ਬਿਊਰੋ ਰਿਪੋਰਟ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਘਰੋ ਲਗਾਤਾਰ ਦੂਜੇ ਦਿਨ ਮਾੜੀ ਖਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ਦੇ UN ਮੇਹਤਾ ਹਸਪਤਾਲ ਵਿੱਚ ਪੀਐੱਮ ਦੀ ਮਾਂ ਹੀਰਾਬਾ ਨੂੰ ਭਰਤੀ ਕਰਵਾਇਆ ਗਿਆ ਹੈ । ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ । ਹਸਪਤਾਲ ਵੱਲੋਂ ਲਗਾਤਾਰ ਹੈਲਥ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਹੈ । ਤਾਜਾ ਬੁਲੇਟਿਨ ਮੁਤਾਬਿਕ ਮਾਂ ਹੀਰਾਬਾ ਦੀ ਤਬੀਅਤ ਹੁਣ ਸਥਿਰ ਹੈ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਅਹਿਮਦਾਬਾਦ ਲਈ ਰਵਾਨਾ ਹੋ ਗਏ ਹਨ। ਜੂਨ ਮਹੀਨੇ ਵਿੱਚ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਾਂ ਨੇ ਆਪਣਾ 100ਵਾਂ ਜਨਮ ਦਿਨ ਮਨਾਇਆ ਸੀ । ਗੁਰਜਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਹਸਪਤਾਲ ਪਹੁੰਚੇ ਸਨ ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਚੋਣਾਂ ਦੌਰਾਨ 4 ਦਸੰਬਰ ਨੂੰ ਗਾਂਧੀ ਨਗਰ ਵਿੱਚ ਮਾਂ ਹੀਰਾਬੇਨ ਨੂੰ ਮਿਲੇ ਸਨ। ਇਸ ਦੌਰਾਨ ਉਨ੍ਹਾਂ ਨੇ ਮਾਂ ਦਾ ਅਸ਼ੀਰਵਾਦ ਵੀ ਲਿਆ ਸੀ ਅਤੇ ਚਾਹ ਵੀ ਪੀਤੀ ਸੀ ।ਇਸੇ ਸਾਲ 11 ਅਤੇ 12 ਮਾਰਚ ਨੂੰ ਗੁਜਰਾਤ ਦੌਰੇ ਦੌਰਾਨ ਵੀ ਉਹ ਮਾਂ ਨੂੰ ਗਾਂਧੀ ਨਗਰ ਵਿੱਚ ਮਿਲੇ ਸਨ । ਉਧਰ ਮੰਗਲਵਾਰ ਨੂੰ ਪੀਐੱਮ ਮੋਦੀ ਦੇ ਘਰ ਤੋਂ ਇੱਕ ਹੋਰ ਮਾੜੀ ਖਬਰ ਆਈ ਸੀ । ਉਨ੍ਹਾਂ ਦੇ ਭਰਾ ਅਤੇ ਪਰਿਵਾਰ ਦੇ 4 ਹੋਰ ਮੈਂਬਰ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ।
ਕਰਨਾਟਕਾ ਵਿੱਚ ਹੋਇਆ ਕਾਰ ਹਾਦਸਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਮਰਸਡੀਜ਼ ਕਾਰ ਮੰਗਲਵਾਰ ਨੂੰ ਕਰਨਾਟਕਾ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ । ਪ੍ਰਹਿਲਾਦ ਮੋਦੀ ਦੇ ਪੋਤਰੇ ਦੇ ਪੈਰ ‘ਤੇ ਫਰੈਕਚਰ ਲੱਗਿਆ ਹੈ। ਇਸ ਤੋਂ ਇਲਾਵਾ ਪ੍ਰਹਿਲਾਦ ਮੋਦੀ ਸਮੇਤ ਪਰਿਵਾਰ ਦੇ ਚਾਰ ਮੈਂਬਰ ਵੀ ਜ਼ਖਮੀ ਹੋਏ ਹਨ। ਸਾਰਿਆਂ ਨੂੰ ਇਲਾਜ ਦੇ ਲਈ ਮੈਸੂਰ ਦੇ ਕੇ.ਜੇ.ਐੱਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਹਾਦਸਾ ਮੰਗਲਵਾਰ ਦੁਪਹਿਰ 2 ਵਜੇ ਹੋਇਆ,ਪ੍ਰਹਿਲਾਦ ਆਪਣੀ ਪਤਨੀ,ਨੂੰਹ,ਪੁੱਤਰ ਅਤੇ ਪੋਤਰੇ ਦੇ ਨਾਲ ਬਾਂਦੀਪੁਰਾ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਮਰਸਡੀਜ਼ ਇੱਕ ਰੋਡ ਡਿਵਾਇਡਰ ਨਾਲ ਟਕਰਾਈ। ਹਾਦਸੇ ਵਿੱਚ ਮਰਸਡੀਜ਼ ਕਾਰ ਬੁਰੀ ਤਰ੍ਹਾਂ ਡੈਮੇਜ ਹੋ ਗਈ। ਕਾਰ ਦਾ ਅਗਲਾ ਟਾਇਰ ਨਿਕਲ ਕੇ ਵੱਖ ਹੋ ਗਿਆ। ਕਾਰ ਦੁਰਘਟਨਾ ਦੀ ਖਬਰ ਮਿਲ ਦੇ ਹੀ ਮੈਸੂਲ ਦੇ ਐੱਸਪੀ ਸੀਮਾ ਲਟਕਰ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਜਾਂਚ ਕੀਤੀ ਅਤੇ ਇਸ ਦੇ ਬਾਅਦ ਜ਼ਖ਼ਮੀਆਂ ਨੂੰ ਮਿਲਣ ਹਸਪਤਾਲ ਵੀ ਪਹੁੰਚੀ ।