India Khetibadi

PM ਮੋਦੀ ਵੱਲੋਂ 3 ਹੋਰ ‘ਭਾਰਤ ਰਤਨ’ ਦਾ ਐਲਾਨ ! ਕਿਸਾਨਾਂ ਦੇ 2 ਵੱਡੇ ਮਸੀਹਾ ਦੇ ਨਾਂ ! 1 ਨਾਂ ਕਾਂਗਰਸ ਨੂੰ ਪਰੇਸ਼ਾਨ ਕਰਨ ਵਾਲਾ !

ਬਿਉਰੋ ਰਿਪੋਟਰ : ਪ੍ਰਧਾਨ ਮੰਤਰੀ ਨਰਿੰਦਰ ਨੋ ਭਾਰਤ ਰਤਨ ਦੇ ਲਈ 3 ਹੋਰ ਨਾਵਾਂ ਦਾ ਐਲਾਨ ਕਰ ਦਿੱਤਾ ਹੈ । ਇੰਨਾਂ ਵਿੱਚੋਂ 2 ਸਾਬਕਾ ਪ੍ਰਧਾਨ ਮੰਤਰੀ ਹਨ ਜਦਕਿ ਇੱਕ ਖੇਤੀ-ਖਿਤੇ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵਿਗਿਆਨਕ ਹਨ ।
ਸਭ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਦੇ ਨਾਂ ਦਾ ਐਲਾਨ ਕੀਤਾ ਫਿਰ ਸਾਬਕਾ ਪੀਐੱਮ ਨਰਸਿਮ੍ਹਾ ਰਾਓ ਅਤੇ ਤੀਜੇ ਨੰਬਰ ‘ਤੇ ਡਾਕਟਰ MS ਸਵੀਮਾਨਥਨ ਦੇ ਨਾਂ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਤਿੰਨੋ ਸ਼ਖਸੀਅਤਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਸਾਡੀ ਸਰਕਾਰ ਦੀ ਖੁਸ਼ਕਿਸਮਤੀ ਹੈ ਕਿ ਅਸੀਂ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਜੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਜਾ ਰਹੇ ਹਾਂ । ਇਹ ਸਨਮਾਨ ਦੇਸ਼ ਦੇ ਲਈ ਕੀਤੇ ਯੋਗਦਾਨ ਲਈ ਹੈ । ਉਨ੍ਹਾਂ ਨੇ ਕਿਸਾਨਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਬੇਹਤਰੀ ਦੇ ਲਈ ਆਪਣੀ ਜ਼ਿੰਦਗੀ ਲਾ ਦਿੱਤੀ । ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਇੱਥੋ ਤੱਕ ਵਿਧਾਇਕ ਦੇ ਰੂਪ ਵਿੱਚ ਵੀ ਆਪਣੀ ਸੇਵਾਵਾ ਦੇਸ਼ ਨੂੰ ਦਿੱਤੀਆਂ । ਉਹ ਐਮਰਜੈਂਸੀ ਦੇ ਵਿਰੋਧ ਵਿੱਚ ਡੱਟ ਕੇ ਖੜੇ ਰਹੇ । ਸਾਡੇ ਕਿਸਾਨ ਭਰਾ-ਭੈਣ ਦੇ ਲਈ ਉਨ੍ਹਾਂ ਦੀ ਲੜਾਈ ਅਤੇ ਐਮਰਜੈਂਸੀ ਦੌਰਾਨ ਦੇਸ਼ ਦੇ ਲੋਕਰਾਜ ਦੇ ਲਈ ਖੜੇ ਰਹਿਣਾ ਦੇਸ਼ ਨੂੰ ਹਮੇਸ਼ਾਂ ਯਾਦ ਰਹੇਗਾ ।

ਚੌਧਰੀ ਚਰਣ ਸਿੰਘ ਨੂੰ ਭਾਰਤ ਰਤਨ ਦੇਣ ਪਿੱਛੇ ਸਿਆਸੀ ਕਾਰਨ

ਸਾਬਕਾ ਪ੍ਰਧਾਨ ਮੰਤਰੀ ਨੂੰ ਭਾਰਤ ਰਤਨ ਦੇਣ ਪਿੱਛੇ ਵੱਡੀ ਸਿਆਸੀ ਵਜ੍ਹਾ ਵੀ ਹੈ । ਪਹਿਲਾਂ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਵੱਡੇ ਆਗੂ ਸਨ,ਪੁੱਛਮੀ ਯੂਪੀ ਵਿੱਚ ਕਿਸਾਨਾਂ ਦਾ ਵੱਡਾ ਵੋਟ ਬੈਂਕ ਹੈ,ਲੋਕਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ। ਚੌਧਰੀ ਚਰਣ ਸਿੰਘ ਦੇ ਪੌਤਰੇ ਜਯੰਤ ਚੌਧਰੀ ਦੀ ਪਾਰਟੀ RLD ਦੇ ਬੀਜੇਪੀ ਨਾਲ ਹੱਥ ਮਿਲਾਉਣ ਦੀ ਚਰਚਾ ਹਨ,ਇਸ ਵੇਲੇ ਉਨ੍ਹਾਂ ਦਾ ਸਮਾਜਵਾਦੀ ਪਾਰਟੀ ਨਾਲ ਗਠਜੋੜ ਹੈ ਅਤੇ ਉਹ ਇੰਡੀਆ ਗਠਜੋੜ ਦਾ ਹਿੱਸਾ ਹਨ । ਯਾਨੀ ਹੁਣ ਉਹ ਅਸਾਨੀ ਨਾਲ ਪਾਲਾ ਬਦਲ ਕੇ NDA ਵਿੱਚ ਆ ਸਕਦੇ ਹਨ । ਬੀਜੇਪੀ ਨੂੰ ਯੂਪੀ ਵਿੱਚ ਵੱਡਾ ਫਾਇਦਾ ਮਿਲੇਗਾ ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਬਾਰੇ ਲਿਖਿਆ ਕਿ ਉਨ੍ਹਾਂ ਦਾ ਕਾਰਜਕਾਲ ਬਹੁਤ ਸ਼ਾਨਦਾਰ ਰਿਹਾ । ਜਿਸ ਨੇ ਭਾਰਤ ਦੇ ਬਾਜ਼ਾਰ ਨੂੰ ਖੋਲਿਆ ਜਿਸ ਨਾਲ ਅਰਥਚਾਰੇ ਦੇ ਵਿਕਾਸ ਨੂੰ ਨਵੀਂ ਉਡਾਨ ਮਿਲੀ । ਇਸ ਤੋਂ ਇਲਾਵਾ ਭਾਰਤੀ ਵਿਦੇਸ਼ ਨੀਤੀ,ਭਾਸ਼ਾ ਅਤੇ ਸਿੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਨਹੀਂ ਜਾ ਸਕਦਾ ਹੈ ।

ਨਰਸਿਮ੍ਹਾ ਰਾਓ ਨੂੰ ਭਾਰਤ ਰਤਨ ਦੇਣ ਦੇ ਮਾਇਨੇ

ਨਰਸਿਮ੍ਹਾ ਰਾਓ ਕਾਂਗਰਸ ਦੇ ਪਹਿਲੇ ਗੈਰ ਗਾਂਧੀ ਅਤੇ ਨਹਿਰੂ ਪਰਿਵਾਰ ਤੋਂ ਪ੍ਰਧਾਨ ਮੰਤਰੀ ਬਣੇ ਸਨ । ਨਰਸਿਮ੍ਹਾ ਰਾਓ ਨੂੰ ਚੁਣ ਕੇ ਬੀਜੇਪੀ ਇਹ ਸੁਨੇਹਾ ਦੇਣਾ ਚਾਉਂਦੀ ਹੈ ਕਿ ਉਹ ਭਾਰਤ ਰਤਨ ਦੇਣ ਲਈ ਵਿਤਕਰਾ ਨਹੀਂ ਕਰਦੀ ਹੈ । ਨਰਸਿਮ੍ਹਾ ਰਾਓ ਦੇ ਗਾਂਧੀ ਪਰਿਵਾਰ ਨਾਲ ਚੰਗੇ ਰਿਸ਼ਤੇ ਨਹੀਂ ਸਨ । ਇਸ ਤੋਂ ਇਲਾਵਾ ਦੇਸ਼ ਦੇ ਬਾਜ਼ਾਰ ਨੂੰ ਦੁਨਿਆ ਲਈ ਖੋਲਣ ਦੀ ਨੀਤੀ ਨੂੰ ਲੈਕੇ ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਨਾਂ ਅੱਗੇ ਕਰਦੀ ਹੈ ਜਦਕਿ ਪੀਐੱਮ ਮੋਦੀ ਨੇ ਇਸ ਦਾ ਸ਼੍ਰੇਅ ਨਰਸਿਮ੍ਹਾ ਰਾਓ ਨੂੰ ਦਿੱਤਾ ਹੈ। ਨਰਸਿਮ੍ਹਾ ਰਾਓ ਨੂੰ ਭਾਰਤ ਰਤਨ ਦੇ ਕੇ ਬੀਜੇਪੀ ਦੱਖਣੀ ਸੂਬਿਆਂ ਵਿੱਚ ਆਪਣਾ ਵੋਟ ਬੈਂਕ ਮਜ਼ਬੂਤ ਕਰਨਾ ਚਾਹੁੰਦੀ ਹੈ

ਡਾਕਟਰ MS ਸਵਾਮੀਨਾਥਨ ਦੇ ਬਾਰੇ ਪ੍ਰਧਾਨ ਮੰਤਰੀ ਨੇ ਲਿਖਿਆ ਕਿ ‘ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਭਾਰਤ ਸਰਕਾਰ ਖੇਤੀ ਅਤੇ ਕਿਸਾਨਾਂ ਦੀ ਬੇਹਤਰੀ ਲਈ ਸਾਡੇ ਦੇਸ਼ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਡਾ. MS ਸਵਾਮੀਨਾਥਨ ਜੀ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕਰ ਰਹੀ ਹੈ । ਉਨ੍ਹਾਂ ਨੇ ਚੁਣੌਤੀ ਪੂਰਨ ਸਮੇਂ ਦੌਰਾਨ ਭਾਰਤ ਵਿੱਚ ਖੇਤੀ ਨੂੰ ਆਤਮ ਨਿਰਭਰਤਾ ਹਾਸਲ ਕਰਨ ਦੇ ਲਈ ਅਹਿਮ ਭੂਮਿਆ ਨਿਭਾਈ । ਉਨ੍ਹਾਂ ਨੇ ਅਧਿਆਪਕ ਦੇ ਰੂਪ ਵਿੱਚ ਕਈ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ । ਡਾ. ਸਵਾਮੀਨਾਥਨ ਦੀ ਦੂਰਦਰਸ਼ੀ ਸੋਚ ਨੇ ਨਾ ਸਿਰਫ਼਼ ਭਾਰਤੀ ਕ੍ਰਿਸ਼ੀ ਨੂੰ ਬਦਲਿਆ ਬਲਕਿ ਦੇਸ਼ ਦੀ ਖਾਦ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ । ਉਹ ਅਜਿਹੇ ਸ਼ਖਸ ਸਨ ਜਿੰਨਾਂ ਨੂੰ ਮੈਂ ਕਰੀਬ ਤੋਂ ਜਾਣ ਦਾ ਸੀ ਅਤੇ ਹਮੇਸ਼ਾ ਉਨ੍ਹਾਂ ਦੇ ਇਨਪੁੱਟ ਲੈਂਦਾ ਸੀ’ ।

MS ਸਵਾਮੀਨਾਥਨ ਨੂੰ ਇਸ ਲਈ ਚੁਣਿਆ ਭਾਰਤ ਰਤਨ

ਕਿਸਾਨਾਂ ਦੇ ਵਿਚਾਲੇ MS ਸਵਾਮੀਨਾਥਨ ਦਾ ਬਹੁਤ ਸਤਿਕਾਰ ਹੈ। ਉਨ੍ਹਾਂ ਨੂੰ ਸਨਮਾਨ ਦੇ ਕੇ ਬੀਜੇਪੀ ਇਹ ਇਸ਼ਾਰਾ ਕਰਨਾ ਚਾਹੁੰਦੀ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਉਨ੍ਹਾਂ ਦੀ ਭਲਾਈ ਕਰਨ ਵਾਲੇ ਲੋਕਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਦੇ ਰਹੇ ਹਨ।

2 ਹੋਰ ਦਾ ਨਾਂ ਭਾਰਤ ਲਈ ਐਲ਼ਾਨਿਆ ਸੀ

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਹ ਦੇ ਸਾਬਕਾ ਮੁੱਖ ਮੰਤਰੀ ਕਪੂਰੀ ਚੌਧਰੀ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਸੀ । ਇਸ ਤੋਂ ਬਾਅਦ ਇਸੇ ਮਹੀਨੇ ਸਾਬਕਾ ਉੱਪ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂ ਵੀ ਭਾਰਤ ਰਤਨ ਦੇ ਲਈ ਐਲਾਨਿਆ ਗਿਆ ਸੀ ।