ਬਿਉਰੋ ਰਿਪੋਰਟ : ਅਮਰੀਕਾ ਅਤੇ ਕੈਨੇਡਾ ਵਿੱਚ ਸਿੱਖ ਆਗੂਆਂ ਦੀ ਟਾਰਗੇਟ ਕਿਲਿੰਗ ਨੂੰ ਲੈਕੇ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਫਾਇਨਾਂਸ਼ੀਅਲ ਟਾਇਮਸ ਨੂੰ ਦਿੱਤੇ ਇੰਟਰਵਿਉ ਵਿੱਚ ਉਨ੍ਹਾਂ ਨੇ ਕਿਹਾ ਕੁਝ ਦੇਸ਼ਾਂ ਵਿੱਚ ਕੱਟਰਪੰਥੀ ਲੋਕ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਹਿੰਸਾ ਭੜਕਾ ਰਹੇ ਹਨ,ਇਹ ਸਾਡੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਅਮਰੀਕਾ ਵੱਲੋਂ ਦਿੱਤੇ ਗਏ ਸਬੂਤਾਂ ਨੂੰ ਵੇਖਣਗੇ ਪਰ ਕੁਝ ਘਟਨਾਵਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਪਟਰੀ ਤੋਂ ਉਤਾਰ ਨਹੀਂ ਸਕਦਿਆਂ ਹਨ । ਅਸੀਂ ਦੋਵੇ ਮੁਲਕ ਬਹੁਤ ਹੀ ਤਜ਼ੁਰਬੇਕਾਰ ਹਾਂ । ਮੈਂ ਨਹੀਂ ਸੋਚ ਦਾ ਹਾਂ ਕੁਝ ਘਟਨਾਵਾਂ ਨਾਲ ਸਾਡੇ ਰਿਸ਼ਤਿਆਂ ਵਿੱਚ ਕੋਈ ਫਰਕ ਆਵੇਗਾ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਟਾਰਗੇਟ ਕਿਲਿੰਗ ਦੇ ਮਾਮਲੇ ਵਿੱਚ ਸਾਨੂੰ ਕੋਈ ਵੀ ਜਾਣਕਾਰੀ ਦੇਵੇਗਾ ਤਾਂ ਅਸੀਂ ਉਸ ਨੂੰ ਜ਼ਰੂਰ ਵੇਖਾਂਗੇ । ਜੇਕਰ ਸਾਡੇ ਕਿਸੇ ਨਾਗਰਿਕ ਨੇ ਕੁਝ ਵੀ ਚੰਗਾ ਜਾਂ ਬੁਰਾ ਕੀਤਾ ਹੈ ਤਾਂ ਅਸੀਂ ਉਸ ਦੀ ਜਾਂਚ ਕਰਨ ਦੇ ਲਈ ਤਿਆਰ ਹਾਂ ਕਿਉਂਕਿ ਅਸੀਂ ਕਾਨੂੰਨੀ ਦਾ ਪੂਰਾ ਸਨਮਾਨ ਕਰਦੇ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਅਮਰੀਕਾ ਪ੍ਰਸ਼ਾਸਨ ਵੱਲੋਂ ਭਾਰਤੀ ਖੁਫਿਆ ਵਿਭਾਗ ਦੇ ਇਸ਼ਾਰੇ ‘ਤੇ SFJ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਨੂੰ ਲੈਕੇ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਆਇਆ ਹੈ। ਜਿਸ ਵਿੱਚ ਪੰਨੂ ਦੇ ਕਤਲ ਨੂੰ ਅੰਜਾਮ ਦੇਣ ਦੇ ਲਈ ਭਾਰਤੀ ਏਜੰਸੀਆਂ ਨੇ ਨਿਖਲ ਗੁਪਤਾ ਨੂੰ ਚੁਣਿਆ ਸੀ । ਉਸੇ ਨੇ ਅੱਗੇ ਟਾਰਗੇਟ ਕਿਲਿੰਗ ਦੇ ਲਈ ਹਿੱਟ ਮੈਨ ਨਾਂ ਦੇ ਸ਼ਖਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ । ਪਰ ਉਹ ਅਮਰੀਕੀ ਖੁਫਿਆ ਏਜੰਸੀ ਦਾ ਅੰਡਰ ਕਵਰ ਏਜੰਟ ਨਿਕਲਿਆ ਜਿਸ ਤੋਂ ਬਾਅਦ 52 ਸਾਲ ਦੇ ਨਿਖਲ ਗੁਪਤਾ ਨੂੰ ਚੈੱਕ ਰਿਬਲਿਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ।
ਪੰਨੂ ਦੇ ਕਤਲ ਸਾਜਿਸ਼ ਦੀ ਪੂਰੀ ਟਾਇਮ ਲਾਈਨ
ਮਈ 2023: ਅਮਰੀਕੀ ਚਾਰਜਸ਼ੀਟ ਦੇ ਮੁਤਾਬਿਕ ਇਸੇ ਵਕਤ ਇੱਕ ਭਾਰਤੀ ਅਧਿਕਾਰੀ ਨੇ ਨਿਖਿਲ ਗੁਪਤਾ ਨੂੰ ਹਾਇਰ ਕੀਤਾ ਸੀ
29 ਮਈ: ਨਿਖਿਲ ਗੁਪਤਾ ਨੇ ਕਿਸੇ ਅਜਿਹੇ ਸ਼ਖਸ ਦੀ ਤਲਾਸ਼ ਸ਼ੁਰੂ ਕੀਤੀ ਜੋ ਪੰਨੂ ਨੂੰ ਮਾਰ ਸਕੇ । ਹਾਲਾਂਕਿ ਜਿਵੇਂ ਹੀ ਪੰਨੂ ਨੂੰ ਮਾਰਨ ਦੇ ਲਈ ਇੱਕ ਸ਼ਖਸ ਨੂੰ ਚੁਣਿਆ ਗਿਆ ਉਹ ਅਮਰੀਕਾ ਦਾ ਅੰਡਰ ਕਵਰ ਏਜੰਟ ਨਿਕਲਿਆ । ਉਸ ਦੇ ਨਾਲ ਕੁਝ ਹਫ਼ਤਿਆਂ ਵਿੱਚ ਪੰਨੂ ਨੂੰ ਮਾਰਨ ਦੀ ਕੀਮਤ ਤੈਅ ਹੋਈ ।
9 ਜੂਨ: ਗੁਪਤਾ ਨੇ ਪੰਨੂ ਨੂੰ ਮਾਰਨ ਦੇ ਲਈ ਹਾਇਰ ਕੀਤੇ ਗਏ ਹਿਟਮੈਨ ਨੂੰ ਇੱਕ ਸ਼ਖਸ ਦੇ ਜ਼ਰੀਏ 15 ਹਜ਼ਾਰ ਡਾਲਰ ਯਾਨੀ 12 ਲੱਖ 49 ਹਜ਼ਾਰ ਰੁਪਏ ਕੈਸ਼ ਭੇਜੇ । ਇਹ ਕਤਲ ਦੇ ਲਈ ਐਡਵਾਂਸ ਸੀ ।
11 ਜੂਨ: ਭਾਰਤ ਦੇ ਅਧਿਕਾਰੀ ਨੇ ਗੁਪਤਾ ਨੂੰ ਕਿਹਾ ਕਿ ਪੰਨੂ ਨੂੰ ਹੁਣੇ ਨਹੀਂ ਮਾਰਨਾ ਹੈ । ਦਰਅਸਲ ਜੂਨ ਵਿੱਚ ਪੀਐੱਮ ਮੋਦੀ ਅਮਰੀਕਾ ਦੌਰੇ ‘ਤੇ ਸਨ। ਦੋਵਾਂ ਦੇਸ਼ਾਂ ਦੇ ਵਿਚਾਲੇ ਡਿਪਲੋਮੈਟਿਕ ਬੈਠਕਾਂ ਸਨ। ਗੁਪਤਾ ਨੇ ਵੀ ਫੋਨ ‘ਤੇ ਕਿਹਾ ਕਿ 10 ਦਿਨਾਂ ਤੱਕ ਕੁਝ ਨਹੀਂ ਕੀਤਾ ਸਕਦਾ ਹੈ ਨਹੀਂ ਤਾਂ ਪ੍ਰਦਰਸ਼ਨ ਸ਼ੁਰੂ ਹੋ ਜਾਣਗੇ ।
12 ਜੂਨ ਤੋਂ 14 ਜੂਨ : ਗੁਪਤਾ ਨੇ ਫੋਨ ‘ਤੇ ਆਪਣੇ ਸਾਥੀ ਨੂੰ ਕੈਨੇਡਾ ਵਿੱਚ ਕਿਸੇ ਵੱਡੀ ਟਾਰਗੇਟ ਕਿਲਿੰਗ ਦੇ ਬਾਰੇ ਦੱਸਿਆ । ਉਸ ਨੇ ਕਿਹਾ ਉਹ ਬਾਅਦ ਵਿੱਚ ਡਿਟੇਲ ਸ਼ੇਅਰ ਕਰੇਗਾ ।
18 ਜੂਨ: ਕੁਝ ਲੋਕਾਂ ਨੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ । ਕੁਝ ਹੀ ਮਹੀਨੇ ਬਾਅਦ ਕੈਨੇਡਾ ਨੇ ਭਾਰਤ ‘ਤੇ ਇਲਜ਼ਾਮ ਲਾ ਦਿੱਤਾ ।
19 ਜੂਨ: ਗੁਪਤਾ ਨਿੱਝਰ ਦੇ ਕਤਲ ਦਾ ਵੀਡੀਓ ਅਮਰੀਕਾ ਵਿੱਚ ਪੰਨੂ ਦੇ ਕਤਲ ਲਈ ਹਾਇਰ ਕੀਤੇ ਗਏ ਹਿਟਮੈਨ ਨੂੰ ਭੇਜ ਦਾ ਹੈ। ਉਹ ਲਿਖ ਦਾ ਹੈ ਇਹ ਚੰਗੀ ਖ਼ਬਰ ਹੈ । ਹੁਣ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ, ਨਹੀਂ ਤਾਂ ਟਾਰਗੇਟ ਅਲਰਟ ਹੋ ਜਾਵੇਗਾ ।
22 ਜੂਨ : ਅਮਰੀਕੀ ਰਾਸ਼ਟਰਪਤੀ ਭਾਰਤ ਦੇ ਨਾਲ ਚੰਗੇ ਰਿਸ਼ਤੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਨਰ ‘ਤੇ ਬੁਲਾਉਂਦੇ ਹਨ ।
24 ਜੂਨ ਤੋਂ 29 ਜੂਨ : ਗੁਪਤਾ ਨੇ ਪੰਨੂ ਨੂੰ ਮਾਰਨ ਦਾ ਪਲਾਨ ਅੱਗੇ ਵਧਾਇਆ,ਉਸ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ।
30 ਜੂਨ : ਗੁਪਤਾ ਭਾਰਤ ਤੋਂ ਚੈਕ ਰੀਪਬਲਿਕ ਗਿਆ,ਜਿੱਥੇ ਅਮਰੀਕਾ ਦੇ ਕਹਿਣ ‘ਤੇ ਉਸ ਨੂੰ ਹਿਰਾਾਸਤ ਵਿੱਚ ਲਿਆ ਗਿਆ।