ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM NARINDER MODI) ਦੀ ਜੰਮੂ-ਕਸ਼ਮੀਰ (JAMMU KASHMIR) ਵਿੱਚ ਚੋਣ ਪਹਿਲੀ ਰੈਲੀ ਤੋਂ ਪਹਿਲਾਂ ਕਿਸ਼ਵਾੜ ਦੇ ਚਤਰੂ ਵਿੱਚ ਦੇਰ ਰਾਤ ਮੁਠਭੇੜ ਦੌਰਾਨ 2 ਜਵਾਨ ਸ਼ਹੀਦ ਹੋ ਗਏ ਹਨ ਜਦਕਿ 2 ਦੇ ਜਖ਼ਮੀ ਹੋਣ ਦੀ ਖ਼ਬਰ ਹੈ, ਜਿੰਨਾਂ ਦਾ ਇਲਾਜ ਚੱਲ ਰਿਹਾ ਹੈ । ਸ਼ਹੀਦ ਹੋਏ ਜਵਾਨਾਂ ਦੀ ਪਛਾਣ ਵਾਇਟ ਨਾਇਟ ਕਾਪਸ ਦੇ ਸਿਪਾਹੀ ਅਰਵਿੰਦ ਸਿੰਘ ਅਤੇ ਨਾਇਬ ਵਿਪਿਨ ਕੁਮਾਰ ਦੇ ਰੂਪ ਵਿੱਚ ਹੋਈ ਹੈ । ਸੁਰੱਖਿਆ ਮੁਲਾਜ਼ਮਾਂ ਨੇ ਜੰਗਲਾਂ ਵਿੱਚ ਲੁਕੇ 3-4 ਦਹਿਸ਼ਤਗਰਦਾਂ ਨੂੰ ਘੇਰ ਕੇ ਰੱਖਿਆ ਹੈ ।
ਅਧਿਕਾਰੀਆਂ ਦੇ ਮੁਤਾਬਿਕ ਉਨ੍ਹਾਂ ਨੂੰ ਚਤਰੂ ਬੈਲਟ ਦੇ ਨੈਦਘਾਮ ਪਿੰਡ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਦਹਿਸ਼ਤਗਰਦਾਂ ਦੇ ਹੋਣ ਦੀ ਖੁਫਿਆ ਜਾਣਕਾਰੀ ਮਿਲੀ ਹੈ । ਇਸ ਦੇ ਬਾਅਦ ਸੁਰੱਖਿਆ ਬੱਲਾਂ ਨੇ ਸਰਚ ਆਪਰੇਸ਼ਨਸ ਚਲਾਇਆ ।
ਨਿਊਜ਼ ਏਜੰਸੀ ਦੇ ਮੁਤਾਬਿਕ ਸ਼ੁੱਕਰਵਾਰ ਦੁਪਹਿਰ ਤਕਰੀਬਨ 3:30 ਵਜੇ ਆਪਰੇਸ਼ਨ ਸ਼ੁਰੂ ਹੋਇਆ ਅਤੇ ਹੁਣ ਵੀ ਜਾਰੀ ਹੈ । ਇੱਕ ਸਥਾਨਕ ਨੇ ਦੱਸਿਆ ਹੈ ਕਿ ਫੌਜੀ ਨੇ ਇਲਾਕੇ ਨੂੰ ਘੇਰ ਲਿਆ ਅਤੇ ਹੁਣ ਸਥਿਤੀ ਗੰਭੀਰ ਹੈ ।
ਬਾਰਾਮੂਲਾ ਵਿੱਚ ਸੁਰੱਖਿਆ ਬੱਲਾਂ ਅਤੇ ਦਹਿਸ਼ਤਗਰਦਾਂ ਵਿੱਚ ਮੁਠਭੇੜ ਦੂਜੇ ਪਾਸੇ ਸ਼ੁੱਕਰਵਾਰ ਦੇਰ ਰਾਤ ਬਾਰਾਮੂਲਾ ਦੇ ਚੱਕ ਟੇਪਰ ਕ੍ਰੀਰੀ ਪੱਟਨ ਇਲਾਕੇ ਵਿੱਚ ਮੁਠਭੇੜ ਸ਼ੁਰੂ ਹੋ ਗਈ । ਕਸ਼ਮੀਰ ਜੋਨ ਪੁਲਿਸ ਨੇ X ‘ਤੇ ਇੱਕ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ । ਪੁਲਿਸ ਅਤੇ ਫੌਜ ਮੌਕੇ ‘ਤੇ ਮੌਜੂਦ ਹੈ ।
2 ਦਿਨ ਪਹਿਲਾਂ ਉਧਮਪੁਰ ਵਿੱਚ ਸੁਰੱਖਿਆ ਬੱਲ਼ਾਂ ਦੇ ਨਾਲ ਐਨਕਾਊਂਟਰ ਵਿੱਚ 2 ਦਹਿਸ਼ਤਗਰਦ ਮਾਰੇ ਗਏ ਸਨ, ਫੌਜ ਨੇ ਦੱਸਿਆ ਕਿ ਆਰਮੀ ਫਸਟ ਪੈਰਾ ਦੇ ਜਵਾਨਾਂ ਨੂੰ ਬੁੱਧਵਾਰ ਸਵੇਰ ਉਧਮਪੁਰ ਦੇ ਖੰਡਰਾ ਟਾਪ ਦੇ ਜੰਗਲਾਂ ਵਿੱਚ 2-3 ਦਹਿਸ਼ਤਗਰਦਾ ਦੇ ਲੁਕੇ ਹੋਣ ਦੀ ਇਤਲਾਹ ਮਿਲੀ ਸੀ।