India Punjab

ਰਾਤੋ ਰਾਤ ਸਟਾਰ ਬਣ ਗਿਆ ਇਹ ‘ਸਿੰਘ’! 10 ਲੱਖ ਤੋਂ ਵੱਧ ਲੋਕ ਜੁੜੇ ! PM ਮੋਦੀ ਵੀ ਹੋਏ ਮੁਰੀਦ ! ਤਾਰੀਫ਼ਾ ਦੇ ਪੁਲ ਬੰਨੇ

PM Modi fan of snehdeep singh

ਬਿਊਰੋ ਰਿਪੋਰਟ : ਪੰਜਾਬੀ ਸਿੱਖ ਗਾਇਕ ਰਾਤੋ ਰਾਤ ਸਟਾਰ ਬਣ ਗਿਆ ਹੈ । ਸਨੇਹਦੀਪ ਸਿੰਘ ਨੇ 5 ਭਾਸ਼ਾਵਾਂ ਵਿੱਚ ਇੱਕ ਗਾਣਾ ਗਾਇਆ ਹੈ ਜਿਸ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਮੁਰੀਦ ਹੋ ਗਏ ਹਨ। ਉਨ੍ਹਾਂ ਸਨੇਹਦੀਪ ਦੀ ਤਾਰੀਫਾ ਦੇ ਪੁੱਲ ਬੰਨ ਦਿੱਤੇ ਹਨ । ਖਾਸ ਗੱਲ ਇਹ ਹੈ ਕਿ ਜਿੰਨਾਂ ਪੰਜ ਭਾਸ਼ਾਵਾਂ ਵਿੱਚ ਸਨੇਹਦੀਪ ਨੇ ਗਾਣਾ ਗਾਇਆ ਹੈ ਉਨ੍ਹਾਂ ਵਿੱਚੋਂ 4 ਭਾਸ਼ਾਵਾਂ ਦੱਖਣੀ ਭਾਰਤ ਦੀਆਂ ਹਨ ਜਦਕਿ ਗਾਣੇ ਦੀ ਇੱਕ ਭਾਸ਼ਾ ਹਿੰਦੀ ਹੈ।

ਪੀਐੱਮ ਮੋਦੀ ਨੇ ਕੀਤੀ ਤਾਰੀਫ਼

ਸਨੇਹਦੀਪ ਨੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ ‘ਬ੍ਰਹਮਮਾਸਤਰਾ’ ਦੇ ਕੇਸਰੀਆਂ ਗਾਣੇ ਨੂੰ ਮਲਿਆਲਮ,ਤੇਲਗੂ,ਕੰਨੜ, ਤਮਿਲ ਅਤੇ ਹਿੰਦੀ ਵਿੱਚ ਗਾਇਆ ਹੈ । ਇਹ ਗੀਤ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਸੀ ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਗਾਣੇ ਨੂੰ ਸੁਣ ਕੇ ਟਵੀਟ ਕਰਦੇ ਹੋਏ ਲਿਖਿਆ ਕਿ ਸਨੇਹਦੀਪ ਦੀ ਕਾਬਲੀਅਤ ਕਮਾਲ ਦੀ ਹੈ । ਉਨ੍ਹਾਂ ਨੇ ਕਿਹਾ ‘ਹੁਨਰਮੰਦ ਸਨੇਹਦੀਪ ਵੱਲੋਂ ਇਹ ਬਹੁਤ ਹੀ ਸ਼ਾਨਦਾਰ ਗਾਣਾ ਗਾਇਆ ਗਿਆ ਹੈ,ਸੁਰੀਲੀ ਆਵਾਜ਼ ਦੇ ਇਲਾਵਾ ਇੱਕ ਭਾਰਤ ਸ਼ਰੇਸ਼ਠ ਭਾਰਤ ਦੀ ਭਾਵਨਾ ਦੀ ਇੱਕ ਮਹਾਨ ਮਿਲਾਸ ਪੇਸ਼ ਕੀਤੀ ਗਈ ਹੈ।’ ਗਾਇਕ ਨੇ ਪ੍ਰਧਾਨ ਮੰਤਰੀ ਦੀ ਤਾਰੀਫ ਤੋਂ ਬਾਅਦ ਰੀ-ਟਵੀਟ ਕਰਦੇ ਹੋਏ ਧੰਨਵਾਦ ਕੀਤਾ ।

 

ਸਨੇਹਦੀਪ ਨੇ ਪੀਐੱਮ ਦਾ ਕੀਤਾ ਧੰਨਵਾਦ

ਗਾਇਨ ਸਨੇਹਦੀਪ ਨੇ ਪ੍ਰਧਾਨ ਮੰਤਰੀ ਦੀ ਤਾਰੀਫ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ‘ਤੁਹਾਡੇ ਵੱਲੋਂ ਕੀਤੀ ਗਈ ਤਾਰੀਫ ਮੇਰੇ ਲਈ ਕਾਫੀ ਮਾਇਨੇ ਰੱਖ ਦੀ ਹੈ ਉਸ ਦੇ ਲਈ ਧੰਨਵਾਦ ਸਰ,ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੁਹਾਡੇ ਤੱਕ ਪਹੁੰਚ ਸਕਿਆ ਅਤੇ ਤੁਸੀਂ ਇਸ ਗਾਣੇ ਦਾ ਆਨੰਦ ਮਾਣਿਆ’ । ਭਾਰਤ ਸਰਕਾਰ ਨੇ ਇੱਕ ਭਾਰਤ ਸ਼ਰੇਸ਼ਠ ਭਾਰਤ ਦੀ ਕੈਂਪੇਨ ਚਲਾਈ ਸੀ ਇਸ ਦੇ ਪਿੱਛੇ ਮਕਸਦ ਸੀ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਭਾਸ਼ਾਵਾਂ ਦੇ ਜ਼ਰੀਏ ਇੱਕ ਦੂਜੇ ਨੂੰ ਜੋੜਨਾ ਸੀ ।