜੋੜ ਦੱਸਿਆ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਾਂਧੀ ਪਰਿਵਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਅੰਬੇਡਕਰ ਤੋਂ ਲੈਕੇ ਚੌਧਰੀ ਚਰਨ ਸਿੰਘ ਤੱਕ ਨੂੰ ਇਸ ਪਰਿਵਾਰ ਨੇ ਉਨ੍ਹਾਂ ਦਾ ਹੱਕ ਨਹੀਂ ਲੈਣ ਦਿੱਤਾ। ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ‘ਤੇ ਤੰਜ ਕੱਸ ਦੇ ਹੋਏ ਕਿਹਾ ਇੱਕ ਆਗੂ ਨੂੰ ਕਿੰਨੀ ਵਾਰ ਲਾਂਚ ਕਰਨਗੇ । ਜਦੋਂ ਇਹ ਫੇਲ ਹੋ ਜਾਂਦੇ ਹਨ ਤਾਂ ਮੁਹੱਬਤ ਦੀ ਦੁਕਾਨ ਚਲਾਉਂਦੇ ਦਾ ਦਾਅਵਾ ਕਰਦੇ ਹਨ ।

ਪੀਐੱਮ ਨੇ ਕਿਹਾ ਤੁਸੀਂ ਮਣੀਪੁਰ ‘ਤੇ ਬੇਭਰੋਸਗੀ ਮਤਾ ਲੈਕੇ ਆਏ ਹੋ ਜਦਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਤੁਹਾਨੂੰ ਕਿਹਾ ਸੀ ਕਿ ਆਉ ਚਰਚਾ ਕਰੀਏ ਪਰ ਤੁਸੀਂ ਭੱਜ ਗਏ । ਪੀਐੱਮ ਨੇ ਕਿਹਾ ਅਸੀਂ ਮਣੀਪੁਰ ਦੀ ਔਰਤਾਂ ਦੇ ਨਾਲ ਖੜੇ ਹਾਂ ਅਸੀਂ ਔਰਤਾਂ ਨਾਲ ਜ਼ੁਲਮ ਕਰਨ ਵਾਲਿਆਂ ਨੂੰ ਨਹੀਂ ਬਖਸ਼ਾਂਗੇ, ਅਸੀਂ ਕੋਸ਼ਿਸ਼ਿ ਕਰ ਰਿਹਾ ਹਾਂ ਕਿ ਮਣੀਪੁਰ ਵਿੱਚ ਸ਼ਾਂਤੀ ਹੋਵੇ ਅਤੇ ਕੋਈ ਕਸਰ ਨਹੀਂ ਛੱਡਾਗੇ। ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਦੇ ਭਾਰਤ ਮਾਤਾ ਦੇ ਦਿੱਤੇ ਬਿਆਨ ਨੂੰ ਲੈਕੇ ਵੀ ਨਿੰਦਾ ਕੀਤੀ । ਉਨ੍ਹਾਂ ਕਿਹਾ ਸੱਤਾ ਦੇ ਬਿਨਾਂ ਇਨ੍ਹਾਂ ਨੂੰ ਕੀ ਹੋ ਗਿਆ ਹੈ ਕਿ ਭਾਰਤ ਮਾਤਾ ਦੇ ਕਤਲ ਦੀ ਗੱਲ ਕਰਦੇ ਹਨ । ਇਹ ਉਹ ਲੋਕ ਹਨ ਜੋ ਕਦੇ ਸੰਵਿਧਾਨ ਦੇ ਕਤਲ ਦੀ ਗੱਲ ਕਰਦੇ ਹਨ,ਦਰਅਸਲ ਇਨ੍ਹਾਂ ਦੇ ਦਿਲ ਵਿੱਚ ਜਿਹੜੀ ਚੀਜ਼ ਹੈ ਉਹ ਜ਼ਬਾਨ ‘ਤੇ ਆ ਜਾਂਦੀ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਾਂਗਰਸ ਨੇ ਏਅਰਪੋਰਟ, ਸਰਕਾਰੀ ਯੋਜਨਾਵਾਂ ਆਪਣੇ ਆਗੂਆਂ ਦੇ ਨਾਂ ‘ਤੇ ਸ਼ੁਰੂ ਕੀਤੀ । ਉਨ੍ਹਾਂ ਕਿਹਾ ਇੱਕ ਸਮਾਂ ਸੀ ਕਿ ਕਾਂਗਰਸ ਦੇ ਆਗੂਆਂ ਦਾ ਜਨਮ ਦਿਨ ਹਵਾਈ ਜਹਾਜ ਵਿੱਚ ਬਣਾਇਆ ਜਾਂਦਾ ਹੈ ਪਰ ਹੁਣ ਗਰੀਬ ਆਦਮੀ ਇਸ ਵਿੱਚ ਸਫਰ ਕਰਦਾ ਹੈ । ਕਦੇ ਸਮੁੰਦਰੀ ਫੌਜ ਦਾ ਜਹਾਜ ਇਹ ਆਪਣੀ ਮਸਤੀ ਦੇ ਲਈ ਮੰਗਵਾਉਂਦੇ ਸਨ ਪਰ ਹੁਣ ਇਹ ਜਹਾਜ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਬਚਾ ਕੇ ਲਿਆਉਂਦੇ ਹਨ । ਪੀਐੱਮ ਨੇ ਕਿਹਾ 2018 ਵਿੱਚ ਰੱਬ ਨੇ ਅਸ਼ੀਰਵਾਦ ਦਿੱਤਾ ਅਤੇ ਅਸੀਂ ਬੇਭਰੋਸਗੀ ਮਤਾ ਜਿੱਤਿਆ ਅਤੇ 2019 ਵਿੱਚ ਸਰਕਾਰ ਬਣਾਈ ਹੁਣ 2023 ਵਿੱਚ ਮੁੜ ਤੋਂ ਜਿੱਤੇ ਹਾਂ ਅਤੇ 2024 ਵਿੱਚ ਸਰਕਾਰ ਬਣਨਾ ਹੁਣ ਤੈਅ ਹੈ । ਇਸ ਘਮੰਡੀ ਗਠਜੋੜ ਦੀਆਂ ਪਾਰਟੀਆਂ ਚੋਣ ਜਿੱਤਣ ਦੇ ਫ੍ਰੀ ਵਿੱਚ ਚੀਜ਼ਾ ਵੰਡਣ ਦਾ ਵਾਅਦਾ ਕਰ ਰਹੀਆਂ ਹਨ ਜੋ ਕਿ ਦੇਸ਼ ਦੇ ਅਰਥਚਾਰੇ ਲਈ ਖਤਰਨਾਕ ਹੈ । ਇਨ੍ਹਾਂ ਨੂੰ ਗੁਆਂਢੀ ਮੁਲਕਾ ਤੋਂ ਸਬਕ ਲੈਣਾ ਚਾਹੀਦਾ ਹੈ । ਇਹ ਸੂਬੇ ਦਾ ਨੁਕਸਾਨ ਕਰ ਰਹੇ ਹਨ, ਪ੍ਰਧਾਨ ਮੰਤਰੀ ਨੇ ਗਰੰਟੀ ਸ਼ਬਦ ਦੀ ਵਰਤੋਂ ਕਰਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਲਗਾਇਆ । ਉਨ੍ਹਾਂ ਕਿਹਾ ਇਹ ਲੋਕ ਦੇਸ਼ ਨੂੰ ਬੇਰੁਜ਼ਗਾਰੀ ਦੀ ਗਰੰਟੀ ਅਤੇ ਦਿਵਾਲਿਆ ਵੱਲ ਵਧਾ ਰਹੇ ਹਨ ਪਰ ਮੇਰੇ ਹੁੰਦੇ ਹੋਏ ਅਜਿਹਾ ਨਹੀਂ ਹੋ ਸਕਦਾ ਹੈ ਮੈਂ ਦੇਸ਼ ਦੀ ਜਨਤਾ ਨੂੰ ਵਿਕਾਸ ਦੀ ਗਰੰਟੀ ਦਿੰਦਾ ਹਾਂ।

‘ਤੁਸੀਂ ਤਿਆਰੀ ਕਰਕੇ ਬੇਭਰੋਸਗੀ ਮਤਾ ਨਹੀਂ ਲਿਆਏ’

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੱਤਾ ਦੀ ਭੁੱਖ ਵਿਰੋਧੀ ਧਿਰ ਦੇ ਦਿਮਾਗ ‘ਤੇ ਸਵਾਰ ਹੋ ਗਈ ਹੈ । ਤੁਸੀਂ ਇਕੱਠੇ ਤਾਂ ਹੋਏ ਸੀ ਬੇਭਰੋਸਗੀ ਮਤੇ ਦੇ ਲਈ । ਕੱਟਰ ਭ੍ਰਿਸ਼ਟ ਸਾਥੀਆਂ ਦੀ ਸਲਾਹ ‘ਤੇ ਮਜ਼ਬੂਰ ਹੋਕੇ ਜੁੱਟੇ । ਪਰ ਇਸ ਬੇਭਰੋਸਗੀ ਮਤੇ ‘ਤੇ ਤੁਸੀਂ ਕਿਵੇ ਦੀ ਚਰਚਾ ਕੀਤੀ । ਸੋਸ਼ਲ ਮੀਡੀਆ ‘ਤੇ ਤੁਹਾਡੇ ਦਰਬਾਰੀ ਵੀ ਦੁੱਖੀ ਹਨ । ਫੀਲਡਿੰਗ ਵਿਰੋਧੀ ਧਿਰ ਨੇ ਲਗਾਈ ਸੀ ਸਾਡੇ ਖਿਲਾਫ ਪਰ । ਪਰ ਚੌਕੇ ਛੱਕੇ ਅਸੀਂ ਮਾਰ ਦਿੱਤੇ ਜਦਕਿ ਵਿਰੋਧੀ ਧਿਰ ਬੇਭਰੋਸਗੀ ਮਤੇ ‘ਤੇ ਸਿਰਫ਼ ਨੌ ਬਾਲ ਹੀ ਕਰ ਰਿਹਾ ਹੈ ਜਦਕਿ ਸਾਡੇ ਵੱਲੋਂ ਸੈਂਕੜੇ ਲਗਾਏ ਜਾ ਰਹੇ ਹਨ । ਤੁਸੀਂ ਤਿਆਰ ਕਰਕੇ ਕਿਉਂ ਨਹੀਂ ਆਏ,ਤੁਸੀਂ ਮਿਹਨਤ ਕਰੋ,2018 ਵਿੱਚ ਕਿਹਾ ਸੀ 5 ਸਾਲ ਵਿੱਚ ਵੀ ਮਿਹਨਤ ਨਹੀਂ ਕਰ ਸਕੇ ।

ਪ੍ਰਧਾਨ ਮੰਤਰੀ ਨੇ ਕਿਹਾ ਅੱਜ ਦੇਸ਼ ਗਰੀਬੀ ਤੋਂ ਬਾਹਰ ਆ ਰਿਹਾ ਹੈ 5 ਸਾਲ ਵਿੱਚ 13.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹੈ । IMF ਆਪਣੇ ਪੇਪਰ ਵਿੱਚ ਲਿਖ ਦਾ ਹੈ ਕਿ ਭਾਰਤ ਨੇ ਅਤਿ ਗਰੀਬੀ ਨੂੰ ਖਤਮ ਕਰ ਦਿੱਤਾ ਹੈ । ਪੀਐੱਮ ਨੇ ਕਿਹਾ ਵਿਰੋਧੀ ਧਿਰ ਨੇ ਜਿੰਨਾਂ ਚੀਜ਼ਾ ਦੀ ਬੁਰਾਈ ਕੀਤੀ ਉਸ ਦਾ ਭੱਲਾ ਹੋਇਆ । ਉਨ੍ਹਾਂ ਕਿਹਾ ਕਿ ਮੇਰਾ ਪੱਕਾ ਵਿਸ਼ਵਾਸ਼ ਹੈ ਕਿ ਵਿਰੋਧੀ ਨੂੰ ਇੱਕ ਸੀਕਰੇਟ ਵਰਦਾਨ ਮਿਲਿਆ ਹੈ । ਇਹ ਜਿਸ ਵੀ ਬੁਰਾਈ ਕਰਦੇ ਹਨ ਉਸ ਦਾ ਭੱਲਾ ਹੋ ਜਾਂਦਾ ਹੈ । ਇਸ ਦਾ ਉਦਾਹਰਣ ਵੇਖੋ । 20 ਸਾਲ ਹੋ ਗਏ ਹਨ ਇਨ੍ਹਾਂ ਨੇ ਕੀ ਕੁਝ ਨਹੀਂ ਕਿਹਾ। ਇਨ੍ਹਾਂ ਨੇ ਕਿਹਾ ਬੈਂਕਿੰਗ ਸੈਕਟਰ ਡੁੱਬ ਰਿਹਾ ਹੈ ਤਬਾਅ ਹੋ ਰਿਹਾ ਹੈ ਵੱਡੇ ਲੋਕਾਂ ਨੂੰ ਬੁਲਾਕੇ ਦਾਅਵੇ ਕੀਤੇ ਪਰ ਇਸ ਦਾ ਉਲਟ ਹੋਇਆ ਪਬਲਿਕ ਸੈਕਟਰ ਬੈਂਕ ਦਾ ਨੈੱਟ ਮੁਨਾਫਾ ਦੁੱਗਣਾ ਹੋਇਆ ਹੈ ।

ਇਨ੍ਹਾਂ ਨੇ ਕਿਹਾ HAL ਤਬਾਅ ਹੋ ਗਿਆ ਹੈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ ਪਰ ਅੱਜ ਹੋਇਆ ਕੀ HCL ਨਵੀਂ ਬੁਲੰਦਿਆਂ ਤੱਕ ਪਹੁੰਚ ਗਿਆ ਹੈ । ਵਿਰੋਧੀ ਧਿਰ ਨੇ ਕਿਹਾ LIC ਡੁੱਬ ਗਈ ਹੈ ਪਰ ਹੋਇਆ ਸੀ LIC ਦਾ ਸ਼ੇਅਰ ਸਭ ਤੋਂ ਉੱਤੇ ਹੈ। ਫਿਰ ਪ੍ਰਧਾਨ ਮੰਤਰੀ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਵਿਰੋਧੀ ਧਿਰ ਜਿਸ ਸਰਕਾਰੀ ਅਧਾਰੇ ਦੇ ਡੁੱਬਰ ਦਾ ਬਿਆਨ ਦੇਵੇ ਤਾਂ ਉਸ ‘ਤੇ ਪੈਸਾ ਲੱਗਾ ਦਿਉ ਤੁਹਾਡੀ ਜੇਬ੍ਹ ਭਰ ਜਾਵੇਗੀ । ਇਨ੍ਹਾਂ ਨੇ ਦੇਸ਼ ਦੇ ਕੰਗਾਲ ਹੋਣ ਦਾ ਬਿਆਨ ਦਿੱਤਾ ਤੁਸੀਂ ਵੇਖਣਾ ਭਾਰਤ ਦੁਨੀਆ ਦੀ ਪਹਿਲਾਂ ਵੱਡਾ ਅਰਥਚਾਰੇ ਵਾਲੇ ਦੇਸ਼ ਬਣੇਗਾ ।